Saturday, July 12, 2025

Doaba

ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਆਦਿ ਧਰਮ ਮਿਸ਼ਨ ਦਿੱਲੀ ਯੂਨਿਟ ਦੀ ਚੋਣ ਹੋਈ 

July 10, 2025 02:13 PM
SehajTimes
ਹੁਸ਼ਿਆਰਪੁਰ : ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਵਿਸ਼ੇਸ਼ ਮੀਟਿੰਗ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰੂ ਰਵਿਦਾਸ ਮੰਦਿਰ ਸੁਦਰਸ਼ਨ ਪਾਰਕ ਨਵੀਂ ਦਿੱਲੀ ਵਿਖੇ ਹੋਈ ਜਿਸ ਵਿਚ ਕੈਪਟਨ ਹਰਬੰਸ ਹੀਰਾ ਯੂ ਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਰੀਬ ਪੰਜ ਘੰਟੇ ਚੱਲੀ ਮੀਟਿੰਗ ਦੌਰਾਨ ਦੇਸ਼ ਵਿਦੇਸ਼ ਦੇ ਆਦਿ ਧਰਮ ਮਿਸ਼ਨ ਦੇ ਪੈਰੋਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਦਿ ਧਰਮ ਲਹਿਰ ਨੂੰ ਜਨਤਕ ਮੁਹਿੰਮ ਬਣਾਉਣ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ। ਇਸ ਮੌਕੇ ਆਦਿ ਧਰਮ ਇਤਿਹਾਸ ਅਜੋਕੇ ਸਮੇਂ ਵਿੱਚ ਮਿਸ਼ਨ ਨੂੰ ਚਣੌਤੀਆਂ ਸਮਾਜ ਵਿੱਚ ਵੱਧ ਰਹੇ ਭੇਦ ਭਾਵ ਔਰਤਾਂ ਤੇ ਹੋ ਰਹੇ ਅਤਿਆਚਾਰ ਤੇ ਅਪਮਾਨ ਦੀਆਂ ਘਟਨਾਵਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
 
       ਇਸ ਮੌਕੇ ਹਰਬੰਸ ਹੀਰਾ ਯੂ ਕੇ,ਚੇਅਰਮੈਨ ਚੇਤ ਰਾਮ ਤੱਖੀ, ਸੰਤ ਪ੍ਰੇਮ ਦਾਸ ਜੱਸਲ, ਆਰ ਐਲ ਪਰਦੀਪ ਆਈ ਏ ਐਸ, ਹਜਾਰੀ ਲਾਲ, ਪਵਨ ਕੁਮਾਰ, ਅਰੁਣ ਕੁਮਾਰ, ਜੀ ਸੀ ਸੱਲ੍ਹਣ, ਜੋਗਿੰਦਰ ਸਿੰਘ ਨਰਵਾਲ, ਰਾਮ ਚੰਦਰ ਪ੍ਰਭਾਵਕਰ, ਓ ਪੀ ਢਾਂਡਾ, ਅਖਸ਼ਯ ਭਾਰਦਵਾਜ, ਉਮਰ ਪਾਲ, ਸ੍ਰੀਮਤੀ ਰਾਣੀ ਚੋਪੜਾ, ਦੁਰਗਾ ਪ੍ਰਸ਼ਾਦ, ਪ੍ਰਵੀਨ ਦਿਆਲ, ਬਿਲੀਅਮ ਪਾਲ, ਰਾਮ ਗੋਪਾਲ ਅਤੇ ਅਰਵਿੰਦ ਕਟਾਰੀਆ ਨੇ ਆਪਣੇ ਵਿਚਾਰ ਪੇਸ਼ ਕੀਤੇ।  
              ਇਸ ਮੌਕੇ ਭਾਰੀ ਸੰਗਤ ਦੀ ਹਾਜਰੀ ਵਿੱਚ ਦਿੱਲੀ ਆਦਿ ਧਰਮ ਮਿਸ਼ਨ ਯੂਨਿਟ ਦੀ ਚੋਣ ਕੀਤੀ ਗਈ ਅਤੇ ਗੁਰੂ ਰਵਿਦਾਸ ਮੰਦਿਰ ਸੁਦਰਸ਼ਨ ਪਾਰਕ ਦਿੱਲੀ ਨੂੰ ਆਦਿ ਧਰਮ ਮਿਸ਼ਨ ਦਾ ਮੁੱਖ ਦਫਤਰ ਐਲਾਨ ਕੀਤਾ ਗਿਆ। ਇਸ ਮੌਕੇ ਜੀ ਸੀ ਸੱਲ੍ਹਣ ਨੂੰ ਦਿੱਲੀ ਯੂਨਿਟ ਦਾ ਪ੍ਰਧਾਨ ਅਤੇ ਹਜਾਰੀ ਲਾਲ, ਪ੍ਰਵੀਨ ਦਿਆਲ, ਬਨਾਰਸੀ ਦਾਸ ਉਪ ਪ੍ਰਧਾਨ, ਅਖਸ਼ਯ ਭਾਰਦਵਾਜ ਜਨਰਲ ਸੈਕਟਰੀ, ਬੀ ਐਸ ਸੋਂਧੀ ਸੈਕਟਰੀ, ਜੁਗਿੰਦਰ ਸਿੰਘ ਨਰਵਾਲ ਅਰਗੇਨਾਇਜਰ ਸੈਕਟਰੀ, ਪੀ ਆਰ ਓ ਉਮਰ ਪਾਲ ਮੀਡੀਆ ਸੈਕਟਰੀ, ਬਿਲੀਅਮ ਪਾਲ ਨੰਗੋਲੀ ਸੈਕਟਰੀ, ਸ੍ਰੀਮਤੀ ਮੰਜੂ ਆਦਿਬੰਸ਼ੀ, ਸ੍ਰੀਮਤੀ ਰਾਣੀ ਚੋਪੜਾ, ਓ ਪੀ ਢਾਂਡਾ ਮੈਂਬਰ ਨਿਯੁਕਤ ਕੀਤੇ ਗਏ। ਇਸ ਮੌਕੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਨੇ ਦਿੱਲੀ ਯੂਨਿਟ ਦੀ ਨਵੀਂ ਚੁਣੀ ਆਦਿ ਧਰਮ ਮਿਸ਼ਨ ਟੀਮ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਆਦਿ ਧਰਮ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸੰਤ ਬਾਬਾ ਬੰਤਾ ਰਾਮ ਘੇੜਾ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਖੋਜ ਕੀਤੇ ਇਤਿਹਾਸਕ ਅਸਥਾਨਾਂ ਦੀ ਨਵ ਉਸਾਰੀ ਲਈ ਏਕਤਾ, ਪਿਆਰ ਤੇ ਭਾਈਚਾਰਾ ਬਣਾਕੇ ਉਸਾਰੂ ਯਤਨ ਆਰੰਭ ਕੀਤੇ ਜਾਣ ਅਤੇ ਆਦਿ ਧਰਮੀ ਕੌਮ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਸੰਘਰਸ਼ ਤੇਜ ਕੀਤਾ ਜਾਵੇ। 

Have something to say? Post your comment

 

More in Doaba

ਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀ

ਮੋਗਾ ਪੁਲਿਸ ਨੇ ਅਦਾਕਾਰਾ ਤਾਨੀਆ ਦੇ ਪਿਤਾ ‘ਤੇ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਕੀਤਾ ਕਾਬੂ

ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਅਤੇ ਸਰਬਉੱਚਤਾ ਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕੀਤੀ ਜਾਵੇ : ਸਿੰਗੜੀਵਾਲਾ 

ਡਾ. ਰਾਜਕੁਮਾਰ ਚੱਬੇਵਾਲ ਨੇ ਜਨਤਾ ਦਰਬਾਰ ਲਗਾ ਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਨੇ ਪੰਜਾਬ ਪੁਲਿਸ ਵੱਲੋਂ ਪੱਤਰਕਾਰਾਂ ਖਿਲਾਫ ਝੂਠੇ ਪਰਚੇ ਦਰਜ ਕਰਨ ਦਾ ਲਿਆ ਸਖ਼ਤ ਨੋਟਿਸ 

ਸੰਜੀਵਨੀ ਸ਼ਰਣਮ ਦੇ ਸੰਸਥਾਪਕ ਦਿਵਸ 'ਤੇ 'ਮਿਸਟਿਕ ਮਿਊਜ਼ਿਕ ਮੌਰਨਿੰਗ' ਦਾ ਸ਼ਾਨਦਾਰ ਸਮਾਗਮ ਕਰਵਾਇਆ ਗਿਆ

ਦਸੂਹਾ ਦੇ ਪਿੰਡ ਸੱਗਰਾ ਨੇੜੇ  ਮਿੰਨੀ ਬੱਸ ਅਤੇ ਕਾਰ ਵਿਚਕਾਰ ਜਬਰਦਸਤ ਹਾਦਸਾ, 9 ਮੌਤਾਂ, 33 ਜਖਮੀ ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ‘ਤੇ 2 ਅਣਪਛਾਤਿਆਂ ਨੇ ਕੀਤੀ ਫਾਇਰਿੰਗ

ਲਾਲੀ ਬਾਜਵਾ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕੀਤਾ : ਔਜਲਾ

80 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਚੜ੍ਹੇ ਪੁਲਿਸ ਦੇ ਅੜਿੱਕੇ