ਭਿੱਖੀਵਿੰਡ : ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੋਕੇ 5 ਸਤੰਬਰ ਨੂੰ ਗਜਟਿਡ ਛੁੱਟੀ ਕਰਨ ਦਾ ਐਲਾਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰਨ। ਪ੍ਧਾਨ ਜਸਪਾਲ ਸਿੰਘ ਖਾਲੜਾ ਭੀਮ ਯੂਥ ਫੈਡਰੇਸ਼ਨ ਰਜਿ ਪੰਜਾਬ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਚਾਂਦਨੀ ਚੋਕ ਵਿੱਚੋਂ ਬੜੀ ਬਹਾਦੁਰੀ ਨਾਲ ਲਿਆਉਣ ਵਾਲੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਦੀ ਮਹਾਨ ਕੁਰਬਾਨੀ ਨੂੰ ਮੱਦੇਨਜ਼ਰ ਰੱਖਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪਾਸੋ 5 ਸੰਤਬਰ ਨੂੰ ਗਜਟਿਡ ਛੁੱਟੀ ਦੇ ਐਲਾਨ ਕਰਨ ਦੀ ਕੀਤੀ ਗਈ ਮੰਗ। ਇਸ ਮੌਕੇ ਮੀਤ ਪ੍ਰਧਾਨ ਪੰਜਾਬ ਰਾਜਵਿੰਦਰ ਸਿੰਘ ਪਹੂਵਿੰਡ, ਜਨਰਲ ਸਕੱਤਰ ਨਿਰਵੈਲ ਸਿੰਘ ਖਾਲੜਾ, ਸਕੱਤਰ ਅਮਰ ਸਿੰਘ ਅਮੀਸਾਹ, ਕੈਸ਼ੀਅਰ ਡਾ ਕਾਬਲ ਸਿੰਘ ਗਿੱਲਪੰਨ, ਜਿਲਾ ਪ੍ਰਧਾਨ ਨਿਰਮਲ ਸਿੰਘ ਮਾੜੀ ਗੋਰ ਸਿੰਘ, ਜਨਰਲ ਸਕੱਤਰ ਮਹਿਲ ਸਿੰਘ ਖਾਲੜਾ, ਜਨਰਲ ਸਕੱਤਰ ਫੋਜੀ ਅੰਗਰੇਜ ਸਿੰਘ ਮੱਦਰ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਭਿੱਖੀਵਿੰਡ, ਜਨਰਲ ਸਕੱਤਰ ਮਾਸਟਰ ਜਗੀਰ ਸਿੰਘ ਸਿੰਘਪੁਰਾ, ਸਕੱਤਰ ਫੋਜੀ ਸੁੱਖਚੈਨ ਸਿੰਘ ਪੂਹਲਾ, ਹਲਕਾ ਖੇਮਕਰਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਅਲਗੋ ਖੁਰਦ ਆਦਿ ਹਾਜ਼ਰ ਸਨ।