ਮਾਜਰੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਵੱਡੇ ਪੱਧਰ ਤੇ ਕੀਤੇ ਸੰਘਰਸ਼ ਨੂੰ ਮਿਲੀ ਵੱਡੀ ਕਾਮਯਾਬੀ ਸਰਕਾਰ ਨੂੰ ਲੋਕਾਂ ਦੇ ਸੰਘਰਸ਼ ਅੱਗੇ ਆਖਰ ਨੂੰ ਝੁਕਣਾ ਹੀ ਪਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਅੱਜ ਸਥਾਨਕ ਕਸਬੇ ਦੇ ਬਲਾਕ ਚੌਂਕ ਵਿਖੇ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੇ ਕੀਤੇ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਜੋਂ ਲੱਡੂ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਕਿਸਾਨ ਮਾਰੂ ਅਤੇ ਲੋਕ ਮਾਰੂ ਨੀਤੀਆਂ ਖਿਲਾਫ਼ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਵੱਡੇ ਪੱਧਰ ਤੇ ਕੀਤੇ ਸੰਘਰਸ਼ਾਂ ਦੀ ਇਹ ਬਹੁਤ ਵੱਡੀ ਜਿੱਤ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਗ ਦੇ ਨਾਲ ਚਟਾਨ ਵਾਂਗ ਖੜੀ ਹੈ ਅਤੇ ਕਿਸੇ ਨਾਲ ਵੀ ਕੋਈ ਜਬਰਦਸਤੀ ਥੋਪਿਆ ਹੁਕਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟਿੰਕੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਲੋਕ ਮਾਰੂ ਨੀਤੀ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਹਲਕਾ ਖਰੜ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਇਹਨਾਂ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਹੁੰਦੇ ਰਹੇ ਹਨ, ਜਿਸ ਦੀ ਅੱਜ ਬਹੁਤ ਵੱਡੀ ਜਿੱਤ ਹੋਈ ਹੈ ਅਤੇ ਸਰਕਾਰ ਵੱਲੋਂ ਇਹ ਪਾਲਿਸੀ ਵਾਪਸ ਲੈ ਲਈ ਹੈ। ਇਸ ਮੌਕੇ ਉਹਨਾਂ ਨਾਲ ਮਦਨ ਸਿੰਘ ਮਾਣਕਪੁਰ ਸ਼ਰੀਫ ਬਲਾਕ ਕਾਂਗਰਸ ਪ੍ਰਧਾਨ ਮਾਜਰੀ, ਹਰਨੇਕ ਸਿੰਘ ਚੇਅਰਮੈਨ ਓਬੀਸੀ ਵਿੰਗ, ਨਵੀਨ ਬੰਸਲ ਖਿਜਰਾਬਾਦ, ਨਰਦੇਵ ਸਿੰਘ ਬਿੱਟੂ ਭੂਪਨਗਰ, ਸਤਵਿੰਦਰ ਸਿੰਘ, ਮਨੀਸ਼ ਮਾਜਰੀ, ਗੁਰਦੀਪ ਸਿੰਘ ਕੁੱਬਾਹੇੜੀ, ਸੁਮਿੰਦਰ ਸਿੰਘ ਬੜੌਦੀ, ਬਲਜੀਤ ਸਿੰਘ ਧਕਧਾਣਾ, ਗੁਰਮੀਤ ਸਿੰਘ ਢਕੋਰਾਂ, ਰਜਿੰਦਰ ਸਿੰਘ ਮਾਜਰਾ, ਨਿਰਮਲ ਸਿੰਘ ਬੂਥਗੜ੍ਹ , ਸੁਖਦੇਵ ਸਿੰਘ ਲੰਬੜਦਾਰ, ਜੁਝਾਰ ਸਿੰਘ ਸੇਖਪੁਰਾ, ਤਰਨ ਬੰਸਲ, ਮਾਮਦੀਨ ਖਿਜਰਾਬਾਦ, ਦਰਸ਼ਨ ਸਿੰਘ ਖੇੜਾ, ਕਾਲਾ ਕਰਤਾਰਪੁਰ, ਸੁਰਿੰਦਰ ਸਿੰਘ ਢਕੋਰਾ ਤੇ ਕੁਲਦੀਪ ਸਿੰਘ ਓਇੰਦ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।