ਪਟਿਆਲਾ : ਅੱਜ ਭਾਸ਼ਾ ਭਵਨ ਦੇ ਆਡੀਟੋਰੀਅਮ ਵਿੱਚ "ਤੀਆਂ ਦੀ ਧਮਾਲ, ਆਜੋ ਨੱਚੋ ਸਾਡੇ ਨਾਲ "ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ. ਪਟਿਆਲਾ ਵੱਲੋ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਧੀਆਂ ਅਤੇ ਔਰਤਾਂ ਨੇ ਪੰਜਾਬੀ ਪਹਿਰਾਵੇ ਵਿੱਚ ਮੁਟਿਆਰਾ ਭੈਣਾ-ਭਰਾ, ਸੱਸ ਨੂੰਹ, ਦਿਉਰ-ਭਰਜਾਈ ਅਤੇ ਹੋਰ ਵੱਖੋ-ਵੱਖ ਰਿਸਤਿਆਂ ਨਾਲ ਸਬੰਧਤ ਸੱਭਿਆਚਾਰਕ ਬੋਲੀਆ ਉਪਰ ਗਿੱਧਾ ਵੀ ਪਾਇਆ ਅਤੇ ਚਰਖਾ, ਖੂਹ, ਚਾਟੀ ਮਧਾਣੀ, ਛੱਜ, ਪੱਖੀਆ, ਦਰਰੀਆ, ਖੇਸ, ਫੁਲਕਾਰੀ, ਬਾਂਗ, ਆਦਿ ਖਾਸ ਤੌਰ ਤੇ ਖਿੱਚ ਦਾ ਕੇਦਰ ਬਣਿਆਂ। ਪ੍ਰੋਗਰਾਮ ਵਿੱਚ ਲੱਗਭੱਗ 100 ਦੇ ਕਰੀਬ ਮੁਟਿਆਰਾ ਨੇ ਭਾਗ ਲਿਆ. ਇਸ ਮੋਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਦੀ ਸੁਪੱਤਨੀ ਰਜਨੀ ਗੋਗੀਆ ਬਤੋਰ ਮੁੱਖ ਮਹਿਮਾਨ ਸਨ।
ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਵੀ ਵਿਸੇਸ਼ ਤੋਰ ਤੇ ਸਮੂਲੀਅਤ ਕੀਤੀ ਅਤੇ ਰੰਗਲੇ ਪ੍ਰੋਗਰਾਮ ਦੀ ਖੁੱਲ੍ਹ ਕੇ ਸਲਾਘਾ ਕਰਦਿਆ ਆਖਿਆ ਕਿ ਪੰਜਾਬ ਦਾ ਅਮੀਰ ਸੱਭਿਆਚਾਰ ਸੰਭਾਲਣ ਲਈ ਧੀਆਂ, ਭੈਣਾ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸੁਪਨਾ ਮੁੜ ਰੰਗਲਾ ਪੰਜਾਬ ਬਣ ਸਕੇ।
ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਆਪਣੇ ਸੁਆਗਤੀ ਭਾਸਣ ਵਿੱਚ ਕਿਹਾ ਕਿ ਪੰਜਾਬ ਦੇ ਖਾਸ ਕਰਕੇ ਮਾਲਵੇ ਦੇ ਰਵਾਇਤੀ ਤਿਉਹਾਰਾਂ ਵਿੱਚੋ ਤੀਆਂ ਦਾ ਇੱਕ ਵੱਖਰਾ ਰੰਗ ਹੈ। ਡਾ ਹਰਨੇਕ ਸਿੰਘ ਢੋਟ ਸਾਬਕਾ ਸਹਾਇਕ ਡਾਇਰੈਕਟਰ ਭਾਸਾ ਵਿਭਾਗ ਨੇ ਵੀ ਇਸ ਮੌਕੇ ਬੋਲਦਿਆਂ ਕਿਹਾ ਕਿ ਅਸੀ ਬੀਤੇ ਕਈ ਸਾਲਾਂ ਤੋਂ ਇਹ ਤਿਓਹਾਰ ਭਾਸ਼ਾ ਭਵਨ ਵਿੱਚ ਮਨਾਉਂਦੇ ਆ ਰਹੇ ਹਾਂ। ਇਸ ਮੋਕੇ ਸਾਬਕਾ ਉਪ ਜਿਲਾ ਸਿਖਿਆ ਅਫਸਰ ਰਾਜਪਾਲ ਕੋਰ ਨੇ ਤੀਆ ਦੇ ਤਿਓਹਾਰ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਤਬੀਰ ਕੋਰ ਧਾਲੀਵਾਲ ਅੰਤਰਰਾਸ਼ਟਰੀ ਗਿੱਧਾ ਕੋਚ ਨੇ ਵਿਸੇਸ਼ ਤੋਰ ਤੇ ਆਪਣੀ ਟੀਮ ਨਾਲ ਹਾਜਰੀ ਲਵਾਈ। ਬਰਜਿੰਦਰ ਠਾਕਰ ਨੇ ਤੀਆ ਤੇ ਹਸ ਵਿਅੰਗ ਕਵਿਤਾ ਪੜੀ ਅਤੇ ਡਾ ਜਸਵੀਰ ਕੋਰ ਨੇ ਮਿਲਟਸ ਬਾਰੇ ਤੇ ਮੋਟੇ ਅਨਾਜ ਬਾਰੇ ਜਾਣਕਾਰੀ ਸਟਾਲ ਲਗਾ ਕੇ ਦਿੱਤੀ।
ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਜੁਗਰੀਤ ਕੋਰ,ਗੁਰਪ੍ਰੀਤ ਕੌਰ ਕਾਲਕੇ,ਬਲਵਿੰਦਰ ਕੌਰ ਮਨਜੀਤ ਕੋਰ ਹਰਪ੍ਰੀਤ ਕੋਰ ਪ੍ਰਿੰਸੀਪਲ ਸਨੋਰ ਕਰਮਜੀਤ ਕੌਰ, ਮੀਨਾ ਸਰਮਾ ਸਾਬਕਾ ਐਮ ਸੀ, ਪੂਨਮ ਖੰਨਾ, ਗਗਨ, ਪਿੰਕੀ, ਕਿਰਨ, ਹਰਮੀਤ ਕੋਰ ਤੋਂ ਇਲਾਵਾ ਹੋਰ ਧੀਆਂ ਅਤੇ ਮੁਟਿਆਰਾਂ ਇਸ ਪ੍ਰੋਗਰਾਮ ਦਾ ਹਿੱਸਾ ਬਣੀਆਂ। ਪ੍ਰੋਗਰਾਮ ਦੇ ਅੰਤ ਵਿੱਚ ਧੀਆਂ ਅਤੇ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ.