ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਐਂਡ ਡਰੱਗ ਰਿਸਰਚ ਵਿਭਾਗ ਨੇ ਬੀ. ਫਾਰਮੇਸੀ ਪਹਿਲੇ ਸਾਲ ਦੇ ਨਵੇਂ ਵਿਦਿਆਰਥੀਆਂ ਲਈ ਦੋ-ਦਿਨਾ ਇੰਡਕਸ਼ਨ ਪ੍ਰੋਗਰਾਮ ਕਰਵਾਇਆ। ਵਿਭਾਗ ਮੁਖੀ ਡਾ. ਯੋਗਿਤਾ ਬਾਂਸਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਭਾਗ, ਅਕਾਦਮਿਕ ਮਾਹੌਲ ਅਤੇ ਫਾਰਮਾਸਿਊਟੀਕਲ ਸਾਇੰਸਜ਼ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਸੀ।
ਮੁਖੀ ਡਾ. ਯੋਗਿਤਾ ਬਾਂਸਲ ਨੇ 'ਵਿਭਾਗ ਬਾਰੇ' ਸੈਸ਼ਨ ਨਾਲ ਸ਼ੁਰੂਆਤ ਕੀਤੀ। ਡਾ. ਸੁਰੇਸ਼ ਕੁਮਾਰ ਅਤੇ ਪ੍ਰੋ. ਰਿਚਾ ਸ਼ਰੀ ਵੱਲੋਂ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਗਏ। ਪ੍ਰੋ. ਗੁਲਸ਼ਨ ਬਾਂਸਲ ਨੇ ਮੁਲਾਂਕਣ ਪ੍ਰਣਾਲੀ ਅਤੇ ਯੂਨੀਵਰਸਿਟੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੌਰਾਨ ਸੀਨੀਅਰ ਵਿਦਿਆਰਥੀਆਂ ਨਾਲ਼ ਗੱਲਬਾਤ ਨੇ ਨਵੇਂ ਵਿਦਿਆਰਥੀਆਂ ਨੂੰ ਸਹਿਜ ਹੋਣ ਵਿੱਚ ਮਦਦ ਕੀਤੀ। ਪ੍ਰੋਗਰਾਮ ਦਾ ਸਮਾਪਨ ਕੈਂਪਸ ਟੂਰ ਨਾਲ ਹੋਇਆ।
ਇਹ ਪ੍ਰੋਗਰਾਮ ਡਾ. ਭਾਰਤੀ ਸਪਰਾ ਅਤੇ ਡਾ. ਗਗਨਪ੍ਰੀਤ ਕੌਰ ਦੀ ਅਗਵਾਈ ਵਿੱਚ ਸੰਪੰਨ ਹੋਇਆ।