ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਨਹੀਂ ਦੇਵਾਂਗੇ
ਸੁਨਾਮ : ਮਹਾਨ ਕ੍ਰਾਂਤੀਕਾਰੀ ਸ਼ਹੀਦੇ ਆਜਮ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਦੇ ਆਗੂਆਂ ਹਲਕਾ ਸੰਗਰੂਰ ਅਤੇ ਸੁਨਾਮ ਦੇ ਇੰਚਾਰਜ ਇੰਜ. ਵਿਨਰਜੀਤ ਸਿੰਘ ਗੋਲਡੀ ਸਮੇਤ ਹੋਰ ਆਗੂਆਂ ਨੇ ਸ਼ਹੀਦ ਊਧਮ ਸਿੰਘ ਦੇ ਬੁੱਤ ਅਤੇ ਜੱਦੀ ਘਰ ਨਤਮਸਤਕ ਹੋਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਸ਼ਹੀਦਾਂ ਦੇ ਨਾਂਅ ਤੇ ਰਾਜਨੀਤੀ ਕਰ ਰਹੀ ਹੈ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਨੂੰ ਦਿੱਲੀ ਵਾਲੇ ਆਪਣੇ ਆਕਾਵਾਂ ਅੱਗੇ ਗੋਡੇ ਟੇਕਕੇ ਗਿਰਵੀ ਰੱਖਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਝੂਠ ਅਤੇ ਫਰੇਬ ਦਾ ਸੱਚ ਲੋਕਾਂ ਸਾਹਮਣੇ ਆ ਗਿਆ ਹੈ। ਪੰਜਾਬ ਦੀ ਜਨਤਾ ਹੁਣ ਇੰਨਾਂ ਫ਼ਰੇਬੀ ਲੋਕਾਂ ਤੇ ਇਤਬਾਰ ਨਹੀ ਕਰੇਗੀ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਰਵਿੰਦਰ ਸਿੰਘ ਚੀਮਾ, ਪਰਮਜੀਤ ਕੌਰ ਵਿਰਕ, ਜਤਿੰਦਰ ਸਿੰਘ (ਵਿੱਕੀ ਕੋਚ), ਦਰਸ਼ਨ ਸਿੰਘ ਚੀਮਾ, ਕੇਸਰ ਸਿੰਘ, ਦਰਸ਼ਨ ਸਿੰਘ ਉੱਪਲੀ, ਬਲਵਿੰਦਰ ਸਿੰਘ ਅਕਬਰਪੁਰ, ਰਮਨਦੀਪ ਸਿੰਘ ਰਾਣਾ ਬਾਲਟੀਆਂ ਵਾਲਾ, ਪਰਮਜੀਤ ਸਿੰਘ ਨਿੱਕਾ, ਜਗਦੀਪ ਸਿੰਘ ਵਿਕਰਮ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।