ਚੰਡੀਗੜ੍ਹ : 7 ਜੁਲਾਈ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾ. ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਅੱਜ ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਹੈ। ਇਸ ਖਾਸ ਮੌਕੇ ‘ਤੇ ਡਾ. ਗੁਰਪ੍ਰੀਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਖੂਬਸੂਰਤ ਪੋਸਟ ਸਾਂਝੀ ਕਰ ਕੇ ਆਪਣੇ ਜੀਵਨ ਸਾਥੀ ਭਗਵੰਤ ਮਾਨ ਨੂੰ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਸੋਸ਼ਲ ਮੀਡੀਆ ਪੋਸਟ ਚ ਕਿਹਾ ਕਿ “ਵਿਆਹ ਦੀ ਤੀਜੀ ਵਰ੍ਹੇਗੰਢ ਮੁਬਾਰਕ ਮੇਰੇ ਹਮਸਫ਼ਰ… ਖ਼ੁਸ਼ੀਆਂ ਖੇੜੇ ਬਣੇ ਰਹਿਣ… ਅਰਦਾਸ ਕਰਦੀ ਹਾਂ ਹਮੇਸ਼ਾ ਚੜ੍ਹਦੀ ਕਲਾ ‘ਚ ਰਹੋ.. ਅੱਜ ਦਾ ਦਿਨ ਸਾਡੀ ਜ਼ਿੰਦਗੀ ਦਾ ਖਾਸ ਦਿਨ, Happy Anniversary Mann Saab।”