Wednesday, November 26, 2025

Malwa

ਰੱਖੜੀ ਤੋਂ ਪਹਿਲਾਂ ਪਹੁੰਚੀ ਜਵਾਨ ਪੁੱਤ ਦੀ ਲਾਸ਼ 

August 08, 2025 06:04 PM
ਦਰਸ਼ਨ ਸਿੰਘ ਚੌਹਾਨ
ਸ਼ਹੀਦ ਫੌਜੀ ਰਿੰਕੂ ਸਿੰਘ ਦਾ ਫੌਜੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
 
ਸਿੱਕਮ 'ਚ ਡਿਊਟੀ ਦੌਰਾਨ ਹੋ ਗਿਆ ਸੀ ਸ਼ਹੀਦ 
 
 
ਸੁਨਾਮ : ਸਿੱਕਮ ਵਿੱਚ ਫੌਜ ਦੀ ਡਿਊਟੀ ਨਿਭਾਉਂਦੇ ਸਮੇਂ ਸ਼ਹੀਦ ਹੋਏ ਪਿੰਡ ਨਮੋਲ ਦੇ ਜੰਮਪਲ ਰਿੰਕੂ ਸਿੰਘ ਦੀ ਮ੍ਰਿਤਕ ਦੇਹ ਰੱਖੜੀ ਤੋਂ ਇੱਕ ਦਿਨ ਪਹਿਲਾਂ ਜੱਦੀ ਪਿੰਡ ਪੁੱਜਣ ਮੌਕੇ ਪਰਿਵਾਰਕ ਮੈਂਬਰ ਭੁੱਬਾਂ ਮਾਰਕੇ ਰੋਏ। ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਪਿੰਡ ਵਾਸੀਆਂ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਸੁਨਾਮ ਨੇੜਲੇ ਪਿੰਡ ਮਿਰਜ਼ਾ ਪੱਤੀ ਨਮੋਲ ਦਾ ਭਾਰਤੀ ਫੌਜ ਵਿਚ ਲਾਂਸ ਨਾਇਕ ਵਜੋਂ ਤਾਇਨਾਤ ਨੌਜਵਾਨ ਡਿਊਟੀ ਦੌਰਾਨ ਆਪਣੀ ਜਾਨ ਦੇਸ਼ ਦੇ ਲੇਖੇ ਲਾ ਗਿਆ। ਸ਼ਹੀਦ ਰਿੰਕੂ ਸਿੰਘ ਦਾ ਪਿੰਡ ਦੇ ਸਟੇਡੀਅਮ ਵਿਖੇ ਕੀਤੇ ਸਸਕਾਰ ਮੌਕੇ 55 ਇੰਜੀਨੀਅਰ ਰੈਜੀਮੈਂਟ ਫੌਜੀ ਦਸਤੇ ਵਲੋਂ ਲੈਫਟੀਨੈਂਟ ਸ਼ੁਭਮ ਸ਼ਰਮਾ ਦੀ ਅਗਵਾਈ ਵਿਚ ਤਿਰੰਗੇ ਝੰਡੇ ਵਿਚ ਲਿਪਟੀ ਸ਼ਹੀਦ ਰਿੰਕੂ ਸਿੰਘ (30 ਸਾਲ) ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਨਮੋਲ ਦੇ ਸਟੇਡੀਅਮ ਵਿਖੇ ਲਿਆਂਦਾ ਗਿਆ ਤਾਂ ਮਾਹੌਲ ਗਮਗੀਨ ਹੋ ਗਿਆ, ਜਿਥੇ ਉਸ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸੰਗਰੂਰ ਛਾਉਣੀ ਤੋਂ ਆਈ ਫੌਜ ਦੀ 8 ਕੁਆਲਰੀ ਰੇਜੀਮੈਂਂਟ ਟੁਕੜੀ ਵੱਲੋਂ ਸੂਬੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਹਥਿਆਰ ਪੁੱਠੇ ਕਰਕੇ ਅਤੇ ਹਵਾਈ ਫਾਇਰ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਦੱਸਿਆ ਗਿਆ ਹੈ ਕਿ ਸ਼ਹੀਦ ਰਿੰਕੂ ਸਿੰਘ ਮਹਿਜ 20 ਕੁ ਸਾਲ ਦੀ ਉਮਰ ਵਿਚ ਭਾਰਤੀ ਫ਼ੌਜ ਵਿਚ ਭਰਤੀ ਹੋ ਗਿਆ ਸੀ। ਉਹ ਸਿੱਕਮ ਵਿਖੇ ਤਾਇਨਾਤ ਸੀ ਅਤੇ ਬੀਤੇ ਦਿਨੀਂ ਆਪਣੇ ਬੁਲਡੋਜ਼ਰ ਨਾਲ ਬਰਫ਼ ਹਟਾ ਰਿਹਾ ਸੀ ਕਿ ਉਸਦਾ ਬੁਲਡੋਜ਼ਰ ਹਾਦਸੇ ਦਾ ਸ਼ਿਕਾਰ ਹੋ ਗਿਆ ਜੋ ਕਿ ਉਸਦੇ ਲਈ ਜਾਨਲੇਵਾ ਸਿੱਧ ਹੋਇਆ। ਅੱਜ 55 ਇੰਜੀਨੀਅਰ ਰੈਜੀਮੈਂਟ ਦੇ ਸੂਬੇਦਾਰ ਕੁਲਦੀਪ ਸਿੰਘ ਦੀ ਅਗਵਾਈ ਵਿਚ ਸ਼ਹੀਦ ਰਿੰਕੂ ਸਿੰਘ ਦੀ ਮ੍ਰਿਤਕ ਦੇਹ ਨੂੰ ਸਿੱਕਮ ਤੋਂ ਲਿਆਂਦਾ ਗਿਆ। ਇਸ ਦੌਰਾਨ ਫੌਜੀ ਅਧਿਕਾਰੀਆਂ, ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਦੀ ਮ੍ਰਿਤਕ ਦੇਹ ’ਤੇ ਫੁੱਲਾਂ ਦਾ ਚੱਕਰ (ਰੀਥ) ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਫੌਜ ਅਧਿਕਾਰੀਆਂ ਵਲੋਂ ਸ਼ਹੀਦ ਦੇ ਪਿਤਾ ਬਿੰਦਰ ਪਾਲ ਅਤੇ ਮਾਤਾ ਚਰਨਜੀਤ ਕੌਰ ਨੂੰ ਤਿਰੰਗਾ ਝੰਡਾ ਭੇਟ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ।

Have something to say? Post your comment

 

More in Malwa

ਸੁਨਾਮ 'ਚ ਬਿਜਲੀ ਪੈਨਸ਼ਨਰਾਂ ਨੇ ਫੂਕੀ ਸਰਕਾਰਾਂ ਦੀ ਅਰਥੀ

ਅਗਰਵਾਲ ਸਭਾ ਨੇ ਏਕਮ ਦਾ ਦਿਹਾੜਾ ਮਨਾਇਆ 

ਰਾਜਨੀਤਕ ਪਰਛਾਵੇਂ ਤੋਂ ਦੂਰ ਰਹੇ "ਪੀਯੂ ਬਚਾਓ ਮੋਰਚਾ" : ਜੋਗਿੰਦਰ ਉਗਰਾਹਾਂ 

ਕਿਸਾਨਾਂ ਨੇ ਸੰਘਰਸ਼ ਦੀ ਰੂਪਰੇਖਾ ਤੇ ਕੀਤੀ ਲਾਮਬੰਦੀ 

ਮੰਤਰੀ ਅਮਨ ਅਰੋੜਾ ਨੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ 

ਮੁੱਖ ਮੰਤਰੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ 142 ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ 71 ਕਰੋੜ ਰੁਪਏ ਦੇ ਚੈੱਕ ਵੰਡੇ

ਸੁਖਬੀਰ ਬਾਦਲ ਨੇ ਰਾਜਨੀਤੀ 'ਚ ਗਲਤ ਪਰੰਪਰਾਵਾਂ ਦੀ ਪਾਈ ਪਿਰਤ : ਪਰਮਿੰਦਰ ਢੀਂਡਸਾ

ਕਲਗੀਧਰ ਸਕੂਲ ਦੇ ਬੱਚਿਆਂ ਨੇ ਲਾਇਆ ਵਿਦਿਅਕ ਟੂਰ 

ਵਿਜੀਲੈਂਸ ਵੱਲੋਂ ਗ੍ਰਿਫਤਾਰ ਡਾਕਟਰ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ 

ਵਲੰਟੀਅਰਾਂ ਨੇ ਕੀਤੀ ਸੁਨਾਮ ਕਾਲਜ ਕੈਂਪਸ ਦੀ ਸਫ਼ਾਈ