ਸੁਨਾਮ : ਮਾਂ ਜੈ ਜਵਾਲਾ ਭਜਨ ਮੰਡਲੀ ਸੁਨਾਮ ਵੱਲੋਂ ਮਾਤਾ ਚਿੰਤਪੁਰਨੀ ਵਿਖੇ ਲਾਏ ਜਾਣ ਵਾਲੇ ਭੰਡਾਰੇ ਲਈ ਰਸਦ ਦੇ ਟਰੱਕ ਨੌਜਵਾਨ ਅਕਾਲੀ ਆਗੂ ਹਲਕਾ ਸੁਨਾਮ ਦੇ ਇੰਚਾਰਜ ਇੰਜਨੀਅਰ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਝੰਡੀ ਦੇ ਕੇ ਰਵਾਨਾ ਕੀਤੇ। ਭੰਡਾਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿਮਾਂ ਜੈ ਜਵਾਲਾ ਭਜਨ ਮੰਡਲੀ ਵੱਲੋਂ 19ਵਾਂ ਭੰਡਾਰਾ 25 ਤੋਂ 1 ਅਗਸਤ ਤੱਕ ਚੱਲੇਗਾ ਜਿਸ ਵਿੱਚ ਰੋਜ਼ਾਨਾ ਜਾਗਰਣ ਹੋਵੇਗਾ ਅਤੇ ਆਉਣ ਵਾਲੀ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅੱਜ ਲੰਗਰ ਲਈ ਰਸਦ ਦੇ ਦੋ ਟਰੱਕ ਜੇ ਪੀ ਬਾਂਸਲ ਫਿਲਿੰਗ ਸਟੇਸ਼ਨ ਤੋਂ ਰਵਾਨਾ ਕੀਤੇ ਗਏ, ਉਨ੍ਹਾਂ ਆਖਿਆ ਕਿ ਇਹ ਪ੍ਰਬੰਧਕ ਕਮੇਟੀ ਵੱਲੋਂ ਚੰਗਾ ਉਪਰਾਲਾ ਗਨਪਤ ਰਾਏ (ਗੋਂਦੀ ਠੇਕੇਦਾਰ) ਵੱਲੋਂ ਹਰ ਸਾਲ ਭੰਡਾਰੇ ਨੂੰ ਸਫਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਸੇਵਾ ਨਿਭਾਉੰਦੇ ਹਨ। ਉਨ੍ਹਾਂ ਆਖਿਆ ਕਿ ਧਾਰਮਿਕ ਅਸਥਾਨਾਂ ਤੇ ਲਗਾਏ ਜਾਂਦੇ ਲੰਗਰਾਂ ਦਾ ਸੰਗਤਾਂ ਨੂੰ ਲਾਭ ਮਿਲਦਾ ਹੈ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਠੇਕੇਦਾਰ ਗਣਪਤ ਰਾਏ, ਪ੍ਰਿਤਪਾਲ ਬਿੱਟੂ, ਕੌਂਸਲਰ ਆਸ਼ੂ ਖਡਿਆਲੀਆ, ਸ਼ਿਵ ਕੁਮਾਰ ਜਿੰਦਲ, ਆਰ ਐਨ ਕਾਂਸਲ ਸਮੇਤ ਵੱਡੀ ਗਿਣਤੀ ਵਿੱਚ ਮੰਡਲੀ ਦੇ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ।