ਪਟਿਆਲਾ : ਰੀਗਨ ਆਹਲੂਵਾਲੀਆ ਵਲੋਂ ਕਰਮਜੀਤ ਸਿੰਘ ਬੈਦਵਾਨ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਵੱਖ-ਵੱਖ ਮਾਹਿਰ ਡਾਕਟਰਾਂ ਵਲੋਂ ਕੈਂਪ ਵਿਚ ਪੁੱਜੇ ਲੋਕਾਂ ਦਾ ਚੈਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਰੀਗਨ ਆਹਲੂਵਾਲੀਆ ਨੇ ਕਿਹਾ ਕਿ ਇਸ ਕੈਂਪ ਵਿਚ ਪਿੰਡ ਸੂਲਰ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਨੌਜਵਾਨਾਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਮੈਨੂੰ ਆਪਣੇ ਪਿੰਡ ਲਈ ਸਮਾਜ ਸੇਵਾ ਅਤੇ ਲੋਕ ਹਿੱਤ ਦੇ ਕਾਰਜ ਕਰਕੇ ਬਹੁਤ ਖੁਸ਼ੀ ਮਿਲਦੀ ਹੈ। ਉਹ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਹਾਜ਼ਰ ਰਹਿਣਗੇ। ਉਨ੍ਹਾਂ ਵਲੋਂ ਉਘੇ ਕਾਂਗਰਸੀ ਆਗੂ ਰਛਪਾਲ ਜੌੜੇਮਾਜਰਾ ਦਾ ਵੀ ਤਹਿ-ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮੇਂ ਸਮੇਂ ’ਤੇ ਸਮਾਜ ਸੇਵੀ ਕਾਰਜਾਂ ਵਿਚ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ ਹੈ। ਨਿਸ਼ਾਨ ਸਿੰਘ ਵਲੋਂ ਸਭ ਨੌਜਵਾਨਾਂ ਨੂੰ ਆਪਸ ਵਿਚ ਇਕਜੁੱਟ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਰਾਜਵਿੰਦਰ ਕੌਰ ਪੰਚਾਇਤ ਮੈਂਬਰ, ਪੰਚ ਤਾਰੀ ਸੰਧੂ, ਪੰਚ ਹਰਪ੍ਰੀਤ ਕੌਰ, ਸਰੋਜ ਬਾਲਾ ਪੰਚ, ਰੂਪਾ ਪੰਚ, ਨਿਸ਼ਾਨ ਸਿੰਘ, ਹਰਜੀਤ ਕੰਬੋਜ, ਜਸਵੀਰ ਜੱਸੀ ਖੌਖਰ, ਸ਼ੈਪੀ ਖੌਖਰ, ਹਰਜੀਤ ਕੰਬੋਜ, ਤੇਜਪ੍ਰਤਾਪ ਸਿੰਘ, ਬਿੱਲਾ ਪ੍ਰਧਾਨ, ਵਿਜੈ ਕੁਮਾਰ, ਸੱਤਿਆ ਸ਼ਰਮਾ, ਵਰਿੰਦਰ ਸਿੰਘ, ਰਵਿੰਦਰ ਸਿੰਘ, ਕਰਮਜੀਤ ਸਿੰਘ ਬੈਦਬਾਨ, ਜਤਿਨ ਕੁਮਾਰ, ਸ਼ਿਵਰਾਜ ਕੁਮਾਰ, ਵਿੱਕੀ ਕੰਬੋਜ ਤੇ ਸਮੂਹ ਪੰਚਾਇਤ ਤੇ ਨੌਜਵਾਨ ਹਾਜ਼ਰ ਸਨ।