Wednesday, October 29, 2025

Chandigarh

ਸੂਬੇ ਦੇ ਸਨਅਤਕਾਰਾਂ ਵਲੋਂ ਮੱਧ ਪ੍ਰਦੇਸ਼ ਵਿਚ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਦਾ ਫੈਸਲਾ ਪੰਜਾਬ ਲਈ ਖਤਰੇ ਦੀ ਘੰਟੀ : ਬਲਬੀਰ ਸਿੱਧੂ

July 09, 2025 12:36 PM
ਅਮਰਜੀਤ ਰਤਨ

‘ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਲੁਧਿਆਣਾ ਵਿਚ ਸਨਅਤਕਾਰਾਂ ਨਾਲ ਕੀਤੀਆਂ ਮੀਟਿੰਗਾਂ’

ਐਸ.ਏ.ਐਸ. ਨਗਰ : ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੱਲ ਲੁਧਿਆਣਾ ਵਿਖੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਹਾਜ਼ਰੀ ਵਿਚ ਸੂਬੇ ਦੇ ਸਨਅਤਕਾਰਾਂ ਵਲੋਂ ਮੱਧ ਪ੍ਰਦੇਸ਼ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ ਫੈਸਲੇ ਉਤੇ ਡੂੰਘ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਖ਼ਬਰ ਨਾਲ ਆਮ ਆਦਮੀ ਪਾਰਟੀ ਵਲੋਂ ਪੰਜਾਬ ਨੂੰ ਨਿਵੇਸ਼ ਪੱਖੋਂ ਮੁਲਕ ਦਾ ਇਕ ਨੰਬਰ ਸੂਬਾ ਬਣਾਉਣ ਦੇ ਦਾਅਵਿਆਂ ਦੀ ਪੋਲ੍ਹ ਖੁੱਲ ਗਈ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਖ਼ਬਰਾਂ ਅਨੁਸਾਰ ਕੱਲ ਲੁਧਿਆਣਾ ਵਿਖੇ ਹੋਈ ਇਕ ਮੀਟਿੰਗ ਦੌਰਾਨ ਸੂਬੇ ਦੇ ਸਾਰੇ ਵੱਡੇ ਸਨਅਤੀ ਘਰਾਣਿਆਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੂੰ ਉਨ੍ਹਾਂ ਦੇ ਸੂਬੇ ਵਿਚ 15,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦਾ ਭਰੋਸਾ ਦੁਆਇਆ। ਉਹਨਾਂ ਕਿਹਾ ਕਿ ਪੰਜਾਬ ਦੇ ਇਕ ਵੱਡੇ ਸਨਅਤੀ ਘਰਾਣੇ ਟ੍ਰਾਈਡੈਂਟ ਦੇ ਮੁੱਖੀ ਰਾਜਿੰਦਰ ਗੁਪਤਾ ਨੇ ਇਸ ਮੌਕੇ ਦਸਿਆ ਕਿ ਆਉਣ ਵਾਲੇ ਦੋ ਸਾਲਾਂ ਵਿਚ ਉਹਨਾਂ ਵਲੋਂ ਮੱਧ ਪ੍ਰਦੇਸ਼ ਵਿਚ ਪੰਜ ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਪੂਰਾ ਹੋ ਜਾਵੇਗਾ। ਉਹਨਾਂ ਹੋਰ ਦਸਿਆ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਟ੍ਰਾਈਡੈਂਟ ਦੇ ਰਾਜਿੰਦਰ ਗੁਪਤਾ, ਵਰਧਮਾਨ ਦੇ ਐਸ.ਪੀ. ਓਸਵਾਲ, ਨਾਹਰ ਗਰੁੱਪ ਦੇ ਦਿਨੇਸ਼ ਓਸਵਾਲ, ਰਾਲਸਨ ਟਾਇਰਜ਼ ਦੇ ਸੰਜੀਵ ਪਾਹਵਾ ਸਮੇਤ ਸੂਬੇ ਦੇ ਸਾਰੇ ਪ੍ਰਮੁੱਖ ਸਨਅਤਕਾਰ ਮੌਜ਼ੂਦ ਸਨ।
ਕਾਂਗਰਸੀ ਆਗੂ ਨੇ ਕਿਹਾ ਕਿ ਇਸ ਮੀਟਿੰਗ ਵਿਚ ਮੌਜ਼ੂਦ ਹਰ ਸਨਅਤਕਾਰ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਪੰਜਾਬ ਨਾਲੋਂ ਕਿਤੇ ਬਿਹਤਰ ਸਹੂਲਤਾਂ ਤੇ ਸਨਅਤ ਪੱਖੀ ਮਾਹੌਲ ਹੈ। ਉਹਨਾਂ ਕਿਹਾ ਕਿ ਲੁਧਿਆਣਾ ਦੀ ਰੰਗਾਈ ਸਨਅਤ ਦੇ ਪ੍ਰਤੀਨਿਧੀਆਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਆਪਣੀਆਂ ਸਨਅਤੀ ਇਕਾਈਆਂ ਨੂੰ ਉਥੇ ਤਬਦੀਲ ਕਰਨ ਲਈ ਲੋਂੜੀਦੀਆਂ ਸਹੂਲਤਾਂ ਮੁਹੱਈਆਂ ਕਰਾਉਣ ਲਈ ਦਿਤੇ ਮੈਮੋਰੰਡਮ ਵਿਚ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਸੁਣਾਉਣ ਲਈ ਤਿੰਨ ਸਾਲਾਂ ਤੋਂ ਮੰਗਿਆ ਜਾ ਰਿਹਾ ਸਮਾਂ ਨਹੀਂ ਦੇ ਰਹੇ।
ਸ਼੍ਰੀ ਸਿੱਧੂ ਨੇ ਕਿਹਾ ਕੱਲ ਲੁਧਿਆਣਾ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀਆਂ ਦਿਨ ਭਰ ਚੱਲੀਆਂ ਸਰਗਰਮੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਜਿੱਤੇ ਸਨਅਤਕਾਰ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਸਨਅਤਕਾਰਾਂ ਉਤੇ ਭੋਰਾ ਵੀ ਅਸਰ ਨਹੀਂ ਹੈ ਅਤੇ ਨਾ ਹੀ ਉਹਨਾਂ ਨੇ ਇਸ ਚੋਣ ਦੌਰਾਨ ਸਨਅਤਕਾਰਾਂ ਨੂੰ ਰਿਆਇਤਾਂ ਦੇ ਵਿਖਾਏ ਗਏ ਸਬਜ਼ ਬਾਗਾਂ ਦਾ ਹੀ ਕੋਈ ਪ੍ਰਭਾਵ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਦਿਨੋ ਦਿਨ ਨਿੱਘਰਦੀ ਜਾ ਰਹੀ ਅਮਨ-ਕਾਨੂੰਨ ਦੀ ਸਥਿਤੀ, ਹਰ ਪੱਧਰ ਉਤੇ ਫੈਲਿਆ ਭ੍ਰਿਸ਼ਟਾਚਾਰ, ਉਦਾਸੀਨ ਅਫਸਰਸ਼ਾਹੀ ਅਤੇ ਸੂਬੇ ਦੀ ਮਾੜੀ ਆਰਥਿਕ ਹਾਲਤ ਨੇ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਕਿ ਸੂਬੇ ਵਿਚ ਬਾਹਰਲੇ ਨਿਵੇਸ਼ ਦੀ ਤਾਂ ਗੱਲ ਛੱਡੋ, ਇਥੋਂ ਦੇ ਸਨਅਤਕਾਰ ਹੀ ਬਾਹਰਲੇ ਸੂਬਿਆਂ ਵਿਚ ਨਿਵੇਸ਼ ਕਰ ਰਹੇ ਹਨ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪੰਜਾਬ ਦੀ ਤਰੱਕੀ ਦਾ ਮਾਡਲ ਤੇ ਦ੍ਰਿਸ਼ਟੀ ਨਾ ਹੋਣ ਕਾਰਨ ਪੰਜਾਬ ਤਬਾਹੀ ਦੇ ਕੰਢੇ ਪਹੁੰਚ ਗਿਆ ਹੈ ਜਿਸ ਦੀਆਂ ਨਿਸ਼ਾਨੀਆਂ ਕੱਲ ਲੁਧਿਆਣਾ ਵਿਖੇ ਪ੍ਰਗਟ ਹੋਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ, ਪੰਜਾਬ ਹਿਤੈਸ਼ੀ ਜਥੇਬੰਦੀਆਂ ਅਤੇ ਸੂਬੇ ਦੇ ਦਾਨਸ਼ਮੰਦਾਂ ਨੂੰ ਸਿਰ ਜੋੜ ਕੇ ਕਿ ਸੂਬੇ ਨੂੰ ਬਚਾਉਣ ਲਈ ਸਿਰ ਜੋੜ ਕੇ ਸੋਚਣਾ ਚਾਹੀਦਾ ਹੈ।

