ਖੋ-ਖੋ ਅੰਡਰ 14 ਲੜਕੀਆਂ ਵਿੱਚ ਪੀਐਮ ਸ੍ਰੀ ਐਨਟੀਸੀ ਜੇਤੂ
ਰਾਜਪੁਰਾ : ਜ਼ਿਲ੍ਹਾ ਪਟਿਆਲਾ ਵਿੱਚ ਗਰਮੀਆਂ ਦੌਰਾਨ ਖੇਡ ਮੁਕਾਬਲਿਆਂ ਦੀ ਲੜੀ ਦੇ ਤਹਿਤ, ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਖੋ-ਖੋ ਦੇ ਮੁਕਾਬਲੇ ਲੜਕੀਆਂ ਅਤੇ ਲੜਕਿਆਂ ਦੋਵਾਂ ਕੈਟਾਗਰੀਆਂ ਵਿੱਚ ਅੰਡਰ-14,17 ਅਤੇ 19 ਉਮਰ ਗੁੱਟ ਦੇ ਮੁਕਾਬਲੇ ਜਾਰੀ ਹਨ।
ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਜੋਨ ਰਾਜਪੁਰਾ ਦੇ ਜੋਨਲ ਸਕੱਤਰ ਅਤੇ ਖੇਡ ਅਧਿਆਪਕ ਡਾ: ਰਾਜਿੰਦਰ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਦੇ ਸਰੀਰਕ ਵਿਕਾਸ ਲਈ ਮਹੱਤਵਪੂਰਨ ਹਨ। ਹਾਕੀ, ਕਬੱਡੀ, ਵਾਲੀਬਾਲ, ਬਾਸਕਟਬਾਲ ਦੇ ਮੁਕਾਬਲੇ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨ ਟੀ ਸੀ ਵਿਖੇ, ਬੈਡਮਿੰਟਨ, ਯੋਗਾ ਅਤੇ ਸ਼ਤਰੰਜ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਵਿਖੇ, ਖੋ-ਖੋ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ, ਕ੍ਰਿਕੇਟ ਦੇ ਮੁਕਾਬਲੇ ਨਿਰਮਲ ਕਾਂਤਾ ਸਟੇਡੀਅਮ ਵਿਖੇ ਆਯੋਜਿਤ ਕਰਵਾਏ ਜਾ ਰਹੇ ਹਨ।
ਅੰਡਰ 14 ਲੜਕੀਆਂ ਦੀ ਖੋ-ਖੋ ਕੈਟਾਗਰੀ ਵਿੱਚ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨਟੀਸੀ ਰਾਜਪੁਰਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਇਲ ਮਾਡਲ ਸਕੂਲ ਬਸੰਤਪੁਰਾ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ। ਬੈਡਮਿੰਟਨ ਅੰਡਰ 19 ਵਿੱਚ ਪੀ ਐੱਮ ਸ੍ਰੀ ਐਨਟੀਸੀ ਨੇ ਪਹਿਲਾ ਸਥਾਨ, ਖੋ ਖੋ ਅੰਡਰ 17 ਲੜਕੀਆਂ ਦਾ ਫਾਇਨਲ ਮੁਕਾਬਲਾ ਸਰਕਾਰੀ ਹਾਈ ਸਕੂਲ ਖੇੜੀ ਗੰਡਿਆਂ ਅਤੇ ਸਮਾਰਟ ਮਾਇੰਡ ਪਬਲਿਕ ਸਕੂਲ ਦਰਮਿਆਨ ਖੇਡਿਆ ਜਾਣਾ ਹੈ। ਕਬੱਡੀ ਦੇ ਵਿੱਚ ਸਸਸਸ ਮਾਣਕਪੁਰ ਲੜਕੇ ਪਹਿਲੇ ਸਥਾਨ ਤੇ ਰਹੇ। ਜੇਤੂ ਟੀਮ ਦੇ ਖਿਡਾਰੀਆਂ ਨੇ ਦ੍ਰਿੜਤਾ, ਫੁਰਤੀ ਅਤੇ ਟੀਮ ਵਰਕ ਦਾ ਭਰਪੂਰ ਪ੍ਰਦਰਸ਼ਨ ਕਰਕੇ ਦਰਸਾਇਆ ਕਿ ਉਹ ਭਵਿੱਖ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਵੀ ਕਾਮਯਾਬ ਹੋ ਸਕਦੇ ਹਨ।
ਸਕੂਲ ਮੁਖੀ ਸੁਧਾ ਕੁਮਾਰੀ ਹੈੱਡ ਮਿਸਟ੍ਰੈਸ ਅਤੇ ਖੇਡ ਅਧਿਆਪਕਾਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਡਾਣਾਂ ਭਰਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਕੱਤਰ ਜ਼ਿਲ੍ਹਾ ਖੇਡ ਕਮੇਟੀ ਚਰਨਜੀਤ ਸਿੰਘ ਭੁੱਲਰ ਲੈਕਚਰਾਰ ਫਿਜੀਕਲ ਐਜੂਕੇਸ਼ਨ, ਜੋਨਲ ਪ੍ਰਧਾਨ ਪ੍ਰਿੰਸੀਪਲ ਬਲਬੀਰ ਸਿੰਘ, ਪ੍ਰਿੰਸੀਪਲ ਜਸਬੀਰ ਕੌਰ, ਰਾਜਿੰਦਰ ਸਿੰਘ ਚਾਨੀ ਮੀਡੀਆ ਕੋਆਰਡੀਨੇਟਰ, ਖੋ-ਖੋ ਕਨਵੀਨਰ ਗੁਲਜ਼ਾਰ ਖਾਂ ਅਤੇ ਵਿਨੋਦ ਕੁਮਾਰ ਲੈਕਚਰਾਰ ਪਬਰੀ, ਲੈਕਚਰਾਰ ਹਰਪ੍ਰੀਤ ਸਿੰਘ, ਮੀਨਾ ਰਾਣੀ, ਪਾਰੁਲ ਆਹੂਜਾ, ਰਮਨਦੀਪ ਕੌਰ, ਪਰਮਿੰਦਰ ਕੌਰ, ਗੁਰਵਿੰਦਰ ਕੌਰ ਸੀ ਐਮ ਪਬਲਿਕ ਸਕੂਲ, ਗੁਰਪਾਲ ਸਿੰਘ, ਦਲਜੀਤ ਸਿੰਘ ਕੋਚ, ਅਨਿਲ ਸੋਨੀ, ਹਰਜੀਤ ਸਿੰਘ, ਗੁਰਜੋਤ ਸਿੰਘ, ਭੁਪਿੰਦਰ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਅਤੇ ਹੋਰ ਮੈਂਬਰ ਵੀ ਮੌਜੂਦ ਸਨ।