ਸੰਦੌੜ : ਨੇੜਲੇ ਇਤਿਹਾਸਕ ਪਿੰਡ ਮਾਣਕੀ ਜਿਲਾ ਮਾਲੇਰਕੋਟਲਾ ਵਿਖੇ ਜੈਮਲ ਪੱਤੀ ਦੇ ਦਰਵਾਜ਼ੇ ਦਰਸ਼ਨੀ ਡਿਉਢੀ ਦੀ ਨਵੀਂ ਇਮਾਰਤ ਦੀ ਉਸਾਰੀ ਸਾਰੀ ਜੈਮਲ ਪੱਤੀ ਵਾਸੀਆਂ ਵਲੋ ਕਾਰਵਾਈ ਜਾ ਰਹੀ ਹੈ, ਜਿਸਦੀ ਸ਼ੁਰੂਆਤ ਪਹਿਲਾਂ ਗੁਰੂਘਰ ਤੋਂ ਅਰਦਾਸ ਕਰਕੇ ਕੀਤੀ ਸੀ । ਇਸ ਦੀ ਸ਼ੁਰੂਆਤ ਮੌਕੇ ਸਾਬਕਾ ਮੈਬਰ, ਪੰਚਾਇਤ ਨਛੱਤਰ ਸਿੰਘ, ਰਾਣੂੰ, ਦੀ ਯਾਦ ਵਿੱਚ ਉਹਨਾਂ ਦੀ ਬੇਟੀ ਬੀਬਾ ਬਲਵਿੰਦਰ ਕੌਰ ਧਰਮ ਸੁਪਤਨੀ ਸਰਬਜੀਤ ਸਿੰਘ ਨਗਰ ਫੈਜਗੜ ਨਜ਼ਦੀਕ ਮਾਲੇਰਕੋਟਲਾ ਵਲੋਂ 1,ਲੱਖ ਇੱਕ ਹਜ਼ਾਰ ਰੁਪਏ ਦੀ ਸੇਵਾ ਕੀਤੀ ਅਤੇ ਅਸ਼ੋਕ ਕੁਮਾਰ ਵਲੋਂ ਆਪਣੀ ਧਰਮ ਪਤਨੀ ਬੀਬੀ ਸ਼ੀਲਾ ਦੇਵੀ ਨਮਿੱਤ ਦਾਨ ਕੀਤਾ ਹੈ। ਇਸ ਮੌਕੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ, ਜਗਜੀਤ ਸਿੰਘ ਨਗਰ ਮੀਮਸਾ ਪੰਚਾਇਤ ਸੈਕਟਰੀ ਤੇ ਅਬਦੁੱਲਾ ਖਾਨ ਠੇਕੇਦਾਰ ਮਾਣਕੀ ਨੇ ਸੁਚੱਜੀ ਰਾਇ ਦੇ ਕੇ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਹਨਾਂ ਸਹਿਯੋਗੀ ਸੱਜਣਾਂ ਨੂੰ ਪੱਤੀ ਵਾਸੀਆਂ ਵਲੋ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹਨਾਂ ਕਾਰਜਾਂ ਲਈ ਸ੍ਰੀ ਅਸ਼ੋਕ ਕੁਮਾਰ ਪੁੱਤਰ ਪਿਆਰਾ ਲਾਲ ਜੀ ਹਾਲ ਅਬਾਦ ਉਤਮ ਨਗਰ ਦਿੱਲੀ ਵਾਲਿਆਂ ਨੇ ਕੱਲ੍ਹ 51000,ਰੁਪਏ ਸੇਵਾ ਕੀਤੀ ਗਈ ਉਪਰੰਤ ਦਰਵਾਜ਼ਾ ਕਮੇਟੀ ਵਲੋਂ ਲੋਈ ਨਾਲ ਸਨਮਾਨ ਕੀਤਾ ਗਿਆ ਅਤੇ ਲੱਡੂਆਂ ਦਾ ਮਿੱਠਾ ਪ੍ਰਸਾਦਿ ਵੀ ਵੰਡਿਆ ਗਿਆ।ਇਸ ਮੌਕੇ ਦਰਵਾਜਾ਼ ਕਮੇਟੀ ਦੇ ਸਰਪ੍ਰਸਤ ਨੰਬਰਦਾਰ ਭਗਵਾਨ ਸਿੰਘ ਮਾਣਕੀ, ਹੌਲਦਾਰ ਜਗਤਾਰ ਸਿੰਘ ਰਾਣੂੰ ਪ੍ਧਾਨ, ਖਜਾਨਚੀ ਜਰਨੈਲ ਸਿੰਘ ਸਾਊਦੀ ,ਜਗਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਇੰਦਰਜੀਤ ਸਿੰਘ ਫੌਜੀ ਸਕੱਤਰ, ਬਲਵੀਰ ਸਿੰਘ ਮੀਤ ਪ੍ਰਧਾਨ, ,ਪਰਮ ਸਿੰਘ ਨਿਰਮਲ ਸਿੰਘ, ਸੁਖਵਿੰਦਰ ਸਿੰਘ, ਪ੍ਭਦੀਪ ਸਿੰਘ, ਕਮਲਜੀਤ ਸਿੰਘ, ਸਾਰੇ ਮੈਂਬਰ ਪਿੰਡ ਵਾਸੀ ਵੀ ਹਾਜ਼ਰ ਸਨ।