Saturday, July 12, 2025

Doaba

ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨਾਲ ਮਨੁੱਖੀ ਸਰੀਰ ਵਿਚ ਗੁਰਦੇ ਦੀ ਪੱਥਰੀ ਬਣਦੀ ਹੈ : ਡਾ. ਸੰਧੂ

July 12, 2025 11:57 AM
SehajTimes

ਬੰਗਾ  : ਸਾਡੀਆਂ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਸਰੀਰ ਵਿਚ ਗੁਰਦੇ ਦੀ ਪੱਥਰੀ ਬਣਦੀ ਹੈ ਅਤੇ ਜਿਸ ਕਰਕੇ ਮਰੀਜ਼ ਨੂੰ ਬਹੁਤ ਤੇਜ਼ ਦਰਦ ਸਹਿਣਾ ਪੈਂਦਾ ਹੈ। ਇਸ ਜਾਣਕਾਰੀ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਪੱਥਰੀਆਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਅਮਿਤ ਸੰਧੂ ਐੱਮ.ਐੱਸ., ਐੱਮ.ਸੀ.ਐੱਚ. ਨੇ ਗੱਲਬਾਤ ਕਰਦੇ ਦਿੱਤੀ। ਉਹਨਾਂ ਨੇ ਗੁਰਦਿਆਂ ਦੀ ਪੱਥਰੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਸਰੀਰ ਵਿੱਚੋਂ ਬਾਹਰ ਨਿਕਲਦੇ ਫਾਲਤੂ ਖਣਿਜ ਪਦਾਰਥ ਗੁਰਦੇ ਵਿੱਚ ਜਮ੍ਹਾਂ ਹੋ ਜਾਣ ਤਾਂ ਉਹ ਪੱਥਰੀ ਦਾ ਰੂਪ ਧਾਰ ਲੈਂਦੇ ਹਨ। ਇਹਨਾਂ ਵਿਚ ਮੁੱਖ ਤੌਰ 'ਤੇ ਕੈਲਸ਼ੀਅਮ ਅਤੇ ਯੂਰਿਕ ਐਸਿਡ ਸ਼ਾਮਿਲ ਹੁੰਦਾ ਹੈ। ਡਾ. ਸੰਧੂ ਨੇ ਦੱਸਿਆ ਕਿ ਪਿਸ਼ਾਬ ਵਿੱਚ ਕੈਲਸ਼ੀਅਮ ਅਕਸਲੇਟ ਦੀ ਮਾਤਰਾ ਵੱਧਣ ਜਾਂ ਸਿਟਰੇਟ ਦੀ ਮਾਤਰਾ ਘੱਟਣ ਕਾਰਨ ਵੀ ਪੱਥਰੀ ਬਣ ਸਕਦੀ ਹੈ। ਇਸ ਤਰ੍ਹਾਂ ਜੇ ਪੇਟ ਵਿਚੋਂ ਦਰਦ ਸ਼ੁਰੂ ਹੋ ਕੇ ਪਿੱਠ ਵੱਲ ਜਾਵੇ ਤਾਂ ਗੁਰਦੇ ਵਿਚ ਪੱਥਰੀ ਹੋਣ ਦੀ ਸੰਭਾਵਨਾ ਹੁੰਦੀ ਹੈ। ਉਸ ਸਮੇਂ ਮਰੀਜ਼ ਨੂੰ ਬਹੁਤ ਤੇਜ਼ ਦਰਦ ਹੋ ਸਕਦਾ ਹੈ, ਪਿਸ਼ਾਬ ਵਿੱਚ ਖੂਨ ਆ ਸਕਦਾ ਹੈ ਅਤੇ ਪਿਸ਼ਾਬ ਰੁਕ ਵੀ ਸਕਦਾ ਹੈ। ਇਸ ਲਈ ਪੇਟ ਦਾ ਅਲਟਰਾ ਸਾਊਂਡ ਸਕੈਨ ਕਰਵਾ ਕੇ ਪੱਥਰੀ ਦਾ ਪਤਾ ਲੱਗਾਇਆ ਜਾਂਦਾਂ ਹੈ। ਡਾ. ਸੰਧੂ ਨੇ ਦੱਸਿਆ ਕਿ ਗੁਰਦੇ ਦੀ ਪੱਥਰੀ ਤੋਂ ਬਚਣ ਲਈ ਆਪਣੀ ਖੁਰਾਕ ਨੂੰ ਸੁੰਤਲਿਤ ਰੱਖਣਾ ਪਵੇਗਾ। ਖਾਣ-ਪੀਣ ਅਤੇ ਨਿਯਮਤ ਰੂਪ ਵਿੱਚ ਸਹੀ ਮਾਤਰਾ ਵਿਚ ਰੋਜ਼ਾਨਾ ਪਾਣੀ ਪੀਣ ਨਾਲ ਪੱਥਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇੱਕ ਵਾਰ ਪੱਥਰੀ ਬਣ ਜਾਣ ਤੋਂ ਬਾਅਦ ਦੁਬਾਰਾ ਬਣਨ ਦੀ ਬਹੁਤ ਸੰਭਾਵਨਾ ਰਹਿੰਦੀ ਹੈ। ਮੌਜੂਦਾ ਸਮੇਂ ਵਿਚ ਔਰਤਾਂ ਅਤੇ ਮਰਦਾਂ ਵਿਚ ਕਿਸੇ ਵੀ ਉਮਰ ਵਿਚ ਪੱਥਰੀਆਂ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਗੁਰਦਿਆਂ ਵਿਚ ਛੋਟੀਆਂ ਪੱਥਰੀਆਂ ਹੋਣ ਦੀ ਸੂਰਤ ਵਿਚ ਇਹ ਦਵਾਈਆਂ ਦੀ ਸਹਾਇਤਾ ਨਾਲ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀਆਂ ਹਨ। ਪਰ ਵੱਡੀਆਂ ਪੱਥਰੀਆਂ ਹੋਣ ਜਾਂ ਪਿਸ਼ਾਬ ਨਲੀ ਵਿਚ ਫਸੇ ਹੋਣ ਦੀ ਸੂਰਤ ਵਿਚ ਦੂਰਬੀਨ (ਐਂਡੋਸਕੋਪਿਕ ਸਰਜਰੀ) ਰਾਹੀਂ ਅਪਰੇਸ਼ਨ ਕਰਕੇ ਇਲਾਜ ਕੀਤਾ ਜਾ ਸਕਦਾ ਹੈ। ਇਸ ਲਈ ਸਮੇਂ ਸਿਰ ਮਾਹਿਰ ਡਾਕਟਰ ਸਾਹਿਬਾਨ ਤੋਂ ਚੈੱਕਅੱਪ ਕਰਵਾ ਕਰਵਾਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਯੂਰੋਲੌਜੀ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰਦਿਆਂ ਦੀਆਂ ਪੱਥਰੀਆਂ ਦੇ ਇਲਾਜ ਤੇ ਅਪਰੇਸ਼ਨ ਲਈ ਆਧੁਨਿਕ ਪ੍ਰਬੰਧ ਹਨ ਅਤੇ ਮਰੀਜ਼ਾਂ ਦਾ ਰੋਜ਼ਾਨਾ ਚੈੱਕਅੱਪ ਹੁੰਦਾ ਹੈ।

Have something to say? Post your comment

 

More in Doaba

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਹੁਸ਼ਿਆਰਪੁਰ ਦੇ ਐਸਐਸਪੀ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ

ਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀ

ਮੋਗਾ ਪੁਲਿਸ ਨੇ ਅਦਾਕਾਰਾ ਤਾਨੀਆ ਦੇ ਪਿਤਾ ‘ਤੇ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਕੀਤਾ ਕਾਬੂ

ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਅਤੇ ਸਰਬਉੱਚਤਾ ਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕੀਤੀ ਜਾਵੇ : ਸਿੰਗੜੀਵਾਲਾ 

ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਆਦਿ ਧਰਮ ਮਿਸ਼ਨ ਦਿੱਲੀ ਯੂਨਿਟ ਦੀ ਚੋਣ ਹੋਈ 

ਡਾ. ਰਾਜਕੁਮਾਰ ਚੱਬੇਵਾਲ ਨੇ ਜਨਤਾ ਦਰਬਾਰ ਲਗਾ ਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਨੇ ਪੰਜਾਬ ਪੁਲਿਸ ਵੱਲੋਂ ਪੱਤਰਕਾਰਾਂ ਖਿਲਾਫ ਝੂਠੇ ਪਰਚੇ ਦਰਜ ਕਰਨ ਦਾ ਲਿਆ ਸਖ਼ਤ ਨੋਟਿਸ 

ਸੰਜੀਵਨੀ ਸ਼ਰਣਮ ਦੇ ਸੰਸਥਾਪਕ ਦਿਵਸ 'ਤੇ 'ਮਿਸਟਿਕ ਮਿਊਜ਼ਿਕ ਮੌਰਨਿੰਗ' ਦਾ ਸ਼ਾਨਦਾਰ ਸਮਾਗਮ ਕਰਵਾਇਆ ਗਿਆ

ਦਸੂਹਾ ਦੇ ਪਿੰਡ ਸੱਗਰਾ ਨੇੜੇ  ਮਿੰਨੀ ਬੱਸ ਅਤੇ ਕਾਰ ਵਿਚਕਾਰ ਜਬਰਦਸਤ ਹਾਦਸਾ, 9 ਮੌਤਾਂ, 33 ਜਖਮੀ ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ‘ਤੇ 2 ਅਣਪਛਾਤਿਆਂ ਨੇ ਕੀਤੀ ਫਾਇਰਿੰਗ