ਹੁਸ਼ਿਆਰਪੁਰ : ਸਮਾਜਸੇਵੀ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਆਪਣਾ ਜਨਮ ਦਿਨ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਸਪੈਸ਼ਲ ਬੱਚਿਆਂ, ਸਟਾਫ, ਸੁਸਾਇਟੀ ਮੈਂਬਰਾਂ ਤੇ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਨਾਲ ਮਨਾਇਆ ਗਿਆ ਅਤੇ ਇਸ ਦੌਰਾਨ ਪਰਮਜੀਤ ਸੱਚਦੇਵਾ ਵੱਲੋਂ ਸਪੈਸ਼ਲ ਬੱਚਿਆਂ ਲਈ 4.50 ਲੱਖ ਰੁਪਏ ਦੀ ਲਾਗਤ ਵਾਲਾ ਈਕੋ ਸਾਂਊਡ ਸਿਸਟਮ ਭੇਟ ਕੀਤਾ ਗਿਆ | ਇਸ ਮੌਕੇ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਦੀ ਉਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਖਾਸ ਅਹਿਮੀਅਤ ਹੈ ਕਿਉਂਕਿ ਇਹ ਬੱਚੇ ਦਿਲ ਦੇ ਪਾਕ-ਸਾਫ ਹੁੰਦੇ ਹਨ ਜੋ ਕਿ ਹਰ ਕਿਸੇ ਦੀ ਸੁੱਖ ਮੰਗਦੇ ਹਨ | ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚਿਆਂ ਨਾਲ ਜੋ ਸਮਾਂ ਉਹ ਬਿਤਾਉਦੇ ਹਨ ਉਹੀ ਮੇਰੀ ਜ਼ਿੰਦਗੀ ਦੇ ਖਾਸ ਪਲ ਹਨ ਜੋ ਕਿ ਹਮੇਸ਼ਾ ਮੇਰੀ ਯਾਦ ਵਿੱਚ ਬਣੇ ਰਹਿੰਦੇ ਹਨ | ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਸਮੇਤ ਦੂਸਰੇ ਸੁਸਾਇਟੀ ਮੈਂਬਰਾਂ ਵੱਲੋਂ ਪਰਮਜੀਤ ਸਿੰਘ ਸੱਚਦੇਵਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਪਰਮਜੀਤ ਸੱਚਦੇਵਾ ਦੇ ਮਾਤਾ ਸ਼੍ਰੀਮਤੀ ਇੰਦਰਜੀਤ ਕੌਰ, ਪੁੱਤਰ ਰਣਵੀਰ ਸਿੰਘ ਸੱਚਦੇਵਾ, ਪੋਤਰੀ ਤਿਆਰਾ ਸੱਚਦੇਵਾ, ਭਰਾ ਕੁਲਵਿੰਦਰ ਸੱਚਦੇਵਾ, ਨੇਹਾ ਸੱਚਦੇਵਾ, ਮਲਕੀਤ ਸਿੰਘ ਮਹੇੜੂ, ਰਾਮ ਆਸਰਾ, ਸੀ.ਏ.ਤਰਨਜੀਤ ਸਿੰਘ, ਵਿਨੋਦ ਭੂਸ਼ਣ ਅਗਰਵਾਲ, ਹਰਮੇਸ਼ ਤਲਵਾੜ, ਪਿ੍ੰਸੀਪਲ ਸ਼੍ਰੀਮਤੀ ਸ਼ੈਲੀ ਸ਼ਰਮਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਵਾਈਸ ਪਿ੍ੰਸੀਪਲ ਇੰਦੂ ਬਾਲਾ ਵੀ ਮੌਜੂਦ ਰਹੇ |