ਸੰਦੌੜ : ਸਿਵਲ ਸਰਜਨ ਮਲੇਰਕੋਟਲਾ ਡਾ.ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਫਤਿਹਗੜ੍ਹ ਪੰਜਗਰਾਈਆਂ ਡਾ.ਜੀ.ਐਸ ਭਿੰਡਰ ਦੀ ਅਗਵਾਈ ਦੇ ਵਿੱਚ ਜਿਲ੍ਹਾ ਐਪੀਡਮਾਲੋਜਿਸਟ ਡਾ.ਮੁਨੀਰ ਮੁਹੰਮਦ ਦੀ ਨਿਗਰਾਨੀ ਹੇਠ ਚੱਲ ਰਹੇ ਐਨ.ਵੀ.ਬੀ.ਡੀ.ਸੀ.ਪੀ,ਆਈ.ਡੀ.ਐਸ.ਪੀ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਬਲਾਕ ਪੰਜਗਰਾਈਆਂ ਦੀਆਂ ਵੱਖ ਵੱਖ ਟੀਮਾਂ ਵੱਲੋਂ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਲੰਮ ਖੇਤਰਾਂ ਅਤੇ ਝੁੱਗੀਆਂ ਦੇ ਵਿੱਚ ਲਾਰਵੇ ਦਾ ਨਿਰੀਖਣ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ, ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੀ ਈ ਈ ਹਰਪ੍ਰੀਤ ਕੌਰ ਨੇ ਦੱਸਿਆ ਕੇ ਵਿਭਾਗ ਦੀਆਂ ਟੀਮਾਂ ਲਗਾਤਾਰ ਡੇਂਗੂ ਤੋਂ ਬਚਾ ਲਈ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਤੇ ਡੇਂਗੂ ਦੇ ਕਾਰਨ,ਲੱਛਣ ਅਤੇ ਬਚਾਅ ਸਬੰਧੀ ਆਨਸਾਈਟ ਜਾਣਕਾਰੀ ਦੇ ਰਹੀਆਂ ਹਨ, ਉਹਨਾਂ ਨੇ ਕਿਹਾ ਕਿ ਡੇਂਗੂ ਦਾ ਮੱਛਰ ਸਾਫ ਖੜੇ ਪਾਣੀ ਤੇ ਪੈਦਾ ਹੁੰਦਾ ਹੈ ਇਸ ਲਈ ਘਰਾਂ ਵਿੱਚ ਕਿਤੇ ਵੀ ਵਾਧੂ ਪਾਣੀ ਲਗਾਤਾਰ ਨਾ ਖੜਨ ਦਿੱਤਾ ਜਾਵੇ ਅਤੇ ਫਰਿੱਜਾਂ ਦੀਆਂ ਟਰੇਆਂ,ਕੂਲਰਾਂ ਤੇ ਹੌਦੀਆਂ ਆਦ ਨੂੰ ਹਫਤੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਸਾਫ ਕਰਕੇ ਭਰਿਆ ਜਾਵੇ ਅਤੇ ਆਪਣੇ ਸਰੀਰ ਨੂੰ ਮੱਛਰ ਦੇ ਕੱਟਣ ਤੋਂ ਬਚਾ ਲਈ ਢੱਕ ਕੇ ਰੱਖਦੇ ਹੋਏ ਮੱਛਰਦਾਨੀ ਸਮੇਤ ਮੱਛਰ ਰੋਕੂ ਪ੍ਰੋਡਕਟ ਵਰਤੇ ਜਾਣ ਤਾਂ ਜੋ ਡੇਂਗੂ ਤੋਂ ਪੂਰੀ ਤਰ੍ਹਾਂ ਬਚਾ ਹੋ ਸਕੇ | ਇਸ ਸਮੇਂ ਮਲਟੀਪਰਪਜ ਹੈਲਥ ਸੁਪਰਵਾਈਜਰ ਮੇਲ ਸਤਿੰਦਰ ਸਿੰਘ, ਗੁਲਜ਼ਾਰ ਖਾਨ,ਕਰਮਦੀਨ, ਹਰਭਜਨ ਸਿੰਘ, ਸਾਦਕ ਅਲੀ, ਹਰਮਿੰਦਰ ਸਿੰਘ ਮਪਹਵ ਮੇਲ ਕਰਮਜੀਤ ਸਿੰਘ,ਈਜਾਜ ਅਲੀ,ਰਾਜੇਸ਼ ਰਿਖੀ,ਮਨਦੀਪ ਸਿੰਘ ਕੰਗਣਵਾਲ,ਜਸਪਿੰਦਰ ਸਿੰਘ,ਲਖਵਿੰਦਰ ਸਿੰਘ, ਗੁਰਮੇਲ ਸਿੰਘ,ਮੋਹਣ ਸਿੰਘ,ਇੰਦਰਜੀਤ ਸਿੰਘ,ਗੁਰਵੀਰ ਸਿੰਘ,ਚਮਕੌਰ ਸਿੰਘ,ਜਸਵੀਰ ਸਿੰਘ,ਦਲਜੀਤ ਸਿੰਘ,ਧਰਮਜੀਤ ਸਿੰਘ,ਮਨਦੀਪ ਸਿੰਘ ਧਲੇਰ,ਕਰਮਜੀਤ ਸਿੰਘ ਮਤੋਈ,ਨਿਰਭੈ ਸਿੰਘ,ਵਿਪਨ ਕੁਮਾਰ,ਪ੍ਰਿੰਸ ਕੁਮਾਰ ਮੁਹੰਮਦ ਇਲਿਆਸ,ਗੁਰਪ੍ਰੀਤ ਸਿੰਘ ਕਰਮਜੀਤ ਸਿੰਘ,ਗਗਨਦੀਪ ਨਾਗਰ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਗਤੀਵਿਧੀਆਂ ਕੀਤੀਆਂ ਗਈਆਂ |