Wednesday, November 26, 2025

Malwa

ਐਨ.ਪੀ.ਈ.ਪੀ ਤਹਿਤ ਬਲਾਕ ਲੰਬੀ ਦੇ ਬਲਾਕ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ

August 20, 2025 09:04 PM
SehajTimes
 
ਸ੍ਰੀ ਮੁਕਤਸਰ ਸਾਹਿਬ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਪੀ.ਈ.ਪੀ ਤਹਿਤ ਬਲਾਕ ਲੰਬੀ ਦੇ ਬਲਾਕ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਜਿੰਦਰ ਕੁਮਾਰ ਸੋਨੀ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਬੁਲ ਖੁਰਾਣਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੁਲ ਖੁਰਾਣਾ ਵਿਖੇ ਕਰਵਾਏ ਗਏ।
ਇਹ ਮੁਕਾਬਲੇ ਬਲਾਕ ਲੰਬੀ ਦੇ ਬਲਾਕ ਨੋਡਲ ਅਫਸਰ ਓਨਮਦੀਪ ਸਿੰਘ, ਪ੍ਰਿੰਸੀਪਲ ਬਿਮਲਾ ਰਾਣੀ, ਪ੍ਰਿੰਸੀਪਲ ਅਜੇ ਕੁਮਾਰ ਅਤੇ ਮੁਕਾਬਲਿਆਂ ਦੇ ਨੋਡਲ ਇੰਚਾਰਜ ਪ੍ਰਿੰਸੀਪਲ ਕੰਵਲਜੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਕਰਵਾਏ ਗਏ। 
ਇਹਨਾਂ ਮੁਕਾਬਲਿਆਂ ਵਿੱਚ  ਸਤਵੀਰ ਕੌਰ ਸਸ ਮਿਸਟ੍ਰੈਸ, ਜਗਤਾਰ ਮੌਗਾ ਸਸ ਮਾਸਟਰ, ਰਾਜ ਕੁਮਾਰ  ਸੋਨੀ ਸਸ ਮਾਸਟਰ,  ਜਸਬੀਰ ਕੌਰ ਡੀਪੀਈ, ਸੇਵਕ ਸਿੰਘ ਸਸ ਮਾਸਟਰ, ਕਿਰਨਪਾਲ ਕੌਰ ਇੰਗਲਿਸ਼ ਮਿਸਟ੍ਰੈਸ ਨੇ ਜਜਮੈਂਟ ਦੀ ਭੂਮਿਕਾ ਨਿਭਾਈ।  ਇਸੇ ਤਰ੍ਹਾਂ ਰਜਿਸਟਰੇਸ਼ਨ ਦੇ ਲਈ ਰੁਪਿੰਦਰ ਕੌਰ ਲਾਇਬ੍ਰੇਰੀਅਨ ਅਤੇ ਰਾਜਵੀਰ ਕੌਰ ਪੰਜਾਬੀ ਮਿਸਟ੍ਰੈਸ ਨੇ ਆਪਣੀ ਭੂਮਿਕਾ ਨਿਭਾਈ।
ਇਹਨਾਂ ਮੁਕਾਬਲਿਆਂ ਵਿੱਚ ਪਹੁੰਚੀਆਂ ਹੋਈਆਂ ਟੀਮਾਂ ਵਿੱਚੋਂ ਰੋਲ ਪਲੇਅ ਮੁਕਾਬਲੇ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੁਲ ਖੁਰਾਣਾ ਦੇ ਵਿਦਿਆਰਥੀਆਂ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਅਅਤੇ ਇਸੇ ਤਰ੍ਹਾਂ ਹੀ ਲੋਕ ਨਾਚ ਮੁਕਾਬਲੇ ਦੇ ਵਿੱਚ ਸੋਈ ਸਕੂਲ ਅਬੁਲ ਖੁਰਾਣਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਜਸਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਮੁਕਾਬਲੇ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਸਟਾਫ ਦੇ ਨਾਲ-ਨਾਲ ਬੀਆਰਸੀ ਰਾਜਿੰਦਰ ਮੋਹਨ ਸੇਠੀ ਅਤੇ ਅਜੇ ਗਰੋਵਰ ਹਾਜ਼ਰ ਸਨ।

Have something to say? Post your comment