ਧਨੌਲਾ : ਜੋਨ ਧਨੌਲਾ ਦੀਆਂ ਗਰਮ ਰੁੱਤ ਸਕੂਲ ਖੇਡਾਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਸਸਸ (ਮੁੰਡੇ) ਧਨੌਲਾ ਵਿਖੇ ਚੱਲ ਰਹੀਆਂ ਹਨ। ਦੂਜੇ ਦਿਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਸੁਨੀਤਇੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਹਨਾਂ ਨੇ ਖਿਡਾਰੀਆਂ ਦੇ ਜਜ਼ਬੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਖੇਡਾਂ ਰਾਹੀਂ ਵਿਅਕਤੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ, ਇਸ ਲਈ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਅੱਜ ਕਰਵਾਏ ਗਏ ਮੁਕਾਬਲਿਆਂ ਵਿੱਚ ਰੱਸਾਕਸੀ ਅੰਡਰ 17 (ਲੜਕੇ) ਵਿੱਚ ਸਸਸਸ ਬਡਬਰ ਨੇ ਪਹਿਲਾ ਤੇ ਅਕਾਲ ਅਕੈਡਮੀ ਰਾਜੀਆ ਨੇ ਦੂਜਾ, ਕਬੱਡੀ ਨੈਸ਼ਨਲ ਸਟਾਇਲ (ਕੁੜੀਆਂ) ਅੰਡਰ 17 ਵਿੱਚ ਸਸਸਸ ਰਾਜੀਆ ਤੇ ਲੜਕਿਆਂ ਵਿੱਚ ਸਹਸ ਦਾਨਗੜ੍ਹ ਨੇ ਪਹਿਲਾ, ਅੰਡਰ 14 ਲੜਕੇ ਵਿੱਚ ਸਹਸ ਪੰਧੇਰ ਨੇ ਪਹਿਲਾ, ਚੈੱਸ ਅੰਡਰ 14 ਤੇ 17 ਵਿੱਚ ਮੁੰਡੇ ਤੇ ਕੁੜੀਆਂ ਵਿੱਚ ਸੈਕਰਡ ਹਾਰਟ ਬਰਨਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਸਕੂਲ ਇੰਚਾਰਜ਼ ਉਰਵਸ਼ੀ ਗੁਪਤਾ, ਬਲਜਿੰਦਰ ਸਿੰਘ, ਰਜਿੰਦਰ ਸਿੰਘ ਮੂਲੋਵਾਲ, ਪਰਮਜੀਤ ਕੌਰ, ਗਗਨਜੀਤ, ਰਾਜਵਿੰਦਰ ਕੌਰ, ਮਨਦੀਪ ਕੌਰ, ਕਮਲਪ੍ਰੀਤ ਕੌਰ, ਰਵਿੰਦਰ ਕੌਰ, ਹਰਭਜਨ ਸਿੰਘ, ਗੁਰਚਰਨ ਬੇਦੀ, ਮਨਦੀਪ ਸਿੰਘ, ਬਰਕਾਰ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।