ਸੁਨਾਮ : ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਜਮਾਤ ਪਹਿਲੀ ਐਸਟਰ ਅਤੇ ਲਾਇਲੈਕ ਦੇ ਵਿਦਿਆਰਥੀਆਂ ਦੁਆਰਾ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ । ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਰਪੂਰ ਰੁਚੀ ਦਿਖਾਈ , ਵਿਦਿਆਰਥੀਆਂ ਨੇ ਰਾਧਾ ਕ੍ਰਿਸ਼ਨ ਦੀਆਂ ਪੁਸ਼ਾਕਾਂ ਵਿੱਚ ਸੁੰਦਰ ਭੂਮਿਕਾਵਾਂ ਨਿਭਾਈਆਂ। ਬੱਚਿਆਂ ਨੇ ਲੱਡੂ ਗੋਪਾਲ ਵਾਂਗ ਭੇਸ ਬਣਾਇਆ ਅਤੇ ਕ੍ਰਿਸ਼ਨ ਲੀਲਾਵਾਂ ਦਾ ਨਾਟਕ ਪੇਸ਼ ਕੀਤਾ ।ਇਸ ਮੌਕੇ ਭਜਨ ਗਾਇਨ ਅਤੇ ਕ੍ਰਿਸ਼ਨ ਜੀ ਦੀ ਜੀਵਨੀ ਉੱਤੇ ਵਿਸ਼ੇਸ਼ ਭਾਸ਼ਣ ਕਰਵਾਏ ਗਏ। ਵਿਦਿਆਰਥੀਆਂ ਨੇ ਆਪਣੇ -ਆਪਣੇ ਕਿਰਦਾਰ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ। ਸਮਾਗਮ ਦੀ ਤਿਆਰੀ ਮੈਡਮ ਮਿਸ ਗੀਤਾ, ਮਿਸ ਬਲਦੀਪ, ਮਿਸਟਰ ਕੌਸ਼ਲ ਅਤੇ ਮਿਸਟਰ ਅਮਨ ਵੱਲੋਂ ਕਰਵਾਈ ਗਈ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਸੱਚਾਈ ਨਿਆਂ ਅਤੇ ਕਰਮ ਦੇ ਮਾਰਗ ਬਾਰੇ ਸਮਝਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵੱਲੋਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਪ੍ਰਸ਼ੰਸਾ ਕੀਤੀ। ਉਨਾਂ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਵਧਦਾ ਹੈ।