ਤਲਵਾੜਾ : ਅੱਜ ਪੌਂਗ ਡੈਮ ਤਲਵਾੜਾ ਵਿਚ 4000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਹੈ। ਬਿਆਸ ਦਰਿਆ ਨੇੜੇ ਲੱਗਦੇ ਇਲਾਕੇ ਨੂੰ ਖਾਲੀ ਕਰਨ ਲਈ ਅਪੀਲ ਕੀਤੀ ਗਈ ਹੈ। ਲੋਕ ਸੁਰੱਖਿਅਤ ਥਾਵਾਂ ਉਤੇ ਸ਼ਿਫਟ ਕੀਤੇ ਜਾਣਗੇ ਤੇ ਸ਼ਾਮ 5 ਵਜੇ ਪੌਂਗ ਡੈਮ ਵਿਚ ਪਾਣੀ ਛੱਡਿਆ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਪਹਾੜਾਂ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਪਾਣੀ ਦਾ ਪੱਧਰ ਵਧ ਰਿਹਾ ਹੈ। ਜਿਸ ਕਰਕੇ ਪੌਂਗ ਡੈਮ ਵਿਚੋਂ ਪਾਣੀ ਛੱਡਿਆ ਜਾਵੇਗਾ। ਸ਼ਾਮ ਨੂੰ ਡੈਮ ਦੇ ਗੇਟ ਖੋਲ੍ਹ ਦਿੱਤੇ ਜਾਣਗੇ ਕਿਉਂਕਿ 24 ਘੰਟਿਆਂ ਵਿਚ 3 ਫੁੱਟ ਪਾਣੀ ਵਧ ਗਿਆ ਹੈ। 1 ਲੱਖ 18 ਹਜ਼ਾਰ ਕਿਊਸਿਕ ਪਾਣੀ ਇਸ ਸਮੇਂ ਪੌਂਗ ਡੈਮ ਵਿਚ ਪਹੁੰਚ ਚੁੱਕਾ ਹੈ ਜਿਸ ਦੇ ਚੱਲਦਿਆਂ 4000 ਕਿਊਸਿਕ ਪਾਣੀ ਅੱਜ ਸ਼ਾਮ ਬਿਆਸ ਦਰਿਆ ਕਿਨਾਰੇ ਪਿੰਡਾਂ ਵਿਚ ਛੱਡਿਆ ਜਾਵੇਗਾ।