Wednesday, November 26, 2025

Majha

ਪਾਕਿਸਤਾਨ ਘੱਟਗਿਣਤੀਆਂ ਲਈ ਜ਼ਿੰਦਾ ਕਬਰਸਤਾਨ : ਪ੍ਰੋ. ਸਰਚਾਂਦ ਸਿੰਘ ਖਿਆਲਾ

August 10, 2025 07:13 PM
SehajTimes
ਭਾਰਤ ਵਿੱਚ ਮੋਦੀ ਸਰਕਾਰ ਘੱਟਗਿਣਤੀਆਂ ਦੀ ਸੁਰੱਖਿਆ ਅਤੇ ਉਥਾਨ ਲਈ ਚੁੱਕੇ ਹਨ ਇਤਿਹਾਸਕ ਕਦਮ
 

ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਹਿੰਦੂ, ਸਿੱਖ ਅਤੇ ਇਸਾਈ ਘੱਟਗਿਣਤੀ ਭਾਈਚਾਰਿਆਂ ਦੀ ਸਥਿਤੀ ਬਹੁਤ ਦੁਖਦਾਈ ਹੈ ਅਤੇ ਉਹਨਾਂ ਲਈ ਆਪਣੀ ਧਾਰਮਿਕ ਪਹਿਚਾਣ ਹੀ ਸਜ਼ਾ ਬਣ ਚੁੱਕੀ ਹੈ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਦੀ ਤਾਜ਼ਾ ਰਿਪੋਰਟ ਪਾਕਿਸਤਾਨ ਦੀ ਘੱਟਗਿਣਤੀਆਂ ਪ੍ਰਤੀ ਕਾਲੀ ਸੋਚ ਅਤੇ ਮਨੁੱਖੀ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ ਦਾ ਭਰਪੂਰ ਸਬੂਤ ਹੈ। ਰਿਪੋਰਟ ਸਾਫ਼ ਕਰਦੀ ਹੈ ਕਿ ਪਾਕਿਸਤਾਨ ਵਿੱਚ ਹਿੰਦੂਆਂ ਅਤੇ ਇਸਾਈਆਂ ਨੂੰ ਜਾਤੀ ਅਤੇ ਧਰਮ ਦੇ ਆਧਾਰ ‘ਤੇ ਹੇਠਲੇ ਦਰਜੇ ਦੇ ਸਫ਼ਾਈ ਦੇ ਕੰਮਾਂ ਵਿੱਚ ਹੀ ਧੱਕਿਆ ਜਾਂਦਾ ਹੈ, ਉਨ੍ਹਾਂ ਨੂੰ ਬੁਨਿਆਦੀ ਮਜ਼ਦੂਰੀ ਅਧਿਕਾਰ ਅਤੇ ਮਨੁੱਖੀ ਸਮਾਨਤਾ ਤੋਂ ਵੀ ਵੰਚਿਤ ਰੱਖਿਆ ਜਾਂਦਾ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਕੋਈ ਇਤਫ਼ਾਕ ਨਹੀਂ, ਸਗੋਂ ਇੱਕ ਪੂਰੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਪ੍ਰਣਾਲੀਬੱਧ ਸ਼ੋਸ਼ਣ ਮਾਡਲ ਹੈ, ਜਿਸ ਦਾ ਮਕਸਦ ਘੱਟਗਿਣਤੀਆਂ ਨੂੰ ਹਮੇਸ਼ਾਂ ਹਾਸ਼ੀਏ ‘ਤੇ ਰੱਖਣਾ ਹੈ। ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਹੈ ਕਿ 55% ਭਰਤੀਆਂ ਜਾਤੀ-ਧਰਮ ਦੇ ਆਧਾਰ ‘ਤੇ ਹੁੰਦੀਆਂ ਹਨ, 45% ਕਰਮਚਾਰੀਆਂ ਕੋਲ ਰੋਜ਼ਗਾਰ ਦੇ ਕਾਨੂੰਨੀ ਕਾਗ਼ਜ਼ਾਤ ਨਹੀਂ, ਅਤੇ 70% ਨੂੰ ਅਮਾਨਵੀ ਹਾਲਾਤਾਂ ‘ਚ ਕੰਮ ਤੋਂ ਇਨਕਾਰ ਕਰਨ ਦੀ ਆਜ਼ਾਦੀ ਵੀ ਨਹੀਂ। ਇਹ ਹਾਲਾਤ ਕਿਸੇ ਵੀ ਸਭਿਆਚਾਰਕ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਵਾਲੇ ਦੇਸ਼ ਲਈ ਸ਼ਰਮਨਾਕ ਹਨ।

