ਸੰਦੌੜ : ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਦੇ ਵਫਦ ਵੱਲੋਂ ਮਲਟੀਪਰਪਜ ਹੈਲਥ ਸੁਪਰਵਾਈਜਰ ਦੀਆਂ ਪਦ ਉਨਤੀਆਂ ਮੌਕੇ ਸੀਨੀਅਰਤਾ ਨੂੰ ਅੱਖੋਂ ਪਰੋਖੇ ਕਰਕੇ ਜਿਲਿਆ ਤੋਂ ਬਾਹਰ ਦਿੱਤੇ ਗਏ ਸਟੇਸ਼ਨਾਂ ਦੇ ਸੰਬੰਧ ਵਿੱਚ ਡਾਇਰੈਕਟ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਜਸਮਿੰਦਰ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ ਰਾਜੇਸ਼ ਰਿਖੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪਦਉਨਤੀਆਂ ਮੌਕੇ ਸੀਨੀਅਰਤਾ ਨੂੰ ਅੱਖੋਂ ਪਰੋਖੇ ਕਰਨ ਦੀ ਜਾਂਚ ਦੀ ਮੰਗ ਕੀਤੀ ਗਈ ਅਤੇ ਡਾਇਰੈਕਟਰ ਵੱਲੋਂ ਪ੍ਰਭਾਵਿਤ ਕਰਮਚਾਰੀਆਂ ਨੂੰ ਐਡਜਸਟ ਕਰਨ ਦਾ ਭਰੋਸਾ ਦਿੱਤਾ ਗਿਆ, ਇਸ ਮੌਕੇ ਜਥੇਬੰਦੀ ਵੱਲੋਂ ਮਲਟੀਪਰਪਜ ਹੈਲਥ ਸੁਪਰਵਾਈਜਰ ਫੀਮੇਲ ਦੀਆਂ ਪਦਉਨਤੀਆਂ ਜਲਦੀ ਕਰਨ ਬਾਰੇ ਵੀ ਕਿਹਾ | ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਅਤੇ ਸੂਬਾ ਜਰਨਲ ਸਕੱਤਰ ਜਸਵਿੰਦਰ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਸਮੁੱਚੇ ਮਲਟੀ ਪਰਪਜ਼ ਕੇਡਰ ਦੀ ਸਾਂਝੀ ਜਥੇਬੰਦੀ ਹੈ ਜੋ ਸਾਰੇ ਕੇਡਰ ਦੇ ਹੱਕਾਂ ਲਈ ਯਤਨਸੀਨ ਹੈ ਅਤੇ ਰਹੇਗੀ, ਉਹਨਾਂ ਕਿਹਾ ਕਿ ਮਪਸ ਮੇਲ ਦੀਆਂ ਪਦਉਨਤੀਆਂ ਵਿੱਚ ਜ਼ੇਕਰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀ ਚੁੱਪ ਨਹੀਂ ਬੈਠੇਗੀ ਸਗੋਂ ਸੂਬਾ ਪੱਧਰ ਦਾ ਸੰਘਰਸ਼ ਉਲੀਕੇਆਂ ਜਾਵੇਗਾ| ਇਸ ਮੌਕੇ ਕੁਲਵੀਰ ਸਿੰਘ ਢਿੱਲੋਂ ਮੋਗਾ ਪ੍ਰਧਾਨ,ਜਸਵਿੰਦਰ ਸਿੰਘ ਜਨਰਲ ਸਕੱਤਰ ,ਰਾਜੇਸ਼ ਰਿਖੀ, ਨੀਰਜ਼ ਕੁਮਾਰ ਧੂਰੀ, ਰਣਧੀਰ ਸਿੰਘ ਸੰਗਰੂਰ, ਦਲਜੀਤ ਸਿੰਘ ਨਵਾਂ ਸ਼ਹਿਰ, ਕੁਲਪ੍ਰੀਤ ਸਿੰਘ ਲੁਧਿਆਣਾ, ਜਗਤਾਰ ਸਿੰਘ ਸਿੱਧੂ ਮਲੇਰਕੋਟਲਾ, ਦਵਿੰਦਰ ਸਿੰਘ, ਅਵਤਾਰ ਸਿੰਘ ਲੁਧਿਆਣਾ,ਸਵਰਨ ਸਿੰਘ ਲੁਧਿਆਣਾ, ਰਮਨ ਅੱਤਰੀ ਫਿਰੋਜ਼ਪੁਰ,ਲਖਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਬਲਜਿੰਦਰ ਸਿੰਘ ਫਤਿਹਗੜ੍ਹ ਸਾਹਿਬ, ਮਨਦੀਪ ਸਿੰਘ ਅਲੀਪੁਰ,ਰਾਜਪ੍ਰੀਤ ਸਿੰਘ, ਜਗਦੀਪ ਸਿੰਘ ਜੌਹਲ ਅੰਮ੍ਰਿਤਸਰ, ਰਣਜੀਤ ਸਿੰਘ, ਅਮਰਵੀਰ ਸਿੰਘ, ਮਨਦੀਪ ਸਿੰਘ ਮਲੇਰਕੋਟਲਾ, ਹਰਜਿੰਦਰ ਸਿੰਘ ਮਲੇਰਕੋਟਲਾ, ਬਿਕਰਮਜੀਤ ਸਿੰਘ ਮਲੇਰਕੋਟਲਾ, ਜਰਨੈਲ ਸਿੰਘ, ਮਹਿੰਦਰ ਸਿੰਘ ਸੰਗਰੂਰ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਬਰਨਾਲਾ, ਬੂਟਾ ਸਿੰਘ, ਪ੍ਰੀਤਮ ਸਿੰਘ, ਮਨਦੀਪ ਸਿੰਘ, ਗੁਰਜੀਤ ਸਿੰਘ ਸੰਗਰੂਰ, ਸਮੇਤ ਕਈ ਆਗੂ ਹਾਜ਼ਰ ਸਨ|