ਅੰਮ੍ਰਿਤਸਰ : ਮੌਜੂਦਾ ਆਪ ਸਰਕਾਰ ਹਮੇਸ਼ਾ ਆਪਣੇ ਫੈਸਲੇ ਅਣਜਾਣਪੁਣੇ 'ਚ ਲੈਂਦੀ ਹੈ, ਤਜਰਬੇ ਦੀ ਘਾਟ ਹਰੇਕ ਫੈਸਲੇ 'ਚ ਨਜਰ ਆਉਂਦੀ ਹੈ ਤਾ ਹੀ ਹਰ ਫੈਸਲੇ 'ਤੇ ਯੂ ਟਰਨ ਲੈਣਾ ਪੈਂਦਾ ਹੈ। ਸਰਕਾਰ ਨੇ ਜੋ ਲੈਂਡ ਪੂਲਿੰਗ ਨੀਤੀ ਦੇ ਤਹਿਤ ਕਿਸਾਨਾ ਨੂੰ ਬਰਬਾਦ ਕਰਨ ਵਾਲਾ ਫੈਸਲਾ ਲਾਗੂ ਕੀਤਾ ਸੀ ਉਹ ਵਾਪਸ ਲੈ ਲਿਆ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਜਿਲ੍ਹਾ ਸਪੋਕਸਪਰਸਨ ਤਿਲਕ ਰਾਜ ਸ਼ਰਮਾਂ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਅਗਵਾਈ 'ਚ ਇਕਜੁੱਟ ਹੋ ਕੇ ਲੈਂਡ ਪੁਲਿੰਗ ਨੀਤੀ ਦਾ ਜਬਰਦਸਤ ਵਿਰੋਧ ਕੀਤਾ ਤੇ ਅੱਜ ਪੰਜਾਬ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਭਾਜਪਾ ਹੀ ਲੋਕ ਹਿਤੈਸ਼ੀ ਪਾਰਟੀ ਹੈ ਜੋ ਸਮੇ-ਸਮੇ 'ਤੇ ਕਿਸਾਨਾ ਮਜ਼ਦੂਰਾਂ, ਛੋਟੇ ਦੁਕਾਨਦਾਰ ਤੇ ਹਰ ਵਰਗ ਦੇ ਨਾਲ ਖੜ੍ਹੀ ਹੈ।