ਸੰਦੌੜ : ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਸੰਦੌੜ ਜ਼ਿਲ੍ਹਾ ਕਮੇਟੀ ਮਾਲੇਰਕੋਟਲਾ ਵੱਲੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਅਤੇ ਬਹੁਤ ਸਮਾਜ਼ ਨੂੰ ਸੇਂਧ ਦੇਣ ਵਿਸੇ ਦੇ ਵਿਚਾਰ ਗੋਸ਼ਟੀ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਕਰਵਾਈ ਗਈ। ਇਹ ਵਿਚਾਰ ਗੋਸ਼ਟੀ ਸਰਪ੍ਰਸਤ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਪ੍ਰਧਾਨ ਲਾਭ ਸਿੰਘ ਕਲਿਆਣ ਦੀ ਪ੍ਰਧਾਨਗੀ ਹੇਠ ਸਮੂਹ ਜਥੇਬੰਦੀ ਦੇ ਮੈਂਬਰ ਸਹਿਬਾਨਾਂ ਦੇ ਸਹਿਯੋਗ ਨਾਲ ਹੋਈ। ਜਿਸ ਵਿੱਚ ਮੁੱਖ ਮਹਿਮਾਨ ਸ ਦਰਸ਼ਨ ਸਿੰਘ ਬਾਜਵਾ ਸੰਪਾਦਕ ਅੰਬੇਡਕਰ ਦੀਪ ਸ਼ੇਰਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਇਕੱਤਰਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਬਾਬਾ ਸਾਹਿਬ ਦੇ ਸੰਘਰਸ਼ ਮਈ ਜੀਵਨ, ਪੜਾਈ ਅਤੇ ਭਾਰਤੀ ਸਵਿਧਾਨ ਦੀ ਰਚਨਾ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਨੇ ਬਹੁਜਨ ਸਮਾਜ ਦੇ ਲੋਕਾਂ ਲਈ ਸੰਘਰਸ਼ ਕਰਕੇ ਬਰਾਬਰਤਾ ਦੇ ਹੱਕ ਅਤੇ ਰਾਖਵਾਂਕਰਨ ਲੈਣ ਕੇ ਦਿੱਤਾ ਹੈ। ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸਾਨੂੰ ਹਮੇਸ਼ਾਂ ਹੀ ਤਿਆਰ ਬਰ ਤਿਆਰ ਰਹਿਣ ਚਾਹੀਦਾ ਹੈ ਤਾਂ ਜ਼ੋ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਕਰ ਸਕੀਏ।ਇਸ ਮੌਕੇ ਪ੍ਰਧਾਨ ਡਾਕਟਰ ਲਾਭ ਸਿੰਘ ਕਲਿਆਣ ਅਤੇ ਸਰਪ੍ਰਸਤ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਆਏ ਮਹਿਮਾਨਾਂ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਵੈਲਫੇਅਰ ਸੁਸਾਇਟੀ ਦੇ ਜਨਰਲ ਸੈਕਟਰੀ ਡਾਕਟਰ ਹਰੀਪਾਲ ਸਿੰਘ ਕਸਬਾ ਭਰਾਲ ਸਾਬਕਾ ਖੇਤੀਬਾੜੀ ਅਫ਼ਸਰ ਨੇ ਸਟੇਜ ਦੀ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਜਗਦੀਪ ਸਿੰਘ ਖ਼ੁਰਦ, ਸੋਮਾ ਸਿੰਘ ਗੰਡੇਵਾਲ, ਬਲਵਿੰਦਰ ਸਿੰਘ ਪ੍ਰਦੇਸੀ, ਮਾਸਟਰ ਕੁਲਵਿੰਦਰ ਸਿੰਘ, ਮਾਸਟਰ ਕੁਲਦੀਪ ਸਿੰਘ ਸੰਦੋੜ ਵਾਈਸ ਚੇਅਰਮੈਨ, ਕੈਪਟਨ ਪਾਲ ਸਿੰਘ ਦਸੌਂਦਾ ਸਿੰਘ ਵਾਲਾ, ਗੁਰਜੰਟ ਸਿੰਘ ਭੋਰਾ, ਹਰਪ੍ਰੀਤ ਸਿੰਘ ਬਬਲਾ ਸੰਦੋੜ, ਰੇਸ਼ਮ ਸਿੰਘ ਫਰਵਾਲੀ, ਨੰਬਰਦਾਰ ਜਸਵੀਰ ਸਿੰਘ ਫਰਵਾਲੀ,ਅਮਰਜੀਤ ਸਿੰਘ ਫੋਜੀ ਕਸਬਾ ਭਰਾਲ, ਮੱਘਰ ਸਿੰਘ ਕੁਠਲਵੀ , ਨਛੱਤਰ ਸਿੰਘ ਟਾਈਗਰ, ਭੋਲਾ ਸਿੰਘ ਫਰਵਾਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।