Tuesday, November 18, 2025

Chandigarh

ਪੰਜਾਬ ਦੇ ਸੈਮੀਕੰਡਕਟਰ ਈਕੋਸਿਸਟਮ ਲਈ ਇਤਿਹਾਸਕ ਪ੍ਰਾਪਤੀ : ਕੈਬਨਿਟ ਮੰਤਰੀ ਸੰਜੀਵ ਅਰੋੜਾ

August 12, 2025 11:41 PM
SehajTimes
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈ.ਐਸ.ਐਮ.) ਤਹਿਤ ਚਾਰ ਨਵੇਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚੋਂ ਇੱਕ ਪ੍ਰੋਜੈਕਟ ਐਸ.ਏ.ਐਸ. ਨਗਰ ਵਿੱਚ ਸਥਾਪਿਤ ਕੀਤਾ ਜਾਵੇਗਾ। ਭਾਰਤ ਸਰਕਾਰ ਨੇ ਅੱਜ ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ 4600 ਕਰੋੜ ਰੁਪਏ ਦੀ ਲਾਗਤ ਨਾਲ ਸੈਮੀਕੰਡਕਟਰ ਨਿਰਮਾਣ ਯੂਨਿਟਾਂ ਸਥਾਪਤ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਵਿੱਚ ਸਥਿਤ ਕਾਂਟੀਨੈਂਟਲ ਡਿਵਾਈਸ ਇੰਡੀਆ ਪ੍ਰਾਈਵੇਟ ਲਿਮਟਿਡ (ਸੀ.ਡੀ.ਆਈ.ਐਲ.) ਦੀ ਸਹੂਲਤ ਇਹਨਾਂ ਚਾਰ ਨਵੇਂ ਪ੍ਰੋਜੈਕਟਾਂ ਸ਼ਾਮਲ ਹੈ। ਸਾਲ 1964 ਤੋਂ ਭਾਰਤ ਦਾ ਮੋਹਰੀ ਸਿਲੀਕਾਨ ਸੈਮੀਕੰਡਕਟਰ ਨਿਰਮਾਤਾ, ਸੀ.ਡੀ.ਆਈ.ਐਲ. ਸੈਮੀਕੰਡਕਟਰ ਆਪਣੀ ਮੋਹਾਲੀ ਸਹੂਲਤ ਵਿੱਚ ਇੱਕ ਬ੍ਰਾਊਨਫੀਲਡ ਪ੍ਰੋਜੈਕਟ ਨਾਲ ਲਗਾਤਾਰ ਆਪਣਾ ਵਿਸਥਾਰ ਕਰ ਰਹੀ ਹੈ।

ਸ੍ਰੀ ਸੰਜੀਵ ਅਰੋੜਾ ਨੇ ਅੱਗੇ ਦੱਸਿਆ ਕਿ ਕੰਪਨੀ ਵੱਲੋਂ ਪਾਵਰ ਸੈਮੀਕੰਡਕਟਰ ਡਿਵਾਈਸਾਂ ਦੇ ਉਤਪਾਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਸਿਲੀਕਾਨ ਅਤੇ ਸਿਲੀਕਾਨ ਕਾਰਬਾਈਡ ਦੋਵਾਂ ਤਕਨਾਲੋਜੀਆਂ ਵਿੱਚ ਹਾਈ-ਪਾਵਰ ਐਮ.ਓ.ਐਸ.ਐਫ.ਈ.ਟੀਜ਼, ਆਈ.ਜੀ.ਬੀ.ਟੀਜ਼, ਸ਼ੌਕਟਕੀ ਬਾਈਪਾਸ ਡਾਇਓਡਸ ਅਤੇ ਟਰਾਂਜ਼ਿਸਟਰਾਂ ਲਈ ਨਿਰਮਾਣ ਲਾਈਨਾਂ ਵਿੱਚ ਵਾਧਾ ਕਰ ਰਹੀ ਹੈ। ਇਸ ਵਿਸਥਾਰ ਨਾਲ ਸਾਲਾਨਾ 158.38 ਮਿਲੀਅਨ ਯੂਨਿਟ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਪਲਾਂਟ ਦੀ ਕੁੱਲ ਸਮਰੱਥਾ ਸਾਲਾਨਾ 750 ਮਿਲੀਅਨ ਡਿਵਾਈਸ ਹੋ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਤਿਆਰ ਕੀਤੇ ਗਏ ਡਿਵਾਈਸ ਈ.ਵੀਜ਼ ਅਤੇ ਚਾਰਜਿੰਗ ਬੁਨਿਆਦੀ ਢਾਂਚੇ, ਨਵਿਆਉਣਯੋਗ ਊਰਜਾ ਪ੍ਰਣਾਲੀਆਂ, ਬਿਜਲੀ ਪਰਿਵਰਤਨ, ਉਦਯੋਗਿਕ ਉਪਕਰਣ ਅਤੇ ਸੰਚਾਰ ਦੇ ਬੁਨਿਆਦੀ ਢਾਂਚਾ ਸਮੇਤ ਵਿਭਿੰਨ ਐਪਲੀਕੇਸ਼ਨਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਉਨ੍ਹਾਂ ਦੱਸਿਆ ਕਿ ਇਹ ਪ੍ਰਸਤਾਵਿਤ ਵਿਸਥਾਰ ਐਸ.ਏ.ਐਸ. ਨਗਰ ਵਿੱਚ ਇਲੈਕਟ੍ਰਾਨਿਕਸ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਘਰੇਲੂ ਚਿੱਪ ਉਤਪਾਦਨ ਵਿੱਚ ਵਾਧਾ ਕਰੇਗਾ ਅਤੇ ਨੌਕਰੀਆਂ ਦੇ ਨਵੇਂ ਮੌਕੇ ਸਿਰਜੇਗਾ। ਇਹ ਪ੍ਰੋਜੈਕਟ ਨਵੀਨਤਾ ਅਤੇ ਤਕਨੀਕੀ ਪ੍ਰਗਤੀ ਲਈ ਉਦਯੋਗ ਅਤੇ ਖੋਜ ਸੰਸਥਾਵਾਂ ਦਰਮਿਆਨ ਭਾਈਵਾਲੀ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।
 

Have something to say? Post your comment

 

More in Chandigarh

350ਵਾਂ ਸ਼ਹੀਦੀ ਦਿਹਾੜਾ: ਸ਼ਰਧਾਲੂਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ਵਿੱਚ ਵੰਡਿਆ

ਦਲਿਤ ਨੋਜਵਾਨ ਦੀ ਲਾਸ਼ ਨਾ ਰੱਖਣ ਦੇ ਮਾਮਲੇ 'ਤੇ ਐਸ.ਸੀ ਕਮਿਸ਼ਨ ਸਖ਼ਤ : ਡੀ.ਸੀ. ਰੂਪਨਗਰ ਤੋਂ ਤੁਰੰਤ ਰਿਪੋਰਟ ਤਲਬ

‘ਯੁੱਧ ਨਸ਼ਿਆਂ ਵਿਰੁਧ’: ਪੰਜਾਬ ਪੁਲਿਸ ਨੇ ਰਾਜ ਭਰ ਵਿੱਚ 391 ਡਰੱਗ ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ ; 4.3 ਕਿਲੋਗ੍ਰਾਮ ਹੈਰੋਇਨ, 3.16 ਲੱਖ ਰੁਪਏ ਦੀ ਡਰੱਗ ਮਨੀ ਸਮੇਤ 79 ਕਾਬੂ

ਹੁਣ ਨਵੇਂ ਬਿਜਲੀ ਕੁਨੈਕਸ਼ਨਾਂ ਲਈ ਐਨ.ਓ.ਸੀ. ਦੀ ਲੋੜ ਨਹੀਂ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਵਿੱਤ ਵਿਭਾਗ ਵੱਲੋਂ 345 ਵੈਟਰਨਰੀ ਇੰਸਪੈਕਟਰਾਂ ਦੀ ਪੜਾਅਵਾਰ ਭਰਤੀ ਨੂੰ ਪ੍ਰਵਾਨਗੀ : ਹਰਪਾਲ ਸਿੰਘ ਚੀਮਾ

ਝੋਨੇ ਦੀ ਚੁਕਾਈ 150 ਲੱਖ ਮੀਟਰਿਕ ਟਨ ਤੋਂ ਪਾਰ ਹੋਈ

ਉਦਯੋਗ ਮੰਤਰੀ ਵੱਲੋਂ ਐਗਜ਼ਿਬਿਸ਼ਨ ਸੈਂਟਰਾਂ, ਪਾਵਰ ਰੋਡਮੈਪ ਦੀ ਘੋਸ਼ਣਾ; ਸੀਆਈਆਈ ਨਾਰਦਰਨ ਰੀਜਨ ਮੀਟਿੰਗ ਵਿੱਚ ਸੁਜਾਨ ਵੱਲੋਂ ਅੰਮ੍ਰਿਤਸਰ ਵਿੱਚ 150 ਕਰੋੜ ਦੀ ਨਿਵੇਸ਼ ਵਚਨਬੱਧਤਾ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਵੇਂ ਨਿਰਮਿਤ ਕੋਰਟ ਦਾ ਉਦਘਾਟਨ

ਡਿਪਟੀ ਕਮਿਸ਼ਨਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਨਗਰ ਕੀਰਤਨ ਦੇ ਸਵਾਗਤ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