ਸੁਨਾਮ : ਗਰਲਜ਼ ਐਂਡ ਲੇਡੀਜ਼ ਕਲੱਬ (ਸ਼੍ਰੀ ਬਾਲਾਜੀ ਹਸਪਤਾਲ) ਵੱਲੋਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਮੁਟਿਆਰਾਂ ਨੇ ਰਵਾਇਤੀ ਪਹਿਰਾਵੇ ਪੰਜਾਬੀ ਸੂਟ, ਪੰਜਾਬੀ ਜੁੱਤੀ ਅਤੇ ਪਰਾਂਦੇ ਪਹਿਨਕੇ ਪੰਜਾਬੀ ਵਿਰਸੇ ਦੀ ਯਾਦ ਤਾਜ਼ਾ ਕਰਵਾਈ। ਡਾਕਟਰ ਮੋਨਿਕਾ ਗੋਇਲ ਅਤੇ ਰਿਧਿਮਾ ਗੁਪਤਾ ਵਿਸ਼ੇਸ਼ ਤੌਰ 'ਤੇ ਸਮਾਰੋਹ ਵਿੱਚ ਸ਼ਾਮਲ ਹੋਏ। ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾ. ਮੋਨਿਕਾ ਗੋਇਲ ਨੇ ਕਿਹਾ ਕਿ ਇਹ ਤਿਉਹਾਰ ਪੰਜਾਬੀਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਦਿਨ ਪੰਜਾਬ ਵਿੱਚ ਵਿਆਹੀਆਂ ਔਰਤਾਂ ਅਤੇ ਕੁੜੀਆਂ ਆਪਣੇ ਹੱਥਾਂ ਅਤੇ ਪੈਰਾਂ ਵਿੱਚ ਮਹਿੰਦੀ ਲਗਾਉਂਦੀਆਂ ਹਨ ਅਤੇ ਪੰਜਾਬੀ ਪਹਿਰਾਵਾ ਪਹਿਨਦੀਆਂ ਹਨ। ਔਰਤਾਂ ਜਸ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਉਨ੍ਹਾਂ ਨੇ ਪੰਜਾਬੀ ਬੋਲੀਆਂ ਅਤੇ ਗਿੱਧਾ ਪੇਸ਼ ਕਰਕੇ ਇੱਕ ਵਧੀਆ ਮਾਹੌਲ ਸਿਰਜਿਆ। ਚਰਖਾ, ਪੱਖੀ, ਫੁਲਕਾਰੀ, ਘੜਾ, ਗਾਗਰ ਆਦਿ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਪ੍ਰਦਰਸ਼ਿਤ ਕੀਤੇ ਗਏ। ਇਸ ਮੌਕੇ ਗੁਰਪ੍ਰੀਤ ਕੌਰ ਵੜੈਚ, ਸਿਮਰਨਜੋਤ ਕੌਰ (ਜੋਤੀ), ਸੰਦੀਪ ਕੌਰ, ਮਨਜੀਤ ਕੌਰ, ਨਵਜੋਤ ਕੌਰ, ਤੁਸ਼ਾਰਿਕਾ, ਹਰਦੀਪ ਕੌਰ, ਜਸਪ੍ਰੀਤ ਕੌਰ ਆਦਿ ਮੌਜੂਦ ਸਨ।