ਪ੍ਰੋ. ਖਿਆਲਾ ਨੇ ਪਾਕਿਸਤਾਨ ਦੀ ਅਸਲੀ ਤਸਵੀਰ ਗਲ ਕਰਦਿਆਂ ਕਿਹਾ ਕਿ ਘਟੀਆ ਹਰਕਤਾਂ ਸਿਰਫ਼ ਰੋਜ਼ਗਾਰ ਤੱਕ ਸੀਮਿਤ ਨਹੀਂ ਹੈ ਸਗੋਂ ਕੱਟੜਪੰਥੀਆਂ ਵੱਲੋਂ ਘੱਟਗਿਣਤੀਆਂ ਦੀਆਂ ਮਹਿਲਾਵਾਂ, ਮਾਵਾਂ, ਭੈਣਾਂ ਅਤੇ ਇੱਥੋਂ ਤੱਕ ਕਿ ਨਾਬਾਲਗ ਧੀਆਂ ਤੱਕ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਨਿਕਾਹ ਲਈ ਮਜਬੂਰ ਕੀਤਾ ਜਾਂਦਾ ਹੈ। ਹਿੰਦੂ ਪਰਿਵਾਰਾਂ ਦੀਆਂ ਨਾਬਾਲਗ ਕੁੜੀਆਂ ਦੇ ਪੀੜਤ ਪਰਿਵਾਰਾਂ ਨੂੰ ਕਾਨੂੰਨੀ ਨਿਆਂ ਮਿਲਣਾ ਬਹੁਤ ਮੁਸ਼ਕਲ ਹੀ ਨਹੀਂ ਪੁਲਿਸ ਅਤੇ ਅਦਾਲਤਾਂ ਵਿੱਚ ਧਾਰਮਿਕ ਪੱਖਪਾਤ ਦਾ ਵੀ ਸਾਹਮਣਾ ਕਰਨਾ ਪੈਦਾ ਹੈ। ਸਿੱਖਾਂ ਦੇ ਗੁਰਦੁਆਰੇ ਅਤੇ ਹਿੰਦੂਆਂ ਦੇ ਮੰਦਰ ਅਸੁਰੱਖਿਅਤ ਹਨ। ਜਦਕਿ ਪਾਕਿਸਤਾਨੀ ਸਰਕਾਰ ਚੁੱਪ ਦਰਸ਼ਕ ਬਣੀ ਰਹਿੰਦੀ ਹੈ। ਇਹ ਸਵਾਬ ਦੇ ਨਾਂ ’ਤੇ ਮਨੁੱਖੀ ਸਵੈਮਾਣ ਅਤੇ ਸੁਰੱਖਿਆ ‘ਤੇ ਖੁੱਲ੍ਹਾ ਹਮਲਾ ਕਿਸੇ ਵੀ ਸਭਿਅਕ ਰਾਸ਼ਟਰ ਲਈ ਕਾਲਾ ਧੱਬਾ ਹਨ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਘੱਟਗਿਣਤੀਆਂ ਦੀ ਸੁਰੱਖਿਆ, ਸਸ਼ਕਤੀਕਰਨ ਅਤੇ ਆਰਥਿਕ ਉਥਾਨ ਲਈ ਇਤਿਹਾਸਕ ਕਦਮ ਚੁੱਕੇ ਗਏ ਹਨ। ਮੁਫ਼ਤ ਰਾਸ਼ਨ ਯੋਜਨਾ, ਹਰ ਘਰ ਪਾਣੀ ਤੇ ਬਿਜਲੀ, ਘੱਟਗਿਣਤੀ ਵਿਦਿਆਰਥੀਆਂ ਲਈ ਸਕਾਲਰਸ਼ਿਪ, ਹੱਜ ਯਾਤਰਾ ਸੁਵਿਧਾਵਾਂ ਅਤੇ ਧਾਰਮਿਕ ਸਥਾਨਾਂ ਦੀ ਸੰਭਾਲ ਲਈ ਵੱਖਰੇ ਫ਼ੰਡ ਆਦਿ ਇਹ ਸਾਬਤ ਕਰਦੇ ਹਨ ਕਿ ਭਾਰਤ ਹਰ ਧਰਮ, ਜਾਤ ਅਤੇ ਭਾਸ਼ਾ ਦੇ ਨਾਗਰਿਕ ਨੂੰ ਇਕਸਾਰ ਹੱਕ ਅਤੇ ਮੌਕੇ ਦਿੰਦਾ ਹੈ। ਦੂਜੇ ਪਾਸੇ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਘੱਟਗਿਣਤੀ ਭਾਈਚਾਰਿਆਂ ਦੀ ਸਥਿਤੀ ਇਤਿਹਾਸਕ ਤੌਰ ‘ਤੇ ਅਤੇ ਅੱਜ ਦੇ ਸਮੇਂ ‘ਚ ਵੀ ਕਾਫ਼ੀ ਗੰਭੀਰ ਅਤੇ ਚਿੰਤਾਜਨਕ ਹੈ। ਇਹ ਹਾਲਾਤ ਧਾਰਮਿਕ ਭੇਦਭਾਵ, ਆਰਥਿਕ-ਸਮਾਜਿਕ ਹਾਸ਼ੀਆਕਰਨ ਅਤੇ ਕਾਨੂੰਨੀ ਸੁਰੱਖਿਆ ਦੀ ਕਮੀ ਕਾਰਨ ਹੋਰ ਵੀ ਖ਼ਰਾਬ ਹੋ ਰਹੇ ਹਨ। ਐਮਨੈਸਟੀ ਇੰਟਰਨੈਸ਼ਨਲ ਅਤੇ ਹੋਰ ਅੰਤਰਰਾਸ਼ਟਰੀ ਰਿਪੋਰਟਾਂ ਪਾਕਿਸਤਾਨ ਦੇ ਕਪਟ-ਪੂਰਨ ਤੇ ਕਰੂਰ ਚਿਹਰੇ ਨੂੰ ਬੇਨਕਾਬ ਕਰ ਚੁੱਕੀਆਂ ਹਨ, ਜਿੱਥੇ ਘੱਟਗਿਣਤੀਆਂ ਦੂਜੇ ਨਹੀਂ, ਸਗੋਂ ਤੀਜੇ ਦਰਜੇ ਦੇ ਨਾਗਰਿਕ ਵਾਂਗ ਜੀਣ ਲਈ ਮਜਬੂਰ ਹਨ।
ਪਾਕਿਸਤਾਨ ’ਚ ਧਾਰਮਿਕ ਭੇਦਭਾਵ ਅਤੇ ਸੁਰੱਖਿਆ ਦੀ ਕਮੀ ਕਾਰਨ ਹਿੰਦੂ ਅਤੇ ਸਿੱਖ ਅਕਸਰ ਆਪਣੇ ਧਾਰਮਿਕ ਪਹਿਚਾਣ ਕਾਰਨ ਤੰਗ-ਪਰੇਸ਼ਾਨੀ, ਨਿੰਦਾ ਅਤੇ ਸਮਾਜਕ ਤੌਹੀਨ ਦਾ ਸ਼ਿਕਾਰ ਹੁੰਦੇ ਹਨ। ਧਾਰਮਿਕ ਸਥਾਨਾਂ ‘ਤੇ ਹਮਲੇ, ਮੂਰਤੀਆਂ ਅਤੇ ਗੁਰਦੁਆਰਿਆਂ ਦੀ ਬੇਅਦਬੀ ਦੇ ਮਾਮਲੇ ਬਾਰ-ਬਾਰ ਸਾਹਮਣੇ ਆਉਂਦੇ ਹਨ। ਘੱਟਗਿਣਤੀਆਂ ਦੇ ਧਾਰਮਿਕ ਤਿਉਹਾਰਾਂ ‘ਤੇ ਅਕਸਰ ਰੋਕ-ਟੋਕ ਜਾਂ ਸੁਰੱਖਿਆ ਦੀ ਕਮੀ ਰਹਿੰਦੀ ਹੈ।
ਪਾਕਿਸਤਾਨ ਦੇ ਸੰਵਿਧਾਨ ਅਤੇ ਕਾਨੂੰਨ ਵਿੱਚ ਘੱਟਗਿਣਤੀਆਂ ਦੇ ਹੱਕਾਂ ਦੀ ਰੱਖਿਆ ਲਈ ਬਹੁਤ ਖ਼ਾਮੀਆਂ ਹਨ। ਧਾਰਮਿਕ ਅਜ਼ਾਦੀ ਅਤੇ ਸਮਾਨਤਾ ਦੇ ਕਾਨੂੰਨੀ ਦਾਅਵੇ ਅਮਲ ਵਿੱਚ ਅਕਸਰ ਨਜ਼ਰਅੰਦਾਜ਼ ਕੀਤੇ ਜਾਂਦੇ ਹਨ। ਇਹੀ ਕਾਰਨ ਹੈ ਕਿ 1947 ਵਿੱਚ ਪਾਕਿਸਤਾਨ ਵਿੱਚ ਹਿੰਦੂ ਜਨਸੰਖਿਆ ਕਰੀਬ 12-15% ਸੀ, ਜੋ ਹੁਣ 2% ਤੋਂ ਘੱਟ ਰਹਿ ਗਈ ਹੈ। ਸਿੱਖ ਭਾਈਚਾਰੇ ਦੀ ਗਿਣਤੀ ਤਾਂ ਹੋਰ ਵੀ ਘੱਟ ਹੈ । 
 

Have something to say? Post your comment

 

More in Majha

ਫਾਜ਼ਿਲਕਾ ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; 2 ਹੈਂਡ-ਗ੍ਰੇਨੇਡ, ਗਲੋਕ ਪਿਸਤੌਲ ਸਮੇਤ ਦੋ ਕਾਬੂ

ਖੇਤਾਂ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਹੱਤਿਆ ਦਾ ਸ਼ੱਕ ਪੁਲਿਸ ਵੱਲੋਂ ਕੇਸ ਦਰਜ 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਕਪੂਰਥਲਾ ਵਿੱਚ ਜੱਗਾ ਫੁਕੀਵਾਲ ਫਿਰੌਤੀ ਗਿਰੋਹ ਦੇ ਮੁੱਖ ਮੈਂਬਰ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ; ਨੌਂ ਪਿਸਤੌਲਾਂ ਬਰਾਮਦ

ਅੰਮ੍ਰਿਤਸਰ ਵਿੱਚ ਪਾਕਿਸਤਾਨ ਅਧਾਰਤ ਹਥਿਆਰ ਅਤੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ ਸਮੇਤ ਪੰਜ ਗ੍ਰਿਫ਼ਤਾਰ

ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

58,962 ਸਰਕਾਰੀ ਨੌਕਰੀਆਂ ਇਮਾਨਦਾਰੀ ਨਾਲ ਦਿੱਤੀਆਂ, ਹੁਣ ਨੌਜਵਾਨ ਆਪਣੀ ਨੌਕਰੀ ਇਮਾਨਦਾਰੀ ਨਾਲ ਨਿਭਾਉਣ : ਮੁੱਖ ਮੰਤਰੀ

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ

ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਦੋ ਏਕੇ -ਸੀਰੀਜ਼ ਅਸਾਲਟ ਰਾਈਫਲਾਂ, ਇੱਕ ਆਧੁਨਿਕ ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਸਮੇਤ ਸੱਤ ਵਿਅਕਤੀ 15 ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