ਧੂਰੀ : ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਮੁੱਖ ਦਫਤਰ ਸੰਗਰੂਰ ਬਾਈਪਾਸ ਧੂਰੀ ਵਿਖੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਧੂਰੀ ਦੀ ਅਗਵਾਈ ਵਿੱਚ ਸੰਗਠਨ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵਿੱਕੀ ਪਰੋਚਾ ਧੂਰੀ ਨੇ ਬੋਲਦਿਆਂ ਕਿਹਾ ਪੰਜਾਬ ਅੰਦਰ ਗਰੀਬ ਲੋਕਾਂ ਦੇ ਉੱਪਰ ਦਿਨ ਪ੍ਰਤੀ ਦਿਨ ਅਤਿਆਚਾਰ ਹੋ ਰਹੇ ਹਨ ਤੇ ਉਹਨਾਂ ਦੇ ਹੱਕ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਹਰ ਜਿਲੇ ਵਿੱਚ ਕੇਡਰ ਕੈਂਪ ਲਾਏ ਜਾਣਗੇ ਅਤੇ ਨਵੇਂ ਮੈਂਬਰ ਸ਼ਾਮਿਲ ਕਰਕੇ ਸੰਗਠਨ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਤਾਂ ਕਿ ਇਸ ਤਰ੍ਹਾਂ ਦੇ ਮਸਲਿਆਂ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਵਾ ਸਕੀਏ । ਇਸ ਮੌਕੇ ਲੈਫਟੀਨੈਂਟ ਦਰਸ਼ਨ ਸਿੰਘ ਮੀਤ ਪ੍ਰਧਾਨ, ਆਵਾ ਸਿੰਘ ਜਿਲਾ ਪ੍ਰਧਾਨ ਸੰਗਰੂਰ, ਜਗਮੋਹਨ ਚੌਹਾਨ ਜਿਲਾ ਪ੍ਰਧਾਨ ਪਟਿਆਲਾ, ਬਿੰਦਰਪਾਲ ਜਿਲਾ ਪ੍ਰਧਾਨ ਬਠਿੰਡਾ, ਦੀਦਾਰ ਸਿੰਘ ਜ਼ਿਲਾ ਪ੍ਰਧਾਨ ਮੋਹਾਲੀ, ਸੋਨੀ ਲੱਡੀ ਜ਼ਿਲ੍ਹਾ ਪ੍ਰਧਾਨ ਸੰਗਰੂਰ ਦਿਹਾਤੀ, ਸੋਨੂੰ ਭੂਮਕ ਫਤਿਹਗੜ੍ਹ ਸਾਹਿਬ ਜਿਲਾ ਪ੍ਰਧਾਨ , ਲਾਲੀ ਗਿੱਲ ਜ਼ਿਲਾ ਪ੍ਰਧਾਨ ਬਰਨਾਲਾ, ਅਜੇ ਕੁਮਾਰ ਕੌਂਸਲਰ,ਪਰਗਟ ਸਿੰਘ ਲੱਡੀ, ਸੀਤਾਰਾਮ ਚੌਹਾਨ ਸੰਗਰੂਰ, ਅਮਨਦੀਪ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।