ਸੁਨਾਮ : ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ ਮੇਨ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮੁਹੱਲਾ ਪੀਲਵਾਦ ਵਿਖੇ ਸਥਿਤ ਸ਼ਹੀਦ ਦੇ ਜੱਦੀ ਘਰ ਵਿਖੇ ਮਨਾਇਆ ਗਿਆ। ਇਸ ਮੌਕੇ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਵਾਲੀਆਂ ਕੌਮਾਂ ਹੀ ਤਰੱਕੀ ਕਰਦੀਆਂ ਹਨ। ਅਵੇਸਲੇ ਰਹਿ ਗਏ ਲੋਕ ਮੁੜ ਗੁਲਾਮ ਹੋ ਜਾਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ। ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਸਾਰਿਆਂ ਨੂੰ ਜੀ ਆਇਆ ਆਖਿਆ ਸਰਪ੍ਰਸਤ ਮਾਸਟਰ ਕੇਹਰ ਸਿੰਘ ਜੋਸ਼ਨ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ ਪ੍ਰੋਗਰਾਮ ਵਿੱਚ ਕ੍ਰਿਸ਼ਨ ਸੰਦੋਹਾ, ਗੁਰਸੇਵਕ ਸਿੰਘ ਬਿਗੜਵਾਲ, ਜੀਤੂ ਜਾਲੜੀ ਇੰਦੌਰ ਮੱਧ ਪ੍ਰਦੇਸ਼, ਜੀਵਨ ਸਿੰਘ ਲਾਇਬ੍ਰੇਰੀਅਨ ਆਦਿ ਦਾ ਸਨਮਾਨ ਕੀਤਾ। ਬਲਵੀਰ ਢੋਟ ਕਾਲਾ ਥਿੰਦ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਸਟੇਜ ਦੀ ਕਾਰਵਾਈ ਜਤਿੰਦਰ ਪਾਲ ਸਿੰਘ ਬੌਬੀ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਵਿੱਚ ਮਾਸਟਰ ਹਰਨੇਕ ਸਿੰਘ ਨੱਢੇ, ਕਰਮ ਸਿੰਘ ਜੋਸ਼ਨ, ਮਾਸਟਰ ਬਲਦੇਵ ਸਿੰਘ, ਵਰਿੰਦਰ ਸਿੰਘ ਖਾਲਸਾ, ਗੁਰਚਰਨ ਸਿੰਘ ਹਾਂਡਾ, ਸੁਰਿੰਦਰ ਸਿੰਘ ,ਬਿੰਦਰ ਸਿੰਘ ਅਬਦਾਲ, ਹਰਚਰਨ ਸਿੰਘ, ਗੁਰਮੇਲ ਸਿੰਘ, ਭੁਪਿੰਦਰ ਸਿੰਘ, ਮਾਸਟਰ ਪ੍ਰਿਤਪਾਲ ਸਿੰਘ ਜੋਸ਼ਨ, ਪ੍ਰਿਤਪਾਲ ਸਿੰਘ ਥਿੰਦ, ਸੋਨੂੰ ਵਰਮਾ, ਬਿਕਰਮ ਸ਼ਰਮਾ, ਜੋਗਿੰਦਰ ਸਿੰਘ, ਅਜੀਤ ਸਿੰਘ, ਮਲਕੀਤ ਥਿੰਦ, ਗੁਰਨੂਰ ਥਿੰਦ ਸਮੇਤ ਹੋਰ ਪਤਵੰਤੇ ਹਾਜ਼ਰ ਸਨ।