ਲਹਿਰਾਗਾਗਾ: ਸਥਾਨਕ ਲੇਬਰ ਇੰਸਪੈਕਟਰ ਦੇ ਮਾਰਕੀਟ ਕਮੇਟੀ ਸਥਿਤ ਦਫਤਰ ਵਿਖੇ ਈਸ਼ਰਮ ਕਾਰਡ,ਲਾਲ ਕਾਪੀ ਵਾਲੇ ਮਜ਼ਦੂਰਾਂ ਨੂੰ ਆਪਣੇ ਕੰਮਾਂ ਲਈ ਬਹੁਤ ਖੱਜਲ ਖੁਆਰ ਹੁੰਦੇ ਦੇਖਿਆ ਗਿਆ। ਇਸ ਸਬੰਧੀ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਦੇਖਿਆ ਤਾਂ ਲੇਬਰ ਇੰਸਪੈਕਟਰ ਮੈਡਮ ਹਰਮਨਪ੍ਰੀਤ ਕੌਰ ਦੀ ਥਾਂ ਉਹਨਾਂ ਦਾ ਅਸਿਸਟੈਂਟ ਹਰਿੰਦਰ ਸਿੰਘ ਕੰਮ ਕਰ ਰਹੇ ਸਨ, ਅਤੇ ਕੰਮ ਕਰਾਉਣ ਵਾਲੇ ਖਪਤਕਾਰਾਂ ਦੀ ਭਾਰੀ ਭੀੜ ਸੀ। ਇਸ ਸਮੇਂ ਇਕੱਤਰ ਮਜ਼ਦੂਰਾਂ, ਮਿਸਤਰੀਆਂ ਆਦਿ ਨੇ ਦੱਸਿਆ ਕਿ ਲੇਬਰ ਇੰਸਪੈਕਟਰ ਵੱਲੋਂ ਹਰੇਕ ਬੁੱਧਵਾਰ ਦਾ ਦਿਨ ਇੱਥੇ ਕੰਮ ਲਈ ਰੱਖਿਆ ਹੋਇਆ ਹੈ। ਪ੍ਰੰਤੂ ਜੇਕਰ ਉਸ ਦਿਨ ਛੁੱਟੀ ਹੋ ਜਾਵੇ ਜਾਂ ਉਨ੍ਹਾਂ ਨੂੰ ਕੰਮ ਹੋ ਜਾਵੇ ਤਾਂ ਅਗਲੇ ਬੁੱਧਵਾਰ ਯਾਨੀ 15 ਦਿਨਾਂ ਬਾਅਦ ਆਉਂਦੇ ਹਨ ।ਜਿਸ ਕਰ ਕੇ ਸਾਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ ਅਸੀਂ ਦਿਹਾੜੀ ਛੱਡ ਕੇ ਆਉਂਦੇ ਹਾਂ ਅਤੇ ਕਈ ਕਈ ਚੱਕਰ ਲਾਉਣ ਉਪਰੰਤ ਵੀ ਖਾਲੀ ਮੁੜ ਜਾਂਦੇ ਹਾਂ ਉਨ੍ਹਾਂ ਮੰਗ ਕੀਤੀ ਕਿ ਹਫਤੇ ਵਿੱਚ ਦੋ ਦਿਨ ਲੇਬਰ ਇੰਸਪੈਕਟਰ ਨੂੰ ਆਉਣਾ ਚਾਹੀਦਾ ਹੈ, ਤਾਂ ਜੋ ਜਨਤਾ ਵੀ ਖੱਜਲ ਖੁਆਰੀ ਬਚ ਸਕੇ। ਇਸ ਸਬੰਧੀ ਲੇਬਰ ਇੰਸਪੈਕਟਰ ਦੇ ਅਸਿਸਟੈਂਟ ਹਰਿੰਦਰ ਸਿੰਘ ਨੇ ਦੱਸਿਆ ਕਿ ਮਹਿਕਮੇ ਦੀ ਸਾਈਟ ਬਹੁਤ ਹੌਲੀ ਚੱਲ ਰਹੀ ਹੈ ਜਿਸ ਕਾਰਨ ਸਾਨੂੰ ਕੰਮ ਕਰਨ ਵਿੱਚ ਦਿੱਕਤ ਆ ਰਹੀ ਹੈ। ਉਤੋਂ ਸੰਬੰਧਿਤ ਮਹਿਕਮਾਂ ਨਵੀਆਂ ਨਵੀਆਂ ਸ਼ਰਤਾਂ ਲਾ ਰਿਹਾ ਹੈ ਜਿਸ ਕਾਰਨ ਵੀ ਕੰਮ ਕਰਨ ਵਿੱਚ ਅੜਚਨ ਪੈਦਾ ਹੋ ਰਹੀ ਹੈ।ਇਸ ਸਮੇ ਡੀਐਲਐਸਏ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਲਾਲ ਕਾਪੀ ਤੇ ਸ਼ਗਨ ਸਕੀਮ, ਬਾਲੜੀ ਸਕੀਮ, ਪੈਨਸ਼ਨ ਸਕੀਮ, ਵਜ਼ੀਫਾ ਅਤੇ ਹੋਰ ਵੀ ਬਹੁਤ ਸਾਰੀਆਂ ਸਹਾਇਤਾ ਸਕੀਮਾਂ ਦਿੱਤੀਆਂ ਜਾਂਦੀਆਂ ਹਨ। ਜਿਨਾਂ ਸਬੰਧੀ ਸਾਡੇ ਵੱਲੋਂ ਖਪਤਕਾਰਾਂ ਨੂੰ ਦੱਸਿਆ ਜਾਂਦਾ ਹੈ।
ਇਸ ਸਬੰਧੀ ਜਦੋਂ ਲੇਬਰ ਇੰਸਪੈਕਟਰ ਮੈਡਮ ਹਰਮਨਪ੍ਰੀਤ ਕੌਰ ਨੂੰ ਪੁੱਛਿਆ ਕਿ ਪਬਲਿਕ ਦੇ ਦੱਸਣ ਮੁਤਾਬਿਕ ਲਹਿਰਾਗਾਗਾ ਵਿਖੇ ਕਈ ਮਹੀਨਿਆਂ ਤੋਂ ਤੁਹਾਡੀ ਹਾਜ਼ਰੀ ਨਹੀਂ ਹੈ ਤਾਂ ਉਨਾਂ ਦੱਸਿਆ, ਕਿ ਮੇਰੇ ਕੋਲ ਕਈ ਸ਼ਹਿਰਾਂ ਦਾ ਚਾਰਜ਼ ਹੈ।ਪ੍ਰੰਤੂ ਹੁਣ ਦੇਖਣਾ ਇਹ ਹੋਵੇਗਾ ਕਿ ਲੇਬਰ ਇੰਸਪੈਕਟਰ ਵੱਲੋਂ ਹਫਤੇ ਦੇ ਦੋ ਦਿਨ ਬੈਠ ਕੇ ਖਪਤਕਾਰਾਂ ਦਾ ਕੰਮ ਕੀਤਾ ਜਾਵੇਗਾ ,ਜਾਂ ਫਿਰ 15 - 20 ਦਿਨਾਂ ਬਾਅਦ ਆ ਕੇ ਸਿਰਫ਼ ਖਾਨਾ ਪੂਰਤੀ ਹੀ ਕੀਤੀ ਜਾਇਆ ਕਰੇਗੀ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।