Tuesday, July 15, 2025

Chandigarh

ਮੋਹਾਲੀ ਪੁਲਿਸ ਨੂੰ ਨਸ਼ੇ ਵਿਰੁੱਧ ਮੁਹਿੰਮ 'ਚ ਵੱਡੀ ਸਫਲਤਾ

July 14, 2025 05:00 PM
ਅਮਰਜੀਤ ਰਤਨ

ਮੋਹਾਲੀ : ਜ਼ਿਲ੍ਹਾ ਮੋਹਾਲੀ ਦੀ ਪੁਲਿਸ ਨੂੰ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਵਿੱਚ ਮਹੱਤਵਪੂਰਣ ਸਫਲਤਾ ਮਿਲੀ ਹੈ। ਜ਼ਿਲ੍ਹਾ ਪੁਲਿਸ ਵੱਲੋਂ 52 ਗ੍ਰਾਮ ਆਈਸ (ਸਿੰਥੈਟਿਕ ਨਸ਼ੀਲਾ ਪਦਾਰਥ) ਦੀ ਬਰਾਮਦਗੀ ਕਰਦਿਆਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ, ਕਪਤਾਨ ਪੁਲਿਸ (ਦਿਹਾਤੀ), ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਜਾਂਚ) ਸੌਰਭ ਜਿੰਦਲ ਅਤੇ ਉਪ ਕਪਤਾਨ ਪੁਲਿਸ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ ਹੇਠ ਨਗਲਾ ਮੋੜ, ਹੰਡੇਸਰਾ ਵਿਖੇ ਲਾਈ ਨਾਕਾਬੰਦੀ ਦੌਰਾਨ ਹੋਈ। ਜਾਣਕਾਰੀ ਦਿੰਦਿਆਂ ਐੱਸ ਪੀ (ਜਾਂਚ) ਸੌਰਭ ਜਿੰਦਲ ਨੇ ਦੱਸਿਆ ਕਿ ਥਾਣਾ ਹੰਡੇਸਰਾ, ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਕਾਰ ਨੰਬਰ PB-16-ਐਚ-4215 (ਮਹਿੰਦਰਾ ਥਾਰ) ਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ। ਕਾਰ ਸਵਾਰ ਪੁਲਿਸ ਨੂੰ ਦੇਖਕੇ ਰੁਕ ਗਏ

ਪਰ ਚਾਲਕ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬੇਈਹਾਰਾ, ਜ਼ਿਲ੍ਹਾ ਰੂਪਨਗਰ ਨੇ ਆਪਣੀ ਪੈਂਟ ਦੀ ਜੇਬ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫਾਫਾ ਕਾਰ ਤੋਂ ਬਾਹਰ ਸੁੱਟ ਦਿੱਤਾ ਅਤੇ ਆਪਣੇ ਸਾਥੀ ਤਰੁਨ ਕੁਮਾਰ ਸ਼ਰਮਾ ਪੁੱਤਰ ਲਛਮਣ ਸ਼ਰਮਾ ਵਾਸੀ ਪਿੰਡ ਨਿਕੇਤਨ, ਲਾਜਪਤ ਨਗਰ ਪਾਰਟ-2, ਦਿੱਲੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ। ਦੋਨੋਂ ਦੋਸ਼ੀਆਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਮੋਮੀ ਲਿਫਾਫਾ ਚੈੱਕ ਕਰਨ 'ਤੇ 52 ਗ੍ਰਾਮ ਆਈਸ ਬਰਾਮਦ ਹੋਈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਕਬੂਲਿਆ ਕਿ ਉਹ ਇਹ ਨਸ਼ਾ ਦਿੱਲੀ-ਨੋਇਡਾ ਤੋਂ ਲਿਆਏ ਸਨ ਅਤੇ ਇਸਨੂੰ ਪੰਜਾਬ ਵਿੱਚ ਵੇਚਣ ਵਾਲੇ ਸਨ। ਉਕਤ ਦੋਸ਼ੀਆਂ ਵਿਰੁੱਧ ਥਾਣਾ ਹੰਡੇਸਰਾ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21,29/61/85 ਅਧੀਨ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਕੇਸ ਦੀ ਜਾਂਚ ਜਾਰੀ ਹੈ।

ਬਰਾਮਦਗੀ:

1. 52 ਗ੍ਰਾਮ ਆਈਸ


2. ਇਕ ਮਹਿੰਦਰਾ ਥਾਰ ਕਾਰ (ਨੰਬਰ PB-16-ਐਚ-4215)

 

ਗ੍ਰਿਫਤਾਰ ਦੋਸ਼ੀਆਂ ਦੀ ਜਾਣਕਾਰੀ:

1. ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ, ਵਾਸੀ ਪਿੰਡ ਬੇਈਹਾਰਾ, ਤਹਿਸੀਲ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ


2. ਤਰੁਨ ਕੁਮਾਰ ਸ਼ਰਮਾ ਪੁੱਤਰ ਲਛਮਣ ਸ਼ਰਮਾ, ਵਾਸੀ ਪਿੰਡ ਨਿਕੇਤਨ, ਲਾਜਪਤ ਨਗਰ ਪਾਰਟ-2, ਦਿੱਲੀ।

Have something to say? Post your comment

 

More in Chandigarh

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ

ਲੋਕ ਰੋਹ ਹੀ ਸਰਕਾਰ ਨੂੰ ਲੋਕ ਵਿਰੋਧੀ ਪਾਲਿਸੀ ਵਾਪਸ ਲੈਣ ਲਈ ਮਜ਼ਬੂਰ ਕਰੇਗਾ: ਬਲਬੀਰ ਸਿੰਘ ਸਿੱਧੂ

ਨਵਾਂ ਬੇਅਦਬੀ ਬਿੱਲ 'ਆਪ' ਸਰਕਾਰ ਦਾ ਸਭ ਤੋਂ ਵੱਡਾ ਸਿਆਸੀ ਡਰਾਮਾ, 24 ਘੰਟਿਆਂ ਵਾਲਾ ਵਾਅਦਾ ਕਿੱਥੇ ਗਿਆ : ਬ੍ਰਹਮਪੁਰਾ

ਯੁੱਧ ਨਸ਼ਿਆਂ ਵਿਰੁਧ ਮੋਹਾਲੀ ਪੁਲਿਸ ਨੇ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ

ਵਿਧਾਇਕ ਰੰਧਾਵਾ ਵੱਲੋਂ ਜ਼ੀਰਕਪੁਰ ਨੂੰ ਡੁੱਬਣ ਤੋਂ ਬਚਾਉਣ ਲਈ ਵਿਧਾਨ ਸਭਾ 'ਚ ਚਿੰਤਾ ਜ਼ਾਹਿਰ

ਪੰਜਾਬ ਕੈਬਨਿਟ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ

ਨੌਜਵਾਨ ਪੀੜ੍ਹੀ ਭਾਜਪਾ ਦੀ ਨੀਤੀਆਂ ਅਤੇ ਰਾਸ਼ਟਰਵਾਦੀ ਸੋਚ ਨਾਲ ਪ੍ਰਭਾਵਿਤ : ਸੁਖਵਿੰਦਰ ਸਿੰਘ ਗੋਲਡੀ

ਸੂਦ ਜਠੇਰੇ ਪਿੰਡ ਕੁੱਕੜਾਂ ਵਿਖੇ 51 ਫੁੱਟ ਝੰਡਾ 20 ਜੁਲਾਈ  ਨੂੰ ਬੜੀ ਸ਼ਰਧਾ ਤੇ  ਭਾਵਨਾ ਨਾਲ ਚੜਾਇਆ ਜਾਵੇਗਾ  : ਸੂਦ ਵਿਰਕ 

ਜਥੇਦਾਰ ਬਹਾਦਰ ਸਿੰਘ ਸ਼ੇਖਪੁਰਾ ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ 

ਸੁਖਦੇਵ ਸਿੰਘ ਕੰਸਾਲਾ ਦੇ ਸਵ. ਪੁੱਤਰ ਨੂੰ ਵੱਖ ਵੱਖ ਆਗੂਆਂ ਨੇ ਦਿੱਤੀਆਂ ਸ਼ਰਧਾਂਜ਼ਲੀਆਂ