Have something to say? Post your comment

 

More in Chandigarh

'ਯੁੱਧ ਨਸ਼ਿਆਂ ਵਿਰੁੱਧ’ ਦੇ 242ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.4 ਕਿਲੋ ਹੈਰੋਇਨ ਅਤੇ 1.8 ਕਿਲੋ ਅਫ਼ੀਮ ਸਮੇਤ 87 ਨਸ਼ਾ ਤਸਕਰ ਕਾਬੂ

ਪੰਜਾਬ ਵਿੱਚ 1,400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਕੰਪਨੀ: ਸੰਜੀਵ ਅਰੋੜਾ

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਗੁਜਰਾਤ ਦੇ ਸਵਾਮੀਨਾਰਾਇਣ ਅਕਸ਼ਰਧਾਮ ਵਿਖੇ ਮੱਥਾ ਟੇਕਿਆ

ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸੀ.ਐਮ. ਮਾਨ ਨੇ ਆਰ.ਟੀ.ਓ. ਦਫ਼ਤਰ ‘ਤੇ ਲਾਇਆ ਤਾਲਾ, ਹੁਣ 1076 ਡਾਇਲ ਕਰਨ ‘ਤੇ ਘਰ ਆ ਕੇ ਕੰਮ ਕਰਨਗੇ ਆਰ.ਟੀ.ਓ. ਕਰਮਚਾਰੀ

ਪੰਜਾਬ ਬਣਿਆ ਨਿਵੇਸ਼ਕਾਂ ਦੀ ਪਹਿਲੀ ਪਸੰਦ, ਸੰਜੀਵ ਅਰੋੜਾ

ਮੰਡੀਆਂ ‘ਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ; 97 ਲੱਖ ਮੀਟਰਿਕ ਟਨ ਦੀ ਹੋਈ ਖਰੀਦ

ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ: ਡਾ. ਰਵਜੋਤ ਸਿੰਘ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੂੰ ਸਮਾਗਮਾਂ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਸਬੰਧੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਤਿਆਰੀਆਂ ਦਾ ਜਾਇਜਾ

ਪੰਜਾਬ ਪੁਲਿਸ ਵੱਲੋਂ ਡਿਜੀਟਲ ਖ਼ਤਰਿਆਂ ਤੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਫਲੈਗਸ਼ਿਪ ਪਹਿਲਕਦਮੀ 'ਸਾਈਬਰ ਜਾਗੋ' ਦੀ ਸ਼ੁਰੂਆਤ