ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਐਨ.ਐਸ.ਐਸ ਵਿਭਾਗ ਅਤੇ ਵੂਮੈਨ ਸੈੱਲ ਵੱਲੋਂ ਤੀਆਂ ਦਾ ਤਿਉਹਾਰ "ਮੇਲਾ ਤੀਆਂ ਦਾ" ਮਨਾਇਆ ਗਿਆ। ਇਸ ਮੌਕੇ ਮਹਿੰਦੀ ਮੁਕਾਬਲੇ ਮਿਸ ਤੀਜ ਮੁਕਾਬਲਾ ਕਰਵਾਇਆ ਗਿਆ ਤੀਆਂ ਦੇ ਮੇਲੇ ਵਿੱਚ ਜਿੱਥੇ ਚਾਟ ਭੱਲਿਆਂ ਅਤੇ ਚੂੜੀਆਂ ਦੀਆਂ ਸਟਾਲਾਂ ਲਗਾਈਆਂ ਗਈਆਂ ਉੱਥੇ ਹੀ ਕੁੜੀਆਂ ਨੇ ਆਪਣੀਆਂ ਗਿੱਧੇ ਅਤੇ ਬੋਲੀਆਂ ਦੀਆਂ ਪੇਸ਼ਕਾਰੀਆਂ ਨਾਲ ਨੀਲੇ ਦੇ ਰੰਗ ਨੂੰ ਚਾਰ ਚੰਨ ਲਾ ਦਿੱਤੇ। ਜੇਤੂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ। ਮਿਸ ਤੀਜ ਦਾ ਖ਼ਿਤਾਬ ਰਮਨਦੀਪ ਕੌਰ ਅਤੇ ਸੁਨੱਖੀ ਪੰਜਾਬਣ ਖੁਸ਼ਪ੍ਰੀਤ ਕੌਰ ਬਣੀ ਮਹਿੰਦੀ ਮੁਕਾਬਲੇ ਵਿੱਚ ਅਮਨਦੀਪ ਕੌਰ ਨੇ ਪਹਿਲਾ, ਕਮਲਪ੍ਰੀਤ ਕੌਰ ਨੇ ਦੂਜਾ, ਸੋਨੀ ਕੌਰ ਨੇ ਤੀਸਰਾ, ਚਾਹਤ ਵਰਮਾ ਅਤੇ ਹਰਪ੍ਰੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਹਮੇਸ਼ਾ ਖੁਸ਼ ਰਹਿਣ ਅਤੇ ਜੀਵਨ ਵਿੱਚ ਸਭ ਨਾਲ ਸਹਿਯੋਗ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਤੀਆਂ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਵਾਈਸ ਪ੍ਰਿੰਸੀਪਲ ਅਚਲਾ ਸਿੰਗਲਾ, ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾਕਟਰ ਮੁਨੀਤਾ ਜੋਸ਼ੀ, ਗੁਰਪ੍ਰੀਤ ਸਿੰਘ, ਕਾਲਾ ਸਿੰਘ, ਡਾਕਟਰ ਮਨਪ੍ਰੀਤ ਕੌਰ, ਵੂਮੈਨ ਸੈਲ ਤੋਂ ਡਾ. ਪਰਮਿੰਦਰ ਕੌਰ, ਪ੍ਰਭਜੀਤ ਕੌਰ, ਅਸਿਸਟੈਂਟ ਪ੍ਰੋਫੈਸਰ ਆਂਚਲ, ਵਨੀਤਾ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ।