ਖਨੌਰੀ : ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਮੰਡਲ ਖਨੌਰੀ ਅਧੀਨ ਆਉਂਦੇ ਪਿੰਡ ਹੋਤੀਪੁਰ ਵਿਖੇ ਸੀਨੀਅਰ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਭਾਜਪਾ ਦੇ ਸੀਨੀਅਰ ਆਗੂ ਅਤੇ ਮੀਤ ਪ੍ਰਧਾਨ ਐਸ.ਸੀ ਮੋਰਚਾ ਪੰਜਾਬ ਰਾਂਝਾ ਬਖਸ਼ੀ, ਮੰਡਲ ਪ੍ਰਧਾਨ ਅਸ਼ੋਕ ਗਰਗ, ਭੂਸ਼ਨ ਗੋਇਲ, ਸੋਨੂੰ ਗੋਇਲ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਪਾਰਟੀ ਨੂੰ ਪਿੰਡ ਪੱਧਰ ਤੱਕ ਮਜਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਪਿੰਡ ਦੇ ਪਾਰਟੀ ਵਰਕਰਾਂ ਦੇ ਸੁਝਾਅ ਲਏ ਗਏ। ਇਸ ਮੌਕੇ ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਮੰਡਲ ਖਨੌਰੀ ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਉਪਰੰਤ ਪਾਰਟੀ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਜਿਸ ਕਾਰਨ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਬੜੀ ਮਜ਼ਬੂਤੀ ਨਾਲ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈਂਡ ਪੂਲਿੰਗ ਸਕੀਮ ਨੂੰ ਵਾਪਿਸ ਲੈਣ ਦਾ ਫੈਸਲਾ ਭਾਜਪਾ ਦੇ ਵਧਦੇ ਦਬਾਅ ਕਾਰਨ ਲੈਣਾ ਪਿਆ ਨਹੀਂ ਤਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਕੈਬਨਿਟ ਲੈਂਡ ਪੂਲਿੰਗ ਸਕੀਮ ਦੀਆਂ ਸਿਫਤਾਂ ਦੇ ਸੋਹਲੇ ਗਾ ਗਾ ਕੇ ਸੁਣਾ ਰਹੇ ਸਨ। ਇਸ ਮੌਕੇ ਤੇ ਪਿੰਦਰਪਾਲ ਸਿੰਘ, ਸਰਦਾਰ ਰਸ਼ਪਾਲ ਸਿੰਘ, ਬਲਜੀਤ ਸਿੰਘ, ਅਮਰੀਕ ਸਿੰਘ, ਅੰਮ੍ਰਿਤ ਸਿੰਘ, ਗੁਰਸੰਗਤ ਸਿੰਘ, ਜਗਸੀਰ ਸਿੰਘ, ਕਾਰਜ ਸਿੰਘ ਆਦਿ ਸ਼ਾਮਿਲ ਹੋਏ।