ਤਰਨ ਤਾਰਨ : 17 ਅਗਸਤ ਦਿਨ ਐਤਵਾਰ ਨੂੰ ਕਸਬਾ ਹਰੀਕੇ ਵਿਖੇ ਹੋ ਰਹੇ ਸਲਾਨਾ ਦੂਸਰੇ ਇਜਲਾਸ ਬਾਰੇ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਸਰਦਾਰ ਕੁਲਬੀਰ ਸਿੰਘ ਕਸੇਲ ਨੇ ਦੱਸਿਆ ਕਿ ਇਹ ਇਜਲਾਸ ਕਸਬਾ ਹਰੀਕੇ ਪੱਤਣ ਵਿਖੇ ਸਤਲੁਜ ਪੈਲਸ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਆੜ੍ਹਤੀਏ ਭਾਗ ਲੈਣਗੇ ਅਤੇ ਝੋਨੇ ਦੇ ਸੀਜਨ ਵਿੱਚ ਆੜ੍ਹਤੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਜਿਵੇਂ ਲੇਬਰ ਦਾ ਮਸਲਾ ਹੈ ਤੇ ਟੈਂਡਰਾਂ ਅਤੇ ਟਰਾਂਸਪੋਰਟ ਸਬੰਧੀ ਵਿਚਾਰ ਕੀਤੀ ਜਾਵੇਗੀ ਅਤੇ ਕਈ ਟੈਂਡਰਕਾਰਾਂ ਵੱਲੋਂ ਅਜੇ ਤੱਕ ਆੜ੍ਹਤੀਆਂ ਨੂੰ ਉਹਨਾਂ ਦਾ ਬਕਾਇਆ ਕਿਰਾਇਆ ਨਹੀਂ ਦਿੱਤਾ ਗਿਆ ਅਤੇ ਮੰਡੀ ਬੋਰਡ ਤੋਂ ਆੜ੍ਹਤੀਆਂ ਦੇ ਲਾਇਸੰਸ ਰੀਨਿਊ ਕਰਵਾਉਣ ਵਿੱਚ ਆਉਂਦੀ ਦਿੱਕਤ ਤੇ ਚਰਚਾ ਕੀਤੀ ਜਾਵੇਗੀ। ਅਤੇ ਉਹਨਾਂ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਇਸ ਸਲਾਨਾ ਇਜਲਾਸ ਵਿੱਚ ਹਰ ਆੜ੍ਹਤੀਆਂ ਦਾ ਪਹੁੰਚਣਾ ਜਰੂਰੀ ਹੈ।