ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋਫ਼ੈਸਰ ਡਾਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਐਨ.ਐਸ.ਐਸ ਵਿਭਾਗ ਵੱਲੋਂ ਯੁਵਾ ਕਨੈਕਟ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ਵਿੱਚ ਵਲੰਟੀਅਰਜ਼ ਨੇ ਬੜੇ ਹੀ ਜੋਸ਼ ਨਾਲ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਭਾਗ ਲੈਕੇ ਆਪਣੀਆਂ ਭਾਵਨਾਵਾਂ ਨੂੰ ਦਰਸਾਈਆਂ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਸਿੰਘ ਨੇ ਵਲੰਟੀਅਰਜ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕੀ ਯੁਵਾ ਕਨੈਕਟ ਪ੍ਰੋਗਰਾਮ ਦਾ ਮਕਸਦ ਯੁਵਾ ਨੂੰ ਭਾਰਤ ਸਰਕਾਰ ਦੀਆਂ ਪ੍ਰਗਤੀਸ਼ੀਲ ਸਕੀਮਾਂ ਤੋਂ ਜਾਣੂੰ ਕਰਵਾਉਣਾ ਹੈ ਨਾਲ ਹੀ ਉਨ੍ਹਾਂ ਵਲੰਟੀਅਰ ਨੂੰ 12 ਅਗਸਤ ਨੂੰ ਹੋਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਨਲਾਈਨ ਪ੍ਰੋਗਰਾਮ ਬਾਰੇ ਦੱਸਿਆ ਅਤੇ ਵੱਧ ਤੋਂ ਵੱਧ ਵਲੰਟੀਅਰਜ ਨੂੰ ਉਸ ਪ੍ਰੋਗਰਾਮ ਨਾਲ ਆਨਲਾਈਨ ਜੋੜਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾਕਟਰ ਅਚਲਾ ਗੋਇਲ ਨੇ ਵਲੰਟੀਅਰਜ਼ ਨੂੰ ਸੰਬੋਧਿਤ ਕੀਤਾ। ਅਖੀਰ ਵਿੱਚ ਸਭ ਵਲੰਟੀਅਰ ਅਤੇ ਸਟਾਫ ਨੇ ਨਸ਼ਾ ਮੁਕਤ ਭਾਰਤ ਦੀ ਸਹੁੰ ਵੀ ਚੁੱਕੀ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਰਾਜਵੀਰ ਕੌਰ ਨੇ ਪਹਿਲਾ ਸਥਾਨ ਮਨਦੀਪ ਕੌਰ ਨੇ ਦੂਜਾ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਜਸ਼ਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਡਾਕਟਰ ਮੁਨੀਤਾ ਜੋਸ਼ੀ ਵੱਲੋਂ ਕੀਤਾ ਗਿਆ ਐਨ.ਐਸ.ਐਸ ਪ੍ਰੋਗਰਾਮ ਅਫਸਰ ਗੁਰਪ੍ਰੀਤ ਸਿੰਘ, ਕਾਲਾ ਸਿੰਘ, ਡਾਕਟਰ ਮਨਪ੍ਰੀਤ ਕੌਰ ਹਾਂਡਾ, ਡਾਕਟਰ ਪਰਮਿੰਦਰ ਕੌਰ ਧਾਲੀਵਾਲ ਸਮੇਤ ਹੋਰ ਮੈਂਬਰ ਹਾਜ਼ਰ ਸਨ।