ਘਨੌਰ : ਪਿੰਡ ਸੋਗਲਪੁਰ ਦੇ ਨੌਜਵਾਨ ਕਿਸਾਨ ਸਿਵ ਕੁਮਾਰ ਉਮਰ 33 ਪੁੱਤਰ ਰਘਵੀਰ ਚੰਦ ਦੀ ਮੌਤ ਜੀਰੀ ਦੀ ਸਪ੍ਰੇ ਕਰਦੇ ਸਮੇਂ ਦਵਾਈ ਚੜਨ ਕਾਰਨ ਹੋਈ। ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ ਤੇ ਲੜਕੇ ਦੇ ਪਰਿਵਾਰ ਮੇਘ ਨਾਥ, ਲੱਖੀ ਤੇ ਰਿਸ਼ਤੇਦਾਰ ਪੁਨੀਤ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਮਿਤੀ 4 ਅਗਸਤ ਨੂੰ ਸਿਵ ਕੁਮਾਰ ਆਪਣੇ ਖੇਤ ਵਿੱਚ ਜੀਰੀ ਦੀ ਫਸਲ ‘ਤੇ ਸਪ੍ਰੇ ਕਰ ਰਿਹਾ ਸੀ, ਤਾਂ ਚੱਕਰ ਆ ਕੇ ਡਿੱਗ ਗਿਆ ਜਿਸ ਤੇ ਉਸਦੇ ਪਿਤਾ ਤੁਰੰਤ ਸਿਵਲ ਹਸਪਤਾਲ ਘਨੌਰ ਲੈ ਕੇ ਗਏ ਜਿਥੇ ਡਾਕਟਰ ਨੇ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕੀਤਾ ਤਾਂ ਪਰਿਵਾਰਿਕ ਮੈਂਬਰਾਂ ਨੇ ਹਾਲਤ ਖਰਾਬ ਦੇਖਦੇ ਹੋਏ ਉਸ ਨੂੰ ਅੰਬਾਲਾ ਪੰਕਜ ਗਰਗ ਹਸਪਤਾਲ ਦਾਖਲ ਕਰਾਇਆ ਜਿਥੇ ਕੁਝ ਦਿਨ ਬਾਅਦ ਐਮ ਐਮ ਹਸਪਤਾਲ ਅੰਬਾਲਾ ਰੈਫਰ ਕੀਤਾ ਜਿਥੇ ਇਲਾਜ ਦੌਰਾਨ ਮਿਤੀ 13 ਅਗਸਤ ਨੂੰ ਉਸਦੀ ਮੌਤ ਹੋ ਗਈ।ਇਸ ਦੁੱਖਦਾਈ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਕਿਸਾਨ ਆਗੂ ਪਵਨ ਕੁਮਾਰ,ਸੰਯੁਕਤ ਦਿਵਿਆਂਗ ਮੋਰਚਾ ਆਗੂ ਓਮਕਾਰ ਸ਼ਰਮਾ,ਰਾਮ ਮੂਰਤੀ ਸੋਗਲਪੁਰ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨੀ ਕਰਜ਼ਾ ਮੁਆਫ਼ ਕੀਤਾ ਜਾਵੇ। ਕਿਸਾਨਾਂ ਨੂੰ ਸਪ੍ਰੇ ਦੌਰਾਨ ਸੁਰੱਖਿਆ ਉਪਕਰਣ ਲਾਜ਼ਮੀ ਉਪਲਬਧ ਕਰਵਾਏ ਜਾਣ।