ਹੁਸ਼ਿਆਰਪੁਰ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸੈਸ਼ਨ 2025-26 ਅਧੀਨ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਲਈ ਬਿਨਾ ਲੇਟ ਫ਼ੀਸ ਤੋਂ ਦਾਖ਼ਲੇ ਦੀ ਤਾਰੀਖ਼ 'ਚ 11 ਅਗਸਤ ਤੱਕ ਦਾ ਵਾਧਾ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ 'ਚ ਯੂ.ਜੀ. ਅਤੇ ਪੀ.ਜੀ. ਦੇ ਕੋਰਸਾਂ 'ਚ ਦਾਖ਼ਲ ਹੋਣ ਤੋਂ ਵਾਂਝੇ ਵਿਦਿਆਰਥੀ 11 ਅਗਸਤ ਤੱਕ ਬਿਨਾ ਲੇਟ ਫ਼ੀਸ ਤੋਂ ਦਾਖ਼ਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਵਿਚ ਦਾਖ਼ਲੇ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਅਜੇ ਵੀ ਕਾਲਜ ਵਿਚ ਸਥਿਤ ਦਾਖ਼ਲਾ ਅਤੇ ਕਾਉਂਸਲਿੰਗ ਸੈੱਲ 'ਚ ਵਿਦਿਆਰਥੀ ਵੱਖ-ਵੱਖ ਕੋਰਸਾਂ 'ਚ ਦਾਖ਼ਲ ਹੋਣ ਲਈ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਵਿਚ ਨਵੇਂ ਸੈਸ਼ਨ ਦੀ ਪੜ੍ਹਾਈ ਚਾਲੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੰਸਥਾ 'ਚ ਚੱਲਦੀਆਂ ਵੱਖ-ਵੱਖ ਸਕਾਲਰਸ਼ਿਪ ਸਕੀਮਾਂ 'ਚ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਚੋਣ ਤਹਿਤ ਵਿਦਿਆਰਥੀ ਦਾ ਸਮੁੱਚਾ ਬਾਇਓ ਡਾਟਾ, ਅਕਾਦਮਿਕ ਰਿਕਾਰਡ ਅਤੇ ਹੋਰ ਪ੍ਰਾਪਤੀਆਂ ਦੇ ਵੇਰਵੇ ਪਰਖੇ ਜਾਂਦੇ ਹਨ।