Saturday, July 12, 2025

Chandigarh

ਡੇਰਾਬਸੀ ਪੁਲਿਸ ਵੱਲੋਂ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ 500 ਗ੍ਰਾਮ ਹੈਰੋਇਨ ਬ੍ਰਾਮਦ

July 10, 2025 11:27 AM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸ੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਅਪਰੇਸ਼ਨ), ਸ੍ਰੀ ਬਿਕਰਮਜੀਤ ਸਿੰਘ ਬਰਾੜ ਪੀ.ਪੀ.ਐਸ. ਉਪ-ਕਪਤਾਨ ਪੁਲਿਸ ਸਬ ਡਵੀਜਨ ਡੇਰਾਬਸੀ ਦੀ ਨਿਗਰਾਨੀ ਹੇਠ, ਸੁਮਿਤ ਮੋਰ, ਮੁੱਖ ਅਫਸਰ ਥਾਣਾ ਡੇਰਾਬਸੀ ਦੀ ਟੀਮ ਵੱਲੋਂ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ 500 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਸ੍ਰੀ ਸੌਰਵ ਜਿੰਦਲ ਪੀ.ਪੀ.ਐਸ. ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 07-07-2025 ਨੂੰ ਥਾਣਾ ਡੇਰਾਬਸੀ ਦੀ ਪੁਲਿਸ ਪਾਰਟੀ ਨੇੜੇ ਪੀ ਡਬਲਿਊ ਡੀ ਰੈਸਟ ਹਾਊਸ ਮੁਬਾਰਿਕਪੁਰ ਮੌਜੂਦ ਸੀ, ਜਿੱਥੇ ਕਿ ਥਾਣਾ ਡੇਰਾਬਸੀ ਦੇ ਏ ਐਸ ਆਈ ਗੁਰਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਮੋਹਿਤ ਪੁੱਤਰ ਰਾਜਬੀਰ ਵਾਸੀ ਪਿੰਡ ਗਲਿਆਣਾ, ਥਾਣਾ ਰਾਜਦ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਕਿਰਾਏਦਾਰ ਫਲੈਟ ਨੰ: ਸੀ 26 ਗੋਲਡਨ-ਕੀ ਗਾਜੀਪੁਰ ਰੋਡ ਜੀਰਕਪੁਰ ਜੋ ਕਿ ਜੀਰਕਪੁਰ ਅਤੇ ਡੇਰਾਬਸੀ ਏਰੀਆ ਵਿੱਚ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ, ਅੱਜ ਵੀ ਢਕੌਲੀ ਸਾਈਡ ਤੋਂ ਮੁਬਾਰਿਕਪੁਰ ਵੱਲ ਨੂੰ ਪੈਦਲ ਹੀ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਦੇ ਲਈ ਆ ਰਿਹਾ ਹੈ। ਜੇਕਰ ਹੁਣੇ ਹੀ ਇੱਥੇ ਮੁਸਤੈਦੀ ਨਾਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਮੋਹਿਤ ਉਕਤ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ। ਮੁੱਖਬਰੀ ਦੇ ਅਧਾਰ ਤੇ ਦੋਸ਼ੀ ਵਿਰੁੱਧ ਮੁਕੱਦਮਾ ਨੰ: 196 ਮਿਤੀ 07-07-2025 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਡੇਰਾਬਸੀ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਨੇੜੇ ਪੀਡਬਲਿਊਡੀ ਰੈਸਟ ਹਾਉਸ ਮੁਬਾਰਿਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ।

ਬ੍ਰਾਮਦਗੀ ਦਾ ਵੇਰਵਾ:-
1. 500 ਗ੍ਰਾਮ ਹੈਰੋਇਨ ਸਮੇਤ ਮੋਮੀ ਲਿਫਾਫਾ

2. ਇੱਕ ਪਿੱਠੂ ਬੈਗ

ਨਾਮ ਪਤਾ ਦੋਸੀ:-
ਦੋਸ਼ੀ ਮੋਹਿਤ ਪੁੱਤਰ ਰਾਜਬੀਰ ਵਾਸੀ ਪਿੰਡ ਗੁਲਿਆਣਾ ਥਾਣਾ ਰਾਜਦ, ਜਿਲਾ ਕੈਥਲ, ਹਰਿਆਣਾ ਹਾਲ ਕਿਰਾਏਦਾਰ ਫਲੈਟ ਨੰ: ਸੀ 26, ਗੋਲਡਨ-ਕੀ ਗਾਜੀਪੁਰ ਰੋਡ ਜੀਰਕਪੁਰ, ਥਾਣਾ ਜੀਰਕਪੁਰ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕਰੀਬ 23 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ)

