ਸੰਦੌੜ : ਇਤਿਹਾਸਿਕ ਪਿੰਡ ਕੁਠਾਲਾ ਦੇ ਪਰਜਾ ਮੰਡਲ ਲਹਿਰ ਦੌਰਾਨ 17 ਜੁਲਾਈ 1927 ਨੂੰ ਨਵਾਬ ਮਲੇਰਕੋਟਲਾ ਦੀਆਂ ਫੌਜ਼ਾਂ ਦਾ ਮੁਕਾਬਲਾ ਕਰਦੇ ਸ਼ਹੀਦ ਹੋਏ 18 ਕਿਸਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਵੈਲਫ਼ੇਅਰ ਕਲੱਬ ਕੁਠਾਲਾ ਦੇ ਆਗੂ ਮਨਿੰਦਰ ਸਿੰਘ ਚਹਿਲ, ਸਾਬਕਾ ਸਰਪੰਚ ਗੁਰਲਵਲੀਨ ਸਿੰਘ ਚਹਿਲ ਅਤੇ ਪੰਚ ਮਨਪ੍ਰੀਤ ਸਿੰਘ ਗਿੱਲ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਠਾਲਾ ਪਿੰਡ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਦੋ ਸ਼ਹੀਦਾਂ ਦੀ ਯਾਦ 'ਚ ਉਹਨਾਂ ਦੇ ਪਰਿਵਾਰ ਬਾਬਿਆਂ ਦੇ ਪਰਿਵਾਰ ਵੱਲੋਂ ਸ਼ਹੀਦ ਜਿਉਣ ਸਿੰਘ ਤੇ ਸ਼ਹੀਦ ਵੀਰ ਸਿੰਘ ਦੀ ਯਾਦ 'ਚ ਹਰਜੀਤ ਸਿੰਘ ਚਹਿਲ ਤੇ ਗੁਰਚਰਨ ਸਿੰਘ ਚਹਿਲ ਵੱਲੋਂ ਸ੍ਰੀ ਸਹਿਜ ਪਾਠ ਕਰਵਾਇਆ ਗਿਆ। ਇਸ ਮੌਕੇ ਸ਼ਹੀਦਾਂ ਦੀ ਯਾਦ 'ਚ ਮੁਫ਼ਤ ਮੈਗਾ ਮੈਡੀਕਲ ਕੈਂਪ ਤੇ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਬਲੱਡ ਬੈਂਕ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਅਨੇਕਾਂ ਖ਼ੂਨਦਾਨੀਆਂ ਦਾ ਖ਼ੂਨ ਇਕੱਤਰ ਕੀਤਾ ਗਿਆ ਤੇ ਖ਼ੂਨਦਾਨ ਕੈਂਪ ਦਾ ਉਦਘਾਟਨ ਸਾਬਕਾ ਡੀਜੀਪੀ ਜਨਾਬ ਮੁਹੰਮਦ ਮੁਸਤਫ਼ਾ ਤੇ ਪੰਜਾਬ ਕਾਂਗਰਸ ਦੇ ਸਕੱਤਰ ਬੀਬਾ ਨਿਸ਼ਾਤ ਅਖ਼ਤਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਭੋਗ ਉਪਰੰਤ ਬੀਬਾ ਨਿਸ਼ਾਤ ਅਖ਼ਤਰ ਵੱਲੋਂ ਕੁਠਾਲੇ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਕੇ ਸ਼ਰਧਾਂਜਲੀ ਲਈ ਭੇਟ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਰਜਾ ਮੰਡਲ ਲਹਿਰ ਦੇ ਸ਼ਹੀਦਾਂ ਵੱਲੋਂ ਨਵਾਬ ਮਾਲੇਰਕੋਟਲਾ ਦੇ ਲੋਕਾਂ ਪ੍ਰਤੀ ਜਾਬਰ ਰਵੱਈਏ ਬਾਰੇ ਦੱਸ ਕੇ ਲੋਕਾਂ ਨੂੰ ਇਤਿਹਾਸ ਬਾਰੇ ਚਾਨਣਾ ਪਾਇਆ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ ਤੇ ਪਿੰਡ ਕੁਠਾਲਾ ਨੂੰ ਸ਼ਹੀਦੀ ਦਰਜਾ ਦੇਣ ਦੀ ਗੱਲ ਵੀ ਕੀਤੀ। ਮੈਗਾ ਮੈਡੀਕਲ ਕੈਂਪ ਦੀਪਕ ਹਾਰਟ ਇੰਸਟੀਚਿਊਟ ਲੁਧਿਆਣਾ, ਈਐੱਨਟੀ ਮਾਹਿਰ ਡਾਕਟਰ ਵਿਕਰਮਜੀਤ ਸਿੰਘ, ਆਪਰੇਸ਼ਨਾਂ ਦੇ ਮਾਹਿਰ ਡਾਕਟਰ ਚਮਨਜੋਤ ਸਿੰਘ ਬੜਿੰਗ ਅਤੇ ਮਹਿਲਾ ਰੋਗਾਂ ਦੇ ਮਾਹਿਰ ਡਾਕਟਰ ਸਿਪਰਾ ਵਿੱਗ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਵਿੱਚ ਸਾਬਕਾ ਡੀਜੀਪੀ ਜਨਾਬ ਮੁਹੰਮਦ ਮੁਸਤਫ਼ਾ ਤੇ ਪੰਜਾਬ ਕਾਂਗਰਸ ਦੇ ਸਕੱਤਰ ਬੀਬਾ ਨਿਸ਼ਾਤ ਅਖ਼ਤਰ, ਮੁਹੰਮਦ ਮੁਸਤਫ਼ਾ ਦੇ ਨਿੱਜੀ ਸਕੱਤਰ ਦਲਵਾਰਾ ਸਿੰਘ ਪੀ, ਏ, ਸਾਬਕਾ ਚੇਅਰਮੈਨ ਜਸਪਾਲ ਦਾਸ ਹਥਨ, ਮੈਡਮ ਕਾਂਤਾ ਕੁਠਾਲਾ, ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ਕੁਠਾਲਾ, ਕਲੱਬ ਆਗੂ ਮਨਿੰਦਰ ਸਿੰਘ ਚਹਿਲ, ਸਾਬਕਾ ਸਰਪੰਚ ਗੁਰਲਵਲੀਨ ਸਿੰਘ ਚਹਿਲ, ਆੜਤੀਆ ਸੁਭਾਸ਼ ਚੰਦ ਕੁਠਾਲਾ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਗੁਰਦੇਵ ਸਿੰਘ ਤਾਊ, ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਆਗੂ ਮਨਦੀਪ ਸਿੰਘ ਖ਼ੁਰਦ, ਪੰਚ ਗਗਨਦੀਪ ਸਿੰਘ ਲਿੱਟ, ਪੰਚ ਮਨਪ੍ਰੀਤ ਸਿੰਘ ਗਿੱਲ, ਪੰਚ ਅਮਨਦੀਪ ਸਿੰਘ ਹੈਪੀ, ਪੰਚ ਪਰਮਜੀਤ ਕੌਰ, ਪੰਚ ਜਸਵੀਰ ਕੌਰ, ਅਕਾਲੀ ਆਗੂ ਵੈਦ ਨਿਹਾਲ ਸਿੰਘ ਕੁਠਾਲਾ, ਨੰਬਰਦਾਰ ਕੁਲਦੀਪ ਸਿੰਘ ਕੁਠਾਲਾ, ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਫੌਜ਼ੀ ਗੋਬਿੰਦ ਸਿੰਘ, ਬਾਬਾ ਜਗਦੀਪ ਸਿੰਘ ਚਹਿਲ, ਬਾਬਾ ਸੁਰਜੀਤ ਸਿੰਘ ਚਹਿਲ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਨਦੀਪ ਸਿੰਘ, ਕਿਸਾਨ ਆਗੂ ਨਗਿੰਦਰ ਸਿੰਘ ਚਹਿਲ, ਕਿਸਾਨ ਆਗੂ ਤੇਜਵੰਤ ਸਿੰਘ ਕੁੱਕੀ, ਕਿਸਾਨ ਆਗੂ ਸਿੰਦਰ ਸਿੰਘ ਕੁਠਾਲਾ, ਪ੍ਰੇਮ ਸਿੰਘ ਚਹਿਲ, ਹਰਮਨ ਸਿੰਘ ਚਹਿਲ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਸ਼ਨੀ, ਗੁਰਸੇਵਕ ਸਿੰਘ ਚਹਿਲ, ਜਸਕਰਨ ਸਿੰਘ ਚਹਿਲ, ਰਵਿੰਦਰ ਸਿੰਘ ਚਹਿਲ, ਗਿੱਲ ਘੁਡਾਣੀ ਵਾਲਾ, ਕੁਲਦੀਪ ਸਿੰਘ ਰਿੰਪਾ ਚਹਿਲ, ਹਰਵਿੰਦਰ ਸਿੰਘ ਚਹਿਲ, ਮਨਪ੍ਰੀਤ ਸਿੰਘ ਮਨੂ, ਮਨਦੀਪ ਸਿੰਘ ਚਹਿਲ, ਜਸਪ੍ਰੀਤ ਸਿੰਘ ਧਾਲੀਵਾਲ (ਅਕਾਲੀ ਦਲ ਅੰਮ੍ਰਿਤਸਰ) ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂ ਸਮਾਜਸੇਵੀ ਤੇ ਰਾਜਨੀਤਿਕ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।