Sunday, November 02, 2025

Malwa

ਆਰਸੇਟੀ ਪਟਿਆਲਾ ਵੱਲੋਂ ਮਹਿਲਾਵਾਂ ਲਈ ਬਿਊਟੀ ਪ੍ਰੈਕਟੀਕਸ਼ਨਰ ਬੈਚ ਦੀ ਸ਼ੁਰੂਆਤ

July 24, 2025 05:06 PM
SehajTimes

ਪਟਿਆਲਾ : ਐਸ.ਬੀ.ਆਈ.ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਕੇਂਦਰ (ਆਰਸੇਟੀ ) ਦੇ ਨਿਰਦੇਸ਼ਕ ਭਗਵਾਨ ਸਿੰਘ ਵਰਮਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਆਰਸੇਟੀ ਜੱਸੋਵਾਲ ਵਿੱਚ ਜੂਨੀਅਰ ਬਿਊਟੀ ਪ੍ਰੈਕਟੀਸ਼ਨਰ ਬੈਚ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਦੀ ਸ਼ੁਰੂਆਤ ਡਿਸਟ੍ਰਿਕਟ ਇੰਡਸਟ੍ਰੀਅਲ ਸੈਂਟਰ ਤੋਂ ਸ਼ੈਰੀ ਅਤੇ ਮਨੀਸ਼ਾ ਗੋਇਲ ਨੇ ਸਰਸਵਤੀ ਵੰਦਨਾ ਕਰਕੇ ਕੀਤੀ। ਕੋਰਸ ਦੀ ਸ਼ੁਰੂਆਤ ਮੌਕੇ ਫੈਕਲਟੀ ਮੈਂਬਰਾਂ ਨੇ ਦੱਸਿਆ ਕਿ ਸਾਲ 2009 ਤੋਂ ਹੁਣ ਤੱਕ ਆਰਸੇਟੀ ਪਟਿਆਲਾ ਵੱਲੋਂ 9089 ਉਮੀਦਵਾਰਾਂ ਨੂੰ ਵੱਖ-ਵੱਖ ਕੋਰਸਾਂ ਵਿੱਚ ਸਿਖਲਾਈ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਾਲ 2025 ਦੌਰਾਨ 422 ਉਮੀਦਵਾਰ ਸਿਖਲਾਈ ਲੈ ਚੁੱਕੇ ਹਨ।

                          ਇਸ ਮੌਕੇ ਆਰਸੇਟੀ ਤੋਂ ਹਰਦੀਪ ਰਾਏ ਨੇ ਦੱਸਿਆ ਕਿ ਸੰਸਥਾ ਵੱਲੋਂ ਸਮਾਜ ਦੇ ਹਰੇਕ ਵਰਗ ਨੂੰ ਆਤਮ ਨਿਰਭਰ ਬਨਾਉਣ ਲਈ ਅਜਿਹੇ ਸਿਖਲਾਈ ਕੋਰਸ ਲਗਾਤਾਰ ਕਰਵਾਏ ਜਾਂਦੇ ਹਨ ਜਿਥੋਂ ਸਿਖਲਾਈ ਪ੍ਰਾਪਤ ਕਰਕੇ ਪਿੰਡਾਂ ਦੀਆਂ ਔਰਤਾਂ ਆਤਮ ਨਿਰਭਰ ਹੋਈਆਂ ਹਨ। ਉਹਨਾਂ ਦੱਸਿਆ ਕਿ ਆਰਸੇਟੀ ਪਟਿਆਲਾ ਭਵਿੱਖ ਵਿੱਚ ਵੀ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵੱਲ ਪ੍ਰੇਰਿਤ ਕਰਨ ਵਾਲੇ ਸਮਾਗਮਾਂ ਦਾ ਆਯੋਜਨ ਕਰਦਾ ਰਹੇਗਾ।

                     ਇਸ ਮੌਕੇ ਆਰਸੇਟੀ ਪਟਿਆਲਾ ਤੋਂ ਬਲਜਿੰਦਰ ਸਿੰਘ  ਅਜੀਤ ਇੰਦਰ ਸਿੰਘ , ਜਸਵਿੰਦਰ ਸਿੰਘ ਅਤੇ ਸੁਮਿਤ ਜੋਸ਼ੀ ਸ਼ਾਮਲ ਰਹੇ। ਇਹਨਾਂ  ਫੈਕਲਟੀ ਮੈਂਬਰਾਂ ਨੇ ਦੱਸਿਆ ਕਿ ਅਗਸਤ ਮਹੀਨੇ ਤੋਂ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹਨ, ਜਿਹਨਾਂ ਵਿੱਚ ਸਿਲਾਈ, ਕੰਪਿਊਟਰ, ਅਕਾਂਊਂਟਿੰਗ ਅਤੇ ਸਬਜ਼ੀ ਨਰਸਰੀ ਮੈਨੇਜਮੈਂਟ ਸ਼ਾਮਲ ਹਨ। ਇਹਨਾਂ ਕੋਰਸਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਦਾ ਨਾਮ ਦਰਜ ਕਰਵਾਉਣਾ ਆਰਸੇਟੀ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਲਈ ਪੇਂਡੂ ਖੇਤਰ ਤੋਂ ਮਹਿਲਾ ਅਤੇ ਹੋਰ ਬੇਰੁਜ਼ਗਾਰ ਲੋੜਵੰਦਾਂ ਨੂੰ ਵੱਧ ਤੋਂ ਵੱਧ ਇਸ ਕੋਰਸ ਲਈ ਰਜਿਸਟਰ ਕੀਤਾ ਜਾ ਰਿਹਾ ਹੈ ਅਤੇ ਇਹ ਸਾਰੇ ਕੋਰਸ ਮੁਫ਼ਤ ਹਨ। ਰੂਚੀ ਰੱਖਣ ਵਾਲੇ ਉਮੀਦਵਾਰਾਂ 0175-2970369 ‘ ਤੇ ਸੰਪਰਕ ਕਰ ਸਕਦੇ ਹਨ। 

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