ਸੰਦੌੜ : ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਤਹਿਤ ਅੱਜ ਪਿੰਡ ਮਿੱਠੇਵਾਲ ਵਿਖੇ ਪ੍ਰਧਾਨ ਬੁੱਧ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਸਾਬਕਾ ਵਿਧਾਇਕ ਮਲੇਰਕੋਟਲਾ ਰਜੀਆਂ ਸੁਲਤਾਨਾ ਦੀ ਸਪੁੱਤਰੀ ਨਿਸ਼ਾਤ ਅਖ਼ਤਰ ਨੇ ਪੁੱਜ ਕੇ ਆਪਣੇ ਪਾਰਟੀ ਵਰਕਰਾਂ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਲਈ ਮੀਟਿੰਗ ਕੀਤੀ। ਉਹ ਉਕਤ ਮੀਟਿੰਗ ਚ' ਕਾਂਗਰਸੀ ਆਗੂ ਸੁਰਿੰਦਰ ਸਿੰਘ ਧਾਲੀਵਾਲ ਦੀ ਹੋਈ ਮੌਤ ਤੇ ਉਨ੍ਹਾਂ ਦੇ ਘਰ ਅਫਸੋਸ ਕਰਨ ਤੋਂ ਬਾਅਦ ਸਾਮਲ ਹੋਏ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਸ਼ਾਤ ਆਖਤਰ ਨੇ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਕਾਂਗਰਸ ਪਾਰਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਪਾਰਟੀ ਦੀ ਚੜਦੀ ਕਲਾਂ ਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ ਤੇ ਬਿਠਾਉਣ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਨ। ਉਹਨਾਂ ਕਿਹਾ ਕਿ ਝੂਠੇ ਲਾਰੇ ਲਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਚੱਲਦਾ ਕਰਨ ਲਈ ਪੰਜਾਬ ਦੇ ਲੋਕ ਹੁਣ ਭਬਾ ਭਾਰ ਹੋਏ ਪਏ ਹਨ ਕਿਉਂਕਿ ਪੰਜਾਬ ਵਿੱਚ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਾਮਾਡੋਲ ਹੋ ਚੁੱਕੀ ਹੈ। ਉਥੇ ਪੰਜਾਬ ਸਰਕਾਰ ਹਰ ਮੁੱਦੇ ਦੇ ਫੇਲ ਸਾਬਤ ਹੋ ਰਹੀ ਹੈ ਜਿਸ ਕਰਕੇ ਆਪਣੇ ਫੈਸਲਿਆਂ ਤੋਂ ਯੂ ਟਰਨ ਮਾਰ ਰਹੀ ਹੈ। ਜਿਸ ਤੋਂ ਪੰਜਾਬ ਦੇ ਲੋਕ ਪੂਰੀ ਤਰਹਾਂ ਅੱਕ ਚੁੱਕੇ ਹਨ ਇਸ ਲਈ ਸਾਨੂੰ ਇਕੱਠਿਆਂ ਹੋ ਕੇ ਇਸ ਝੂਠੇ ਤੇ ਡਰਾਮੇਬਾਜ਼ ਲੋਕਾਂ ਨੂੰ ਪੰਜਾਬ ਤੋਂ ਚਲਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਸਮੇਂ ਉਹਨਾਂ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ
ਇਸ ਮੌਕੇ ਪ੍ਰਧਾਨ ਬੁੱਧ ਸਿੰਘ ਧਾਲੀਵਾਲ, ਬਲਵਿੰਦਰ ਸਿੰਘ (ਉੱਪਲ), ਗੋਰਾ ਮਿੱਠੇਵਾਲ, ਪੰਚ ਰੇਸ਼ਮ ਸਿੰਘ, ਰਾਮ ਰਤਨ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ, ਕੁਲਦੀਪ ਸਿੰਘ (ਮਾਣਕ), ਇਕਬਾਲ ਖਾਂ, ਗੁਰਮੇਲ ਸਿੰਘ, ਕਰਨੈਲ ਸਿੰਘ, ਕਰਤਾਰ ਸਿੰਘ, ਸੁਖਵਿੰਦਰ ਸਿੰਘ (ਸੱਜੂ) ਸੁੱਖਾ ਦਸੋਧਾ ਸਿੰਘ ਵਾਲਾ ਆਦਿ ਹਾਜ਼ਰ ਸਨ।