ਹੁਸ਼ਿਆਰਪੁਰ : 26/27 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿੰਡ ਫਿਰੋਜ ਰੌਲੀਆ ਥਾਣਾ ਵਿਖੇ ਦਲਜੀਤ ਕੌਰ ਪਤਨੀ ਕਰਮਜੀਤ ਸਿੰਘ ਦੇ ਘਰ ਰਾਤ ਕਰੀਬ 01-30 ਵਜੇ 06 ਨੌਜਵਾਨਾਂ ਵਲੋ ਜਿਹਨਾਂ ਦੇ ਹੱਥਾ ਵਿੱਚ ਦਾਤਰ ਤੇ ਪਿਸਟਲ ਫੜੇ ਹੋਏ ਸਨ ਘਰ ਅੰਦਰ ਦਾਖਲ ਹੋ ਕੇ ਦਲਜੀਤ ਕੌਰ ਦੇ ਗੰਭੀਰ ਸੱਟਾਂ ਮਾਰਕੇ ਅਤੇ ਘਰ ਵਿੱਚੋ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ ਸਨ । ਡੀਐਸ ਪੀ ਦਵਿੰਦਰ ਸਿੰਘ ਬਾਜਵਾ ਵੱਲੋਂ ਟਾਂਡਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਇਸ ਸਬੰਧੀ ਦੱਸਿਆ ਕਿ ਉਕਤ ਲੁਟੇਰਿਆਂ ਦੇ ਖਿਲਾਫ ਥਾਣਾ ਟਾਂਡਾ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮੁਕਦਮੇ ਨੂੰ ਟਰੇਸ ਕਰਨ ਦੇ ਲਈ ਕਥਿਤ ਦੋਸ਼ੀਆ ਦੀ ਗ੍ਰਿਫਤਾਰੀ ਲਈ ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਮਲਿਕ ਆਈ ਪੀ ਐਸ , ਮੁਕੇਸ਼ ਕੁਮਾਰ ਐਸ ਪੀ ਡੀ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾ ਅਧੀਨ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਡਾ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾ ਦਾ ਗਠਨ ਕਰਕੇ ਵੱਖ ਵੱਖ ਥਾਵਾ ਤੇ ਰੇਡ ਕੀਤੇ ਗਏ ਸਨ । ਉਹਨਾਂ ਦੱਸਿਆ ਕਿ ਏ.ਐਸ.ਆਈ ਰਾਜਵਿੰਦਰ ਸਿੰਘ ਚੌਕੀ ਬਸਤੀ ਬੋਹੜਾ ਥਾਣਾ ਟਾਂਡਾ ਹੈਡ ਕਾਂਸਟੇਬਲ ਦਲਜਿੰਦਰ ਸਿੰਘ, ਹੈਡ ਕਾਂਸਟੇਬਲ ਵਿਕਾਸ ਮਹਿਤਾ, ਹੈਡ ਕਾਂਸਟੇਬਲ ਜਸਪ੍ਰੀਤ ਸਿੰਘ, ਹੈਡ ਕਾਂਸਟੇਬਲ ਪੁਨੀਤ ਕੁਮਾਰ, ਪੰਜਾਬ ਹੋਮ ਗਾਰਡ ਸੁਖਦੇਵ ਸਿੰਘ ਨੇ ਵੱਖ ਵੱਖ ਐਗਲਾ ਤੋ ਮੁਕੱਦਮੇ ਦੇ ਕਥਿਤ ਦੋਸ਼ੀਆ ਵਾਰੇ ਸੁਰਾਗ ਲਗਾ ਕੇ ਮੁਕੱਦਮੇ ਵਿੱਚ ਲੁੜੀਦੇ ਕਥਿਤ ਦੋਸ਼ੀਆ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਸਤਨਾਮ ਸਿੰਘ,ਸਾਜਨ ਲਾਲ ਪੁੱਤਰ ਵਸਣ ਲਾਲ ਵਾਸੀਆਨ ਲਿੱਟਾ ਜਿਲ੍ਹਾ ਕਪੂਰਥਲਾ ਅਤੇ ਮਨੀ ਪੁੱਤਰ ਸੁਖਵਿੰਦਰਪਾਲ ਵਾਸੀ ਤਲਵੰਡੀ ਜੰਡੇਰ ਥਾਣਾ ਕਰਤਾਰਪੁਰ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗੱਡੀ ਮਹਿੰਦਰਾ ਬਲੈਰੋ, ਵਾਰਦਾਤ ਵਿੱਚ ਵਰਤੇ ਮਾਰੂ ਹਥਿਆਰ,ਦੇਸੀ ਪਿਸਟਲ ਬ੍ਰਾਮਦ ਕੀਤੇ ਅਤੇ ਚੋਰੀ ਕੀਤੇ ਗਹਿਣੇ ਸੋਨੇ ਦਾ ਕੜਾ ਅਤੇ 2 ਸੋਨੇ ਦੀਆਂ ਬਾਲੀਆਂ ਬ੍ਰਾਮਦ ਕੀਤੀਆਂ। ਕਥਿਤ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।