ਦੋਸ਼ੀ ਦੀ ਪੱਛਗਿੱਛ ਦਾ ਵੇਰਵਾ:-

ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਦੋਸ਼ੀ ਇਹ ਹੈਰੋਇਨ ਕਿਸ ਵਿਅਕਤੀ ਪਾਸੋਂ ਖਰੀਦ ਕਰਕੇ ਲਿਆਇਆ ਸੀ ਅਤੇ ਕਿੱਥੇ-ਕਿੱਥੇ ਸਪਲਾਈ ਕਰਨੀ ਸੀ।

 

Have something to say? Post your comment

 

More in Chandigarh

ਬਾਗਬਾਨੀ ਵਿਭਾਗ ਵੱਲੋਂ ਮਲਕਪੁਰ ਵਿਖੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕੈਂਪ

ਕੂੜੇ ਅਤੇ ਪਾਲੀਥੀਨ ਦੀ ਸਮੱਸਿਆ ਨੇ ਕੀਤਾ ਮੋਹਾਲੀ ਵਾਸੀਆਂ ਦਾ ਬੁਰਾ ਹਾਲ: ਬਲਬੀਰ ਸਿੱਧੂ

ਆਂਗਣਵਾੜੀ ਕੇਂਦਰਾਂ ਅਤੇ ਸਰਕਾਰੀ ਸਕੂਲਾਂ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਅਚਾਨਕ ਨਿਰੀਖਣ

ਕਾਂਗਰਸ ਵੱਲੋਂ ਕੁਲਜੀਤ ਸਿੰਘ ਬੇਦੀ ਨੂੰ ਨਵਾਂ ਸ਼ਹਿਰ ਤੇ ਬਲਾਚੌਰ ਹਲਕਿਆਂ ਲਈ ਅਬਜ਼ਰਵਰ ਨਿਯੁਕਤ

ਅਬੋਹਰ ਪੁਲਿਸ ਮੁਕਾਬਲਾ: 'ਆਪ' ਸਰਕਾਰ ਤੇ ਪੁਲਿਸ ਦੀ ਕਹਾਣੀ ਸ਼ੱਕ ਦੇ ਘੇਰੇ 'ਚ, ਝੂਠ ਦਾ ਪਹਾੜ ਖੜਾ ਕਰਨ ਦੀ ਕੋਸ਼ਿਸ਼ : ਬ੍ਰਹਮਪੁਰਾ

ਸੌਂਦ ਵੱਲੋਂ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕਰਕੇ ਤਲਵਾੜਾ ਬੱਸ ਅੱਡੇ ਦੀ ਨੁਹਾਰ ਬਦਲਣ ਦਾ ਭਰੋਸਾ

ਪੰਜਾਬ ਵਿਧਾਨ ਸਭਾ ਸ਼ੈਸਨ ਦਾ ਸਮਾਂ ਦੋ ਦਿਨ ਵਧਾਇਆ

ਮੋਹਾਲੀ ਭਾਜਪਾ ਵਲੋਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ: ਐੱਸ ਡੀ ਐਮ ਮੋਹਾਲੀ ਨੂੰ ਦਿੱਤਾ ਮੰਗ ਪੱਤਰ

ਯੁੱਧ ਨਸ਼ਿਆਂ ਵਿਰੁੱਧ’ ਦੇ 131ਵੇਂ ਦਿਨ ਪੰਜਾਬ ਪੁਲਿਸ ਵੱਲੋਂ 129 ਨਸ਼ਾ ਤਸਕਰ ਗ੍ਰਿਫ਼ਤਾਰ; 4.2 ਕਿਲੋ ਹੈਰੋਇਨ ਬਰਾਮਦ

ਪੰਜਾਬ ਵਿੱਚ ਵਧ-ਫੁੱਲ ਰਿਹੈ ਮੱਛੀ ਪਾਲਣ ਖੇਤਰ, ਸਾਲਾਨਾ 2 ਲੱਖ ਮੀਟਰਕ ਟਨ ਤੱਕ ਪਹੁੰਚਿਆ ਮੱਛੀ ਉਤਪਾਦਨ: ਗੁਰਮੀਤ ਸਿੰਘ ਖੁੱਡੀਆਂ