ਵਿਧਾਨਕ ਸੰਮੇਲਨ-2025 ਵਿੱਚ 20 ਦੇਸ਼ਾਂ ਦੇ ਵਿਧਾਇਕਾਂ ਨਾਲ ਪੰਜਾਬ ਦੇ 8 ਵਿਧਾਇਕਾਂ ਵੱਲੋਂ ਵੀ ਹਿੱਸਾ ਲੈਣਾ ਸੁਨਹਿਰੀ ਮੌਕਾ : ਕੋਹਲੀ
ਪਟਿਆਲਾ : ਪਟਿਆਲਾ ਦੇ ਨੌਜਵਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕਾ ਵਿਖੇ ਕੌਮਾਂਤਰੀ ਪੱਧਰ ਦੀ ਐਨ.ਸੀ.ਐਸ.ਐੱਲ ਸਮਿਟ-2025 ਵਿੱਚ ਹਿੱਸਾ ਲੈਕੇ ਦੁਨੀਆਂ ਦੇ ਵੱਡੇ ਮੰਚ 'ਤੇ ਲੋਕਤੰਤਰਿਕ ਕਦਰਾਂ ਕੀਮਤਾਂ, ਵਿਧਾਨਿਕ ਕਾਰੁਜ਼ਗਾਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਸਮੇਤ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕਰਨ ਦਾ ਵੱਡਾ ਤਜ਼ੁਰਬਾ ਹਾਸਲ ਹੋਇਆ ਹੈ। ਅਜੀਤਪਾਲ ਸਿੰਘ ਕੋਹਲੀ ਨੂੰ ਇਸ ਦੌਰਾਨ ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੈਚਰਜ਼ ਸਮਿਟ ਵਿਖੇ ਨੈਸ਼ਨਲ ਲੈਜਿਸਲੈਚਰਜ਼ ਕਾਨਫਰੰਸ ਭਾਰਤ ਵਲੋਂ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਐਨ.ਸੀ.ਐਸ.ਐਲ-2025 ਵਿਧਾਨਕ ਸੰਮੇਲਨ, ਰਾਜ ਦੇ ਕਾਨੂੰਨਸਾਜ਼ਾਂ ਅਤੇ ਵਿਧਾਨਕ ਸਟਾਫ਼ ਲਈ ਰਾਸ਼ਟਰੀ ਰਾਜ ਵਿਧਾਨ ਸਭਾਵਾਂ (ਐਨ.ਸੀ.ਐਸ.ਐਲ) ਦੀ ਸਾਲਾਨਾ ਮੀਟਿੰਗ ਹੁਣੇ ਹੀ ਸੰਪੰਨ ਹੋਈ ਹੈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਬਦੌਲਤ ਉਨ੍ਹਾਂ ਨੂੰ ਦੁਨੀਆਂ ਦੇ ਇਸ ਵੱਡੇ ਮੰਚ 'ਤੇ ਜਾਣ ਦਾ ਮੌਕਾ ਮਿਲਿਆ ਹੈ, ਜੋ ਉਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ।
ਕੋਹਲੀ ਨੇ ਕਿਹਾ ਕਿ ਇਸ ਤਿੰਨ ਦਿਨਾਂ ਐਨ.ਸੀ.ਐਸ.ਐੱਲ ਸਮਿਟ-2025 ਵਿੱਚ ਦੁਨੀਆਂ ਭਰ ਦੇ 20 ਦੇਸ਼ਾਂ ਦੇ ਵਿਧਾਨਕਾਰਾਂ ਨੇ ਹਿੱਸਾ ਲਿਆ ਅਤੇ ਪੰਜਾਬ ਦੇ 8 ਵਿਧਾਇਕਾਂ ਵਿੱਚ ਉਨ੍ਹਾਂ ਵੱਲੋਂ ਸ਼ਾਮਲ ਹੋਣਾ ਹੋਣਾ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ।ਉਨ÷ ਾਂ ਕਿਹਾ ਕਿ ਉਨ੍ਹਾਂ ਨੂੰ ਜੋ ਤਜ਼ੁਰਬਾ ਇਸ ਕੌਮਾਂਤਰੀ ਸੰਮੇਲਨ ਵਿੱਚ ਜਾ ਕੇ ਪ੍ਰਾਪਤ ਹੋਇਆ ਹੈ, ਉਸ ਜਰੀਏ ਉਹ ਆਪਣੇ ਲੋਕਾਂ, ਪਟਿਆਲਾ ਸਮੇਤ ਪੰਜਾਬ ਦੀ ਬਿਹਤਰੀ ਲਈ ਹੋਰ ਨਿੱਠ ਕੇ ਕੰਮ ਕਰਨਗੇ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਹੋਰ ਦੱਸਿਆ ਕਿ ਕਾਨਫਰੰਸ ਦੌਰਾਨ ਲੋਕਤੰਤਰਿਕ ਕਦਰਾਂ ਕੀਮਤਾਂ, ਵਿਧਾਨਿਕ ਕਾਰੁਜ਼ਗਾਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਸਮੇਤ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਵਟਾਂਦਰਾ ਹੋਇਆ ਹੈ। ਦੁਨੀਆਂ ਭਰ ਵਿਚੋਂ ਆਏ ਵਿਧਾਇਕਾਂ ਨਾਲ ਆਪਸੀ ਵਿਚਾਰਾਂ ਦਾ ਆਦਾਨ ਪ੍ਰਦਾਨ ਅਤੇ ਚੰਗੇ ਸ਼ਾਸਨ ਸਮੇਤ ਸਿਹਤ, ਵਾਤਾਵਰਣ, ਆਰਥਿਕਤਾ, ਵਿਗਿਆਨ, ਸੜਕਾਂ, ਕੁਦਰਤੀ ਸੰਸਾਧਨ, ਇੰਜੀਨੀਅਰਿੰਗ, ਇਨਸਾਨੀ ਕਦਰਾਂ-ਕੀਮਤਾਂ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਸ਼ਾਨਦਾਰ ਉਸਾਰੂ ਚਰਚਾ ਹੋਈ, ਜਿਸ ਨਾਲ ਉਨ੍ਹਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਲਈ ਮਿਲਿਆ ਹੈ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਵਿਸ਼ਵ ਭਰ ਦੇ ਵਿਧਾਇਕਾਂ ਦੇ ਹੋਏ ਇਸ ਸਮਿਟ-2025 ਵਿੱਚ ਉਨਾਂ ਦੀ ਚੋਣ ਹੋਈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਇਸ ਵੱਡੇ ਪਲੇਟਫਾਰਮ 'ਤੇ ਉਨਾਂ ਨੇ ਆਪ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਹਿੱਤ ਵਿੱਚ ਕੀਤੇ ਸ਼ਾਨਦਾਰ ਉਪਰਾਲਿਆਂ ਦੀ ਚਰਚਾ ਕੀਤੀ, ਜੋ ਹਮੇਸ਼ਾ ਉਨਾਂ ਦੇ ਯਾਦਗਾਰੀ ਪਲਾਂ ਵਿੱਚ ਤਾਜ਼ਾ ਰਹੇਗੀ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਸ ਵੱਡੇ ਮੰਚ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਜੋ ਕੁਝ ਸਿੱਖਿਆ ਹੈ, ਉਸ ਨਾਲ ਭਵਿੱਖ ਵਿੱਚ ਬਹੁਤ ਲਾਭ ਮਿਲੇਗਾ।