ਹੁਸ਼ਿਆਰਪੁਰ : ਜਾਗਦੇ ਰਹੋ ਸੱਭਿਆਚਾਰਕ ਮੰਚ ਅਤੇ ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਪਿਛਲੇ ਸਾਲਾ ਦੀ ਪਰੰਮਪਰਾ ਨੂੰ ਕਾਇਮ ਰੱਖਦੇ ਹੋਏ ਇਸ ਵਰ੍ਹੇ ਵੀ ਮੁਹੱਲਾ ਭਗਤ ਨਗਰ ਨੇੜੇ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਸਲਾਨਾ ਸੂਫ਼ੀਆਨਾ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸਾਈਂ ਗੀਤਾ ਸ਼ਾਹ ਕਾਦਰੀ ਜੀ ਦੇ ਸਚੁੱਜੇ ਪ੍ਰਬੰਧਾਂ ਹੇਠ ਮਨਾਇਆ ਜਾ ਰਿਹਾ ਹੈ। ਮੇਲੇ ਸਬੰਧੀ ਜਾਣਕਾਰੀ ਦਿੰਦਿਆ ਮੇਲਾ ਕੰਟਰੋਲਰ ਤਰਸੇਮ ਦੀਵਾਨਾ ਅਤੇ ਵਿਨੋਦ ਕੌਸ਼ਲ ਨੇ ਦੱਸਿਆ ਕਿ ਮਿਤੀ 12 ਅਗਸਤ ਦਿਨ ਮੰਗਲਵਾਰ ਨੂੰ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਭਗਤ ਨਗਰ, ਨੇੜੇ ਮਾਡਲ ਟਾਊਨ ਵਿਖੇ ਮਨਾਏ ਜਾ ਰਹੇ ਇਸ ਮੇਲੇ ਵਿੱਚ ਦੂਰ ਦਰੇੜੇ ਤੋਂ ਸੰਗਤਾਂ ਹੁੰਮ ਹੁਮਾ ਕੇ ਪਹੁੰਚ ਰਹੀਆਂ ਹਨ! ਉਹਨਾਂ ਦੱਸਿਆ ਕਿ ਮੇਲੇ ਦਾ ਉਦਘਾਟਨ ਸ਼ਹਿਰ ਦੇ ਉੱਘੇ ਸਮਾਜ ਸੇਵਕ ਅਤੇ "ਹਿਜ਼ ਐਕਸੀਲੈਟ ਐਂਡ ਕੋਚਿੰਗ ਸੈਂਟਰ" ਅਤੇ "ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ"ਚੱਗਰਾਂ ਦੇ ਐਮ ਡੀ ਡਾ. ਆਸ਼ੀਸ਼ ਸਰੀਨ ਵੱਲੋਂ ਕੀਤਾ ਜਾਵੇਗਾ! ਉਹਨਾਂ ਦੱਸਿਆ ਕੀ ਮੇਲੇ ਵਿੱਚ ਗਾਇਕਾਂ ਦੀ ਦੁਨੀਆਂ ਵਿੱਚੋ ਉਸਤਾਦ ਸੁਰਿੰਦਰ ਪਾਲ ਪੰਛੀ ਜੀ ਅਮਰ ਖਾਨ (ਮਿੰਨੀ ਫਿਰੋਜ਼ ਖਾਨ ) ਅਜਮੇਰ ਦੀਵਾਨਾ, ਜੀਤ ਹਰਜੀਤ ਸਮਰਾਲਾ, ਰਿੰਕਲ ਫਾਜ਼ਿਲਕਾ, ਅਲੀਜ਼ਾਂ ਦੀਵਾਨਾ, ਸੱਤਾ ਮੰਡਾਲੀ ਅਤੇ ਸੋਮ ਨਾਥ ਦੀਵਾਨਾ ਆਦਿ ਕਲਾਕਾਰ ਆਪਣਾ ਸੂਫ਼ੀਆਨਾ ਕਲਾਮ ਪੇਸ਼ ਕਰਨਗੇ। ਉਹਨਾਂ ਦੱਸਿਆ ਕਿ ਇਸ ਮੌਕੇ ਬਾਬਾ ਜੀ ਦਾ ਲੰਗਰ ਦਿਨੇ 2 ਵਜੇ ਤੋਂ ਲੈ ਕੇ ਰਾਤ ਭਰ ਚੱਲਦਾ ਰਹੇਗਾ! ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਇਸ ਸੂਫੀਆਂਨਾ ਮੇਲੇ ਵਿੱਚ ਆਉਣ ਦਾ ਖੁੱਲਾ ਸੱਦਾ ਹੈ।