ਧਨੌਲਾ : ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਸਸਸ (ਮੁੰਡੇ) ਧਨੌਲਾ ਵਿਖੇ ਚੱਲ ਰਹੀਆਂ ਜੋਨ ਧਨੌਲਾ ਦੀਆਂ ਗਰਮ ਰੁੱਤ ਸਕੂਲ ਖੇਡਾਂ ਦੇ ਅਖੀਰਲੇ ਦਿਨ ਕਬੱਡੀ, ਬੈਡਮਿੰਟਨ ਅਤੇ ਫੁੱਟਬਾਲ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਸੁਨੀਤਇੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਪੀਟੀਆਈ ਰਵਿੰਦਰ ਕੌਰ ਨੇ ਦੱਸਿਆ ਕਿ ਅਖੀਰਲੇ ਦਿਨ ਕਰਵਾਏ ਗਏ ਮੁਕਾਬਲਿਆਂ ਵਿੱਚ ਬੈਡਮਿੰਟਨ ਅੰਡਰ 14 ਤੇ 17 ਸਾਲ (ਲੜਕੇ) ਸੈਕਰਡ ਹਾਰਾਟ ਸਕੂਲ ਬਰਨਾਲਾ ਜੇਤੂ ਰਿਹਾ। ਫੁੱਟਬਾਲ ਅੰਡਰ 14 ਸਾਲ (ਲੜਕੇ) ਵਿੱਚ ਸਸਸਸ ਹਰੀਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਅੰਡਰ 17 ਸਾਲ ਵਿੱਚ ਸਸਸਸ ਕੋਟਦੁੱਨਾ ਦੇ ਮੁੰਡੇ ਪਹਿਲੇ ਸਥਾਨ ‘ਤੇ ਰਹੇ। ਇਹਨਾਂ ਖੇਡ ਮੁਕਾਬਲਿਆਂ ਦੌਰਾਨ ਜਿਲ੍ਹਾ ਸਿੱਖਿਆ ਅਫਸਰ (ਐਲੀਮੈਟਰੀ) ਬਰਨਾਲਾ ਇੰਦੂ ਸਿਮਕ ਨੇ ਵੀ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ। ਇਸ ਮੌਕੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਸਕੂਲ ਇੰਚਾਰਜ਼ ਉਰਵਸ਼ੀ ਗੁਪਤਾ, ਬਲਜਿੰਦਰ ਸਿੰਘ, ਰਜਿੰਦਰ ਸਿੰਘ ਮੂਲੋਵਾਲ, ਪਰਮਜੀਤ ਕੌਰ, ਗਗਨਜੀਤ, ਰਾਜਵਿੰਦਰ ਕੌਰ, ਮਨਦੀਪ ਕੌਰ, ਕਮਲਪ੍ਰੀਤ ਕੌਰ, ਰਵਿੰਦਰ ਕੌਰ, ਹਰਭਜਨ ਸਿੰਘ, ਗੁਰਚਰਨ ਬੇਦੀ, ਮਨਦੀਪ ਸਿੰਘ, ਬਲਕਾਰ ਸਿੰਘ, ਸ਼ਿੰਦਰਪਾਲ ਸਿੰਘ, ਬੌਬੀ ਸਿੰਘ, ਮਨਦੀਪ ਸਿੰਘ, ਹਰਵਿੰਦਰ ਸਿੰਘ, ਗੁਰਲਾਲ ਸਿੰਘ, ਕੋਚ ਰੁਪਿੰਦਰ ਸਿੰਘ, ਹੇਮੰਤ ਸਿੰਘ, ਹਰਦੀਪ ਕੌਰ, ਬਸ਼ੀਰ ਖਾਂ, ਗੁਰਦੀਪ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।