ਸੁਨਾਮ : ਸੁਨਾਮ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਰੋਲ ਪਲੇਅ ਮੁਕਾਬਲੇ’ ਕਰਵਾਏ ਗਏ। ਇਹ ਮੁਕਾਬਲਾ (ਲਾਇਲੈਕ, ਐਸਟਰ) ਦੇ ਸਾਰੇ ਵਿਦਿਆਰਥੀਆਂ ਨੂੰ ਦੋ-ਦੋ ਗਰੁੱਪਾਂ ਵਿੱਚ ਵੰਡ ਕੇ ਕਰਵਾਇਆ ਗਿਆ। ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਅੰਗਰੇਜ਼ੀ ਵਿਭਾਗ ਦੇ ਮੁਖੀ ਮਿਸ ਬਿੰਦੀਆ ਵੱਲੋਂ ਨਿਭਾਈ ਗਈ।ਬੱਚਿਆਂ ਵੱਲੋਂ ਰੋਲ ਪਲੇਅ ਦੇ ਮੁੱਖ ਵਿਸ਼ੇ ਪਿਤਾ ਅਤੇ ਪੁੱਤਰ ਦੀ ਆਪਸੀ ਗੱਲਬਾਤ ਦੁਕਾਨਦਾਰ ਅਤੇ ਗਾਹਕ, ਦੋ ਦੋਸਤਾਂ ਦੀ ਆਪਸੀ ਗੱਲਬਾਤ ਸਨ। ਵਿਦਿਆਰਥੀਆਂ ਨੇ ਆਪਣੇ-ਆਪਣੇ ਕਿਰਦਾਰ ਨੂੰ ਬਹੁਤ ਸੋਹਣੇ ਢੰਗ ਨਾਲ਼ ਪੇਸ਼ ਕੀਤਾ। ਉਨ੍ਹਾਂ ਨੇ ਆਤਮ-ਵਿਸ਼ਵਾਸ ਦੇ ਨਾਲ਼ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਦੀ ਤਿਆਰੀ ਅੰਗਰੇਜ਼ੀ ਅਧਿਆਪਕਾ ਮਿਸ ਗਗਨਦੀਪ ਕੌਰ ਵੱਲੋਂ ਕਰਵਾਈ ਗਈ। ਮੁਕਾਬਲੇ ਵਿੱਚ ਪਹਿਲਾ ਸਥਾਨ ਮਹਿਤਾਬ ਕੌਰ ਅਤੇ ਅਵਨੀਤ ਕੌਰ(ਐਸਟਰ),ਦੂਜਾ ਸਥਾਨ ਅਕਸ਼ ਵੀਰ ਅਤੇ ਹੈਵਿਸ਼ਨੂਰ ਸਿੰਘ (ਐਸਟਰ)ਅਤੇ ਗੁਣਤਾਜ ਕੌਰ ਅਤੇ ਰੂਹਾਨੀ ਕੰਬੋਜ (ਲਾਇਲੈਕ) ਅਤੇ ਤੀਜਾ ਸਥਾਨ ਦੀਪਿਕਾ ਸਿੱਧੂ ਅਤੇ ਅਮਾਨਤ ਕੌਰ (ਲਾਇਲੈਕ) ਗਰੁਪਾਂ ਨੇ ਹਾਸਲ ਕੀਤੇ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵੱਲੋਂ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਹੌਂਸਲਾ ਅਫ਼ਜਾਈ ਕੀਤੀ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਅੰਦਰ ਅੰਗਰੇਜ਼ੀ ਭਾਸ਼ਾ ਦੀ ਬੋਲਚਾਲ ਅਤੇ ਜੋਸ਼ ਨੂੰ ਵਿਕਸਿਤ ਕਰਦੇ ਹਨ। ਇਹ ਮੁਕਾਬਲੇ ਵਿਦਿਆਰਥੀਆਂ ਨੂੰ ਇੱਕ ਚੰਗਾ ਪਲੇਟਫਾਰਮ ਦਿੰਦੇ ਹਨ।