ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਆਈਟੀਆਈ ਸੁਨਾਮ ਵਿਖੇ ਪ੍ਰਿੰਸੀਪਲ ਬਲਵਿੰਦਰ ਸਿੰਘ ਅਤੇ ਸੰਸਥਾ ਦੇ ਚੇਅਰਮੈਨ ਸੁਰਜੀਤ ਸਿੰਘ ਗਹੀਰ ਦੀ ਅਗਵਾਈ ਹੇਠ ਰੁਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਰੁਜ਼ਗਾਰ ਮੇਲੇ ਵਿੱਚ ਖੇਤਰ ਦੇ ਨਾਮਵਰ ਉਦਯੋਗਿਕ ਅਦਾਰਿਆਂ ਮੈਸਰਜ਼ ਗਹੀਰ ਇੰਡਸਟਰੀ ਲਿਮਿਟਡ, ਮਰੂਤੀ ਸਜੂਕੀ, ਗੋਬਿੰਦ ਕੋਚ ਬਿਲਡਰਸ, ਟੱਕ ਇੰਡੀਆ, ਐਨ ਕੇ ਐਨ ਇੰਡਸਟਰੀ ਆਦਿ ਨੇ ਸ਼ਮੂਲੀਅਤ ਕੀਤੀ। ਸੰਸਥਾ ਦੇ ਸੀਨੀਅਰ ਫੈਕਲਟੀ ਕਮਲਜੀਤ ਸਿੰਘ ਨੇ ਆਏ ਮਹਿਮਾਨਾਂ ਅਤੇ ਸ਼ਾਮਿਲ ਉਮੀਦਵਾਰਾਂ ਨੂੰ ਜੀ ਆਇਆ ਆਖਿਆ ਉਪਰੰਤ ਪ੍ਰਿੰਸੀਪਲ ਸਰਕਾਰੀ ਆਈਟੀਆਈ ਢੈਪਈ ਕੁਲਦੀਪ ਸਿੰਘ ਨੇ ਆਪਣੇ ਸੰਬੋਧਨ 'ਚ ਸਕਿੱਲ ਦੀ ਮਹੱਤਤਾ ਅਤੇ ਮੌਜੂਦਾ ਇੰਡਸਟਰੀ ਵਿੱਚ ਰੁਜ਼ਗਾਰ ਦੇ ਮੌਕਿਆਂ ਤੇ ਚਰਚਾ ਕੀਤੀ। ਸੰਸਥਾ ਦੇ ਚੇਅਰਮੈਨ ਸੁਰਜੀਤ ਸਿੰਘ ਗਹੀਰ ਨੇ ਰੁਜ਼ਗਾਰ ਮੇਲੇ ਵਿੱਚ ਨੌਕਰੀ ਲਈ ਚੁਣੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਸ਼ਾਮਿਲ ਸਿੱਖਿਆਰਥੀਆਂ ਨੂੰ ਸੱਦਾ ਦਿੱਤਾ ਕਿ ਅਜੋਕੇ ਸਮੇਂ ਨੌਜਵਾਨਾਂ ਨੂੰ ਹੁਨਰਮੰਦ ਹੋਣਾ ਬੇਹੱਦ ਜ਼ਰੂਰੀ ਹੈ।ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਵਿੱਚ 110 ਉਮੀਦਵਾਰਾਂ ਨੇ ਭਾਗ ਲਿਆ ਜਿਨਾਂ ਵਿੱਚੋਂ 26 ਉਮੀਦਵਾਰਾਂ ਦੀ ਯੋਗਤਾ ਪਰਖਕੇ ਨੌਕਰੀ ਲਈ ਚੁਣਿਆ ਗਿਆ। ਇਸ ਮੌਕੇ ਰਾਮ ਸਿੰਘ ਟ੍ਰੇਨਿੰਗ ਆਫਿਸਰ, ਦੀਪਕ ਕੁਮਾਰ, ਜਨਿੰਦਰ ਨਾਥ ਸ਼ਰਮਾ, ਹਰਮੀਤ ਸਿੰਘ, ਨਾਇਬ ਸਿੰਘ, ਵੀਰਪਾਲ ਸਿੰਘ, ਹਰਮੇਲ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਪਵਿੱਤਰ ਸਿੰਘ, ਸਰਬਜੀਤ ਜੋਸ਼ੀ, ਹਰਮਨਜੀਤ ਸਿੰਘ, ਜਗਦੀਪ ਸਿੰਘ, ਗੁਰਦੇਵ ਸਿੰਘ, ਲਵਪ੍ਰੀਤ ਸਿੰਘ ਸਮੇਤ ਸਟਾਫ ਮੈਂਬਰ ਹਾਜ਼ਰ ਸਨ।