ਸੁਨਾਮ ਊਧਮ ਸਿੰਘ ਵਾਲਾ : ਉਗਰਾਹਾਂ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਰਣਜੀਤ ਸਿੰਘ ਜੋਂਡੀਅਰ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਮੀਨ ਸਾਡੀ ਮਾਂ ਹੈ। ਸਾਡੇ ਅਮੀਰ ਸੱਭਿਆਚਾਰ ਵਿਰਸੇ ਦਾ ਮਹੱਤਵਪੂਰਨ ਅੰਗ ਹੈ। ਉਨ੍ਹਾਂ ਕਿਹਾ ਜੱਟ ਜ਼ਮੀਨ ਤੋਂ ਵਾਝੋ ਨਹੀਂ ਰਹਿ ਸਕਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੇਲੇ ਸਿਰ ਸਹੀ ਫ਼ੈਸਲਾ ਲੈਕੇ ਪੰਜਾਬ ਅੰਦਰ ਉੱਠ ਰਹੀ ਬਗਾਵਤ ਨੂੰ ਸ਼ਾਂਤ ਕਰ ਦਿੱਤਾ ਹੈ । ਸਾਨੂੰ ਆਸ ਹੈ ਕਿ ਉਹ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਲੈਕੇ ਜਾਣਗੇ। ਪੰਜਾਬ ਦੇ ਲੋਕ ਉਨ੍ਹਾਂ ਦਾ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਾਥ ਦੇਣਗੇ। ਇਸ ਮੌਕੇ ਜਰਨਲ ਸਕੱਤਰ ਡਾਕਟਰ ਮੰਗਤ ਰਾਏ , ਸਾਬਕਾ ਸਰਪੰਚ ਡਾਕਟਰ ਬਿੰਦਰ ਸਿੰਘ, ਡਾਕਟਰ ਲਾਡੀ ਖਾਂਨ, ਆਦਿ ਹਾਜ਼ਰ ਸਨ।