ਹੁਸ਼ਿਆਰਪੁਰ : ਸਾਉਣ ਮਹੀਨਾ ਪੰਜਾਬ ਦੀਆਂ ਰੂਹਾਂ 'ਚ ਰਮਿਆ ਹੋਇਆ ਹੈ। ਇਹ ਸਿਰਫ਼ ਮੌਸਮ ਨਹੀਂ ਇੱਕ ਭਾਵਨਾ ਹੈ ਖੁਸ਼ੀ, ਮਿਲਣ, ਗੀਤ-ਸੰਗੀਤ ਅਤੇ ਰਿਸ਼ਤਿਆਂ ਦੀ ਗੂੰਜ ਹੈ। ਖ਼ਾਸ ਕਰਕੇ ਤੀਆਂ ਦਾ ਤਿਉਹਾਰ ਤਾਂ ਪਿੰਡਾਂ ਦੀ ਰੀੜ ਦੀ ਹੱਡੀ ਵਰਗਾ ਹੈ ਜੋ ਪੰਜਾਬੀ ਲੋਕ-ਸੱਭਿਆਚਾਰ ਨੂੰ ਚਾਰ ਚੰਨ ਲਾਉਂਦਾ ਹੈ। ਇਹ ਵਿਚਾਰ ਉੱਘੀ ਸਮਾਜ ਸੇਵਕਾਂ ਅਤੇ ਬੁੱਧੀਜੀਵੀ ਸ਼ਖਸ਼ੀਅਤ ਡਾ. ਸੋਨੀਆ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ ਉਹਨਾਂ ਕਿਹਾ ਕਿ ਇਹ ਤਿਉਹਾਰ ਨਵ ਵਿਆਹੀਆਂ ਮੁਟਿਆਰਾਂ ਲਈ ਵਿਸ਼ੇਸ਼ ਮਾਇਨੇ ਰੱਖਦਾ ਹੈ ਕਿਉਂਕਿ ਜਦੋ ਨਵ ਵਿਆਹੀਆਂ ਮੁਟਿਆਰਾ ਵਿਆਹ ਤੋਂ ਬਾਅਦ ਪਹਿਲੀ ਵਾਰੀ ਆਪਣੇ ਪੇਕੇ ਆਉਂਦੀਆਂ ਹਨ ਤਾਂ ਸਾਉਣ ਦੇ ਮਹੀਨੇ ਸਭ ਰਲ ਕੇ ਮੁਟਿਆਰਾਂ ਤੀਆਂ ਤੀਜ ਦੀਆਂ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਉਂਦੀਆਂ ਹਨ
ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸੱਜ ਵਿਆਹੀਆਂ ਮੁਟਿਆਰਾਂ ਨੂੰ ਆਪਣੀਆਂ ਸਹੇਲੀਆਂ, ਭੈਣ-ਭਰਾਵਾਂ ਨਾਲ ਮਿਲਣ ਅਤੇ ਬਚਪਨ ਦੀਆਂ ਗੱਲਾਂ ਦੁਹਰਾਉਣ ਦਾ ਸੁਨਹਿਰੀ ਮੌਕਾ ਦਿੰਦਾ ਹੈ। ਉਹਨਾਂ ਕਿਹਾ ਕਿ ਸੱਜ ਵਿਆਹੀਆਂ ਮੁਟਿਆਰਾਂ ਵੱਲੋਂ ਤੀਆਂ ਦੇ ਤਿਉਹਾਰ ਵਿੱਚ ਪੀਘਾ ਝੂਟੀਆਂ ਜਾਂਦੀਆਂ ਹਨ ਅਤੇ ਮੁਟਿਆਰਾਂ ਵੱਲੋਂ ਆਪਣੀਆਂ ਸਹੇਲੀਆਂ ਨਾਲ ਰਲ ਕੇ ਕਿੱਕਲੀਆਂ ਪਾਈਆਂ ਜਾਂਦੀਆਂ ਹਨ