Saturday, October 04, 2025

Chandigarh

ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਜੇ-ਪਾਲ, ਸਾਊਥ ਏਸ਼ੀਆ ਤੇ ਐਪਿਕ ਇੰਡੀਆ ਨਾਲ ਕਰੇਗੀ ਸਾਂਝੇਦਾਰੀ

June 05, 2021 06:27 PM
SehajTimes

ਚੰਡੀਗੜ੍ਹ : ਪੰਜਾਬ ਵਿੱਚ ਵਧ ਰਹੇ ਉਦਯੋਗਿਕ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਉਦਯੋਗ ਅਤੇ ਵਣਜ ਅਤੇ ਵਿਗਿਆਨ, ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗਾਂ ਨੇ ‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ਅਬਦੁੱਲ ਲਤੀਫ਼ ਜਮੀਲ ਪਾਵਰਟੀ ਐਕਸ਼ਨ ਲੈਬ (ਜੇ-ਪਾਲ) ਦੱਖਣੀ ਏਸ਼ੀਆ ਅਤੇ ਐਨਰਜੀ ਪਾਲਿਸੀ ਇੰਸਟੀਚਿਊਟ ਆਫ ਸਿ਼ਕਾਗੋ ਯੂਨੀਵਰਸਿਟੀ (ਐਪਿਕ ਇੰਡੀਆ) ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ ਤਾਂ ਜੋ ਐਮੀਸ਼ਨ ਟ੍ਰੇਡਿੰਗ ਸਕੀਮ (ਈ.ਟੀ.ਐਸ) ਦੀ ਵਰਤੋਂ ਸ਼ੁਰੂ ਕੀਤੀ ਜਾ ਸਕੇ। ਰਾਜ ਸਰਕਾਰ ਜੇ-ਪਾਲ ,ਸਾਊਥ ਏਸ਼ੀਆ ਅਤੇ ਐਪਿਕ ਇੰਡੀਆ ਨਾਲ ਮਿਲਕੇ ਪੰਜਾਬ ਵਿਚ ਪ੍ਰਦੂਸ਼ਣ ਮਾਰਕੀਟ ਡਿਜ਼ਾਈਨ ਕਰਨ ਅਤੇ ਸਥਾਪਤ ਕਰਨ ਲਈ ਕੰਮ ਕਰੇਗੀ। ਇਸ ਸਾਂਝੇਦਾਰੀ ਰਾਹੀਂ ਸੂਰਤ ਵਿਖੇ ਸਥਾਪਿਤ ਅਤੇ ਕਾਰਜਸ਼ੀਲ ਐਮਿਸ਼ਨ ਟਰੇਡਿੰਗ ਦੇ ਅੰਕੜਿਆਂ ਅਤੇ ਖੋਜ ਪ੍ਰਮਾਣਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਤਕਨੀਕੀ ਸਹਾਇਤਾ ਅਤੇ ਸਮਰੱਥਾ ਵਧਾਉਣ ਵਿੱਚ ਮਦਦ ਪ੍ਰਦਾਨ ਕਰਵਾਈ ਜਾਵੇਗੀ। ਇਸ ਸਾਂਝੇਦਾਰੀ ਦੇ ਪਹਿਲੇ ਕਦਮ ਵਜੋਂ ਰਾਜ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀਪੀਸੀਬੀ) ਵੀ ਰਾਜ ਵਿੱਚ ਕਣ ਅਤੇ ਗ੍ਰੀਨਹਾਉਸ ਗੈਸ (ਜੀ.ਐੱਚ.ਜੀ.) ਦੇ ਨਿਕਾਸ ਨੂੰ ਘਟਾਉਣ ਤੋਂ ਇਲਾਵਾ, ਲੁਧਿਆਣਾ ਵਿੱਚ 200 ਰੰਗਾਈ ਉਦਯੋਗਾਂ ਦੇ ਨਿਕਾਸ ਨੂੰ ਨਿਯਮਤ ਕਰਨ ਲਈ ਇੱਕ ਈ.ਟੀ.ਐੱਸ. ਕੰਮ ਕਰੇਗਾ। ਇਸ ਸਾਂਝੇਦਾਰੀ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਨੇ ਕਿਹਾ ਕਿ ਰਾਜ ਸਰਕਾਰ ਨਿਯਮਾਂ ਰਾਹੀਂ ਵਾਤਾਵਰਣ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਯਤਨਸ਼ੀਲ ਹੈ ਜੋ ਕਿ ਘੱਟ ਉਦਯੋਗਿਕ  ਖਰਚਿਆਂ ਸਮੇਤ ਸਾਫ-ਸੁਥਰੇ ਉਤਪਾਦਨ ਦੀ ਲਈ ਲਾਹੇਵੰਦ ਤੇ ਢੁਕਵੇਂ ਮਾਹੌਲ ਦਾ ਵਾਅਦਾ ਕਰਦੀ ਹੈ। ਈ.ਟੀ.ਐਸ. ਇੱਕ ਅਜਿਹੀ ਪਹਿਲ ਹੈ ਜੋ ਪੰਜਾਬ ਵਿਚ ਗੰਭੀਰ ਅਤੇ ਪ੍ਰਦੂਸਿ਼ਤ ਉਦਯੋਗਿਕ ਖੇਤਰਾਂ ਨੂੰ ਨਿਯਮਤ ਕਰਨ ਵਿਚ ਸਹਾਇਤਾ ਕਰ ਸਕਦੀ ਹੈ।    
ਆਪਣੇ ਸੰਬੋਧਨ ਵਿੱਚ ਮਿਲਟਨ ਫ੍ਰਾਈਡਮੈਨ ਅਰਥ ਸ਼ਾਸਤਰ ਵਿੱਚ ਸਰਵਿਸ ਪ੍ਰੋਫੈਸਰ,ਐਪਿਕ ਇੰਡੀਆ ਦੇ ਡਾਇਰੈਕਟਰ ਅਤੇ  ਜੇ ਪੀ-ਐਲ ਦੇ ਐਨਰਜੀ,ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦੇ ਕੋ-ਚੇਅਰ ਪ੍ਰੋਫੈਸਰ ਮਾਈਕਲ ਗ੍ਰੀਨਸਟੋਨ ਨੇ ਕਿਹਾ ਕਿ ਪ੍ਰਦੂਸ਼ਣ ਘਟਾਏ ਜਾ ਸਕਦੇ ਹਨ - ਦੁਨੀਆ ਦੇ ਪਹਿਲਾ ਈ.ਟੀ.ਐੱਸ. ਨੇ ਗੁਜਰਾਤ ਦੇ ਪ੍ਰਦੂਸ਼ਣ ਨੂੰ ਘਟਾ ਕੇ ਇਹ ਪਿਰਤ ਪਹਿਲਾਂ ਹੀ ਪਾ ਦਿੱਤੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਈ.ਟੀ.ਐਸ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਮਾਰਕੀਟ ਅਧਾਰਤ ਪਹੁੰਚ ਦੀ ਪੇਸ਼ਕਸ਼ ਕਰਦਾ ਹੈ ਜਿਸ ਵਿੱਚ ਸਰਕਾਰਾਂ ਐਮਿਸ਼ਨ ਲੈਵਲ (ਨਿਕਾਸ ਪੱਧਰ )`ਤੇ ਠੱਲ੍ਹ ਪਾਉਣ ਲਈ ਕੰਮ ਕੀਤਾ ਜਾਂਦਾ ਹੈ ਅਤੇ ਫਰਮਾਂ ਨੂੰ ਐਮਿਸ਼ਨ (ਨਿਕਾਸ) ਸਬੰਧੀ ਪਰਮਿਟ ਵੰਡੇ ਜਾਂਦੇ ਹਨ। ਇਸ ਪਹੁੰਚ ਵਿੱਚ ਕਣ ਨਿਕਾਸ ਦੀ ਰੀਅਲ ਟਾਈਮ ਅਤੇ ਨਿਰੰਤਰ ਰੀਡਿੰਗ ਭੇਜਣ ਅਤੇ ਬਿਹਤਰ ਅਤੇ ਵਧੇਰੇ ਕੇਂਦਰਿਤ ਨਿਯਮਿਤ ਨਿਗਰਾਨੀ ਦੇ ਮਾਪਦੰਡਾਂ ਨੂੰ ਸਮਰੱਥ ਕਰਨ ਲਈ ਨਿਰੰਤਰ ਨਿਕਾਸ ਨਿਗਰਾਨੀ ਪ੍ਰਣਾਲੀਆਂ (ਸੀਈਐਮਐਸ) ਦੀ ਵਰਤੋਂ ਸ਼ਾਮਲ ਹੈ।

ਜੇ-ਪਾਲ ਸਾਊਥ ਏਸ਼ੀਆ ਵਲੋਂ ਵਿਸ਼ਵ ਦੇ ਸਭ ਤੋਂ ਪਹਿਲੇ ਈ.ਟੀ.ਐੱਸ. ਰਾਹੀਂ ਸੂਰਤ ਦੇ 350 ਬਹੁਤ ਪ੍ਰਦੂਿਸਤ ਉਦਯੋਗਾਂ ਵਿੱਚ ਪਾਰਟਿਕੁਲੇਟ ਐਮਿਸ਼ਨ ਸਬੰਧੀ ਕੀਤੇ ਗਏ ਇੱਕ  ਮੁਲਾਂਕਣ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਯੋਜਨਾ ਹਵਾ ਦੀ ਕੁਆਲਟੀ ਵਿੱਚ ਸੁਧਾਰ ਲਿਆਉਣ ਲਈ ਇੱਕ ਵਿਧੀ ਪੇਸ਼ ਕਰਦੀ ਹੈ ਜੋ ਪਾਰਦਰਸ਼ੀ ਅਤੇ ਅਨੁਮਾਨਯੋਗ ਹੈ। ਇਸ ਤੋਂ ਇਲਾਵਾ ਇਸ ਵਿਚ ਫਰਮਾਂ ਦੀਆਂ ਕੰਪਲਾਂਇਨਸ ਕੌਸਟ ਘਟਾ ਕੇ ਵਾਤਾਵਰਣ ਸੰਬੰਧੀ ਨਿਯਮ ਅਤੇ ਆਰਥਿਕ ਵਿਕਾਸ ਦਰਮਿਆਨ ਵਪਾਰ ਵਧਾਉਣ ਦੀ  ਸੰਭਾਵਨਾ ਵੀ  ਮੌਜੂਦ ਹੈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਮੋਦੀ ਸਰਕਾਰ ਵਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਨੇ ਇੱਕ ਹੋਰ ਕਿਸਾਨ ਦੀ ਕੁਰਬਾਨੀ ਲਈ

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

Have something to say? Post your comment

 

More in Chandigarh

ਮੰਤਰੀ ਵੱਲੋਂ ਸਫਾਈ ਮੁਹਿੰਮ ਦੇ ਨਿਰਦੇਸ਼ : ਸ਼ਹਿਰ ਦੀਆਂ ਸੜਕਾਂ ਤੋਂ ਕੂੜਾ, ਲਾਵਾਰਿਸ ਵਾਹਨਾਂ ਨੂੰ ਹਟਾਉਣਾ ਹੈ ਮੁਹਿੰਮ ਦਾ ਉਦੇਸ਼; ਲੁਧਿਆਣਾ ਵਿੱਚ ਸਿਹਤ, ਸਿੱਖਿਆ, ਖੇਡਾਂ, ਬਿਜਲੀ ਸਬੰਧੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

'ਯੁੱਧ ਨਸ਼ਿਆਂ ਵਿਰੁੱਧ': 216ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.3 ਕਿਲੋਗ੍ਰਾਮ ਹੈਰੋਇਨ, 3.1 ਕਿਲੋਗ੍ਰਾਮ ਅਫੀਮ ਸਮੇਤ 47 ਨਸ਼ਾ ਤਸਕਰ ਗ੍ਰਿਫ਼ਤਾਰ

ਪੰਜਾਬ ਸਰਕਾਰ ਨੇ ਵਿਧਵਾਵਾਂ ਅਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਾਲ 2025-26 ਵਿੱਚ ₹1170 ਕਰੋੜ ਰਾਖਵੇਂ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਜਣੇਪਾ ਛੁੱਟੀ ਦਾ ਲਾਭ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ

ਹਰਜੋਤ ਬੈਂਸ ਨੇ ਸਵਾਂ ਨਦੀ ਉੱਤੇ 35.48 ਕਰੋੜ ਰੁਪਏ ਦੀ ਲਾਗਤ ਵਾਲੇ ਉੱਚ ਪੱਧਰੀ ਪੁਲ ਦਾ ਨੀਂਹ ਪੱਥਰ ਰੱਖਿਆ

ਵਿਧਾਨ ਸਭਾ ਸਪੀਕਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਵਧਾਈਆਂ

ਹਰਜੋਤ ਸਿੰਘ ਬੈਂਸ ਨੇ ਆਪਣੇ ਦਫ਼ਤਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਬੰਧੀ ਲੋਗੋ ਲਗਾਇਆ

ਵਿਰੋਧੀ ਧਿਰ ਦੇ ਆਗੂ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਭ੍ਰਿਸ਼ਟ ਅਧਿਕਾਰੀਆਂ ਦਾ ਪੱਖ ਪੂਰਿਆ: ਬਰਿੰਦਰ ਕੁਮਾਰ ਗੋਇਲ

ਪੰਜਾਬ ਬਣੇਗਾ ਦੇਸ਼ ਦਾ ਅਗਲਾ ਵਪਾਰਕ ਗੜ੍ਹ: ਮੁੱਖ ਮੰਤਰੀ

ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਸਰਕਾਰੀ ਸਕੂਲਾਂ ‘ਚ ਮਿਗ-21 ਲੜਾਕੂ ਜੈੱਟ ਪ੍ਰਦਰਸਿ਼ਤ ਕਰਨ ਦੀ ਇੱਛਾ ਪ੍ਰਗਟਾਈ