ਸੰਦੌੜ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੀ ਅਗਵਾਈ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰਕਾਸ਼ ਸਿੰਘ ਭਿੰਡਰ ਦੀ ਦੀ ਦੇਖ ਰੇਖ ਵਿੱਚ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਆਸ਼ਾਬਰਕ ਨੂੰ ਜਾਗਰੂਕ ਕਰਦੇ ਹੋਏ ਬਲਾਕ ਐਜ਼ੂਕੇਟਰ ਹਰਪ੍ਰੀਤ ਕੌਰ ਅਤੇ ਟੀ.ਬੀ ਕੰਟਰੋਲ ਪ੍ਰੋਗਰਾਮ ਦੇ ਬਲਾਕ ਇੰਚਾਰਜ ਰਾਜੇਸ਼ ਰਿਖੀ ਪੱਤਰਕਾਰ ਨੂੰ ਦੱਸਿਆ ਕਿ ਵਿਸ਼ਵ ਆਬਾਦੀ ਦਿਵਸ 1989 ਤੋਂ ਆਬਾਦੀ ਵਾਧੇ ਤੋਂ ਪੈਦਾ ਹੋਣ ਵਾਲੀਆਂ ਸਮਾਜਿਕ, ਆਰਥਿਕ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਵੱਲ ਦੁਨੀਆ ਦਾ ਧਿਆਨ ਖਿੱਚਣ ਲਈ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸਾਲ 2025 ਦਾ ਥੀਮ "ਉੱਤਰ ਸਿੱਖਿਆ ਹੈ" ਇਸ ਗੱਲ ਨੂੰ ਰੇਖਾਂਕਿਤ ਕਰਦਾ ਹੈ ਕਿ ਸਿੱਖਿਆ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ, ਜੋ ਆਬਾਦੀ ਨਿਯੰਤਰਣ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਅਤੇ ਵਿਕਾਸ ਦਾ ਰਾਹ ਖੋਲ੍ਹਦਾ ਹੈ। ਇਸ ਮੌਕੇ ਓਹਨਾਂ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।ਵੱਧ ਆਬਾਦੀ ਹੋਣ ਕਾਰਨ ਬੇਰੁਜ਼ਗਾਰੀ, ਕੁਪੋਸ਼ਣ, ਝੁੱਗੀਆਂ-ਝੌਂਪੜੀਆਂ, ਪਾਣੀ ਸੰਕਟ ਅਤੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਹਨ।ਇਸ ਤੋਂ ਇਲਾਵਾ ਸਿੱਖਿਅਤ ਔਰਤਾਂ ਵਿਆਹ, ਮਾਂ ਬਣਨ ਅਤੇ ਪਰਿਵਾਰ ਨਿਯੋਜਨ ਵਰਗੇ ਫੈਸਲੇ ਸਮਝਦਾਰੀ ਨਾਲ ਲੈਂਦੀਆਂ ਹਨ।ਵਿਭਾਗ ਵੱਲੋਂ ਪਰਿਵਾਰ ਭਲਾਈ ਅਤੇ ਆਬਾਦੀ ਨਿਯੰਤਰਣ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਵੇਂ ਕਿ ਮਿਸ਼ਨ ਪਰਿਵਾਰ ਵਿਕਾਸ, ਜਨਨੀ ਸੁਰੱਖਿਆ ਯੋਜਨਾ, ਅੰਤਰਾ ਯੋਜਨਾ, ਮਾਲਾ-ਨੀ ਯੋਜਨਾ, ਅਤੇ ਮੁਫਤ ਸਾਧਨਾਂ ਦੀ ਸਪਲਾਈ। ਇਹਨਾਂ ਬਾਰੇ ਸਾਰੇ ਬਲਾਕ ਵਿੱਚ ਜਾਗਰੁਕਤਾ ਕੀਤੀ ਜਾਵੇ ਕਿਉਂਕਿ ਇਹ ਇੱਕ ਸਮੂਹਿਕ ਸਮਾਜਿਕ ਜ਼ਿੰਮੇਵਾਰੀ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਨਿਧਾ, ਡਾ. ਕਮਲਦੀਪ ਸਿੰਘ , ਰੁਪਿੰਦਰ ਕੌਰ, ਐਲ. ਟੀ ਰਜ਼ੀਆ ਬੇਗਮ, ਐਲ ਟੀ ਪ੍ਰਵੀਨ ਖਾਤੂੰਨ, ਗੁਰਪ੍ਰੀਤ ਸਿੰਘ ਅਤੇ ਸਮੂਹ ਆਸ਼ਾ ਹਾਜ਼ਰ ਸਨ ।